ਘਰਾਂ ਅਤੇ ਸਕੂਲ ਕੋਲੋਂ ਸਰਾਬ ਦਾ ਠੇਕਾ ਚਕਾਉਣ ਦੀ ਪਿੰਡ ਵਾਸੀਆਂ ਕੀਤੀ ਮੰਗ

0
643

ਗੁਰਜੰਟ ਸ਼ੀਂਹ ,ਝੁਨੀਰ 14 ਦਸੰਬਰ
ਪਿੰਡ ਦੂਲੋਵਾਲ ਦੇ ਵਾਸੀ ਸਰਾਬ ਦੇ ਠੇਕੇ ਤੋਂ ਬੁਰੀ ਤਰਾਂ ਤੰਗ ਆ ਚੁਕੇ ਹਨ ਇਸ ਸਬੰਧੀ ਉਹਨਾਂ ਪ੍ਸਾਸਨ ਅਤੇ ਉਚ ਅਧਿਕਾਰੀਆਂ ਨੂੰ ਲਿਖਤੀ ਸਿਕਾਇਤਾਂ ਵੀ ਦਿਤੀਆਂ ਪਰ ਕੋਈ ਵੀ ਸੁਣਵਾਈ ਨਾ ਹੋਈ |ਪਿਛਲੇ ਦਸ ਸਾਲਾਂ ਤੋਂ ਅਕਾਲੀਆਂ ਦੇ ਲਾਰਿਆਂ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਤੋਂ ਆਸ ਰੱਖੀ ਸੀ ਪਰ ਕਾਂਗਰਸ ਨੇ ਵੀ ਪਿੰਡ ਵਾਲਿਆਂ ਨੂੰ ਠੇਕਾ ਚੁਕਣ ਦੇ ਲਾਰੇ ਹੀ ਲਾਏ ਰੱਖੇ|ਆਖਿਰ ਨੂੰ ਪਿੰਡ ਵਾਸੀਆ ਦੇ ਦਰਜਨਾਂ ਪਰਿਵਾਰਾਂ ਨੇ ਦੋਹਾਂ ਪਾਰਟੀਆਂ ਨੂੰ ਅਲਵਿਦਾ ਕਹਿ ਕਿ ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ ਪ੍ਧਾਨ ਸੁਖਵਿੰਦਰ ਸਿੰਘ ਭੋਲਾ ਮਾਨ ਦੀ ਅਗਵਾਈ ਵਿਚ ਠੇਕਾ ਚੁਕਾਉਣ ਲਈ ਸੰਘਰਸ ਕਰਨ ਦਾ ਐਲਾਨ ਕਰ ਦਿਤਾ ਹੈ|ਪਿੰਡ ਦੇ ਮੋਹਤਵਰ ਪੀੜਤ ਲਾਭ ਸਿੰਘ, ਕਾਲਾ ਸਿੰਘ, ਜਰਨੈਲ਼ ਸਿੰਘ, ਕੇਸਰ ਸਿੰਘ, ਸੱਤੂ ਸਿੰਘ, ਮਹਿੰਦਰ ਸਿੰਘ, ਗੇਜੂ ਸਿੰਘ, ਗੇਜਾ ਸਿੰਘ, ਤੇਜਾ ਸਿੰਘ ਸਾਬਕਾ ਪੰਚ ਆਦਿ ਨੇ ਦੱਸਿਆ ਕਿ ਇਹ ਸਰਾਬ ਦਾ ਠੇਕਾ ਪਿਛਲੇ ਦਸ ਸਾਲਾਂ ਤੋਂ ਸਾਡੇ ਘਰਾਂ ਦੇ ਵਿਚਕਾਰ ਹੈ ਜਿਸ ਕਰਕੇ ਸਰਾਬੀ ਉਥੇ ਗਲਤ ਬੋਲਦੇ ਹਨ ਜਿਸ ਨਾਲ ਸਾਡੀਆਂ ਧੀਆਂ ਭੈਣਾਂ ਅਤੇ ਬੱਚਿਆਂ ਨੂੰ ਭਾਂਰੀ ਨਮੋਸੀ ਦਾ ਸਾਹਮਣਾ ਕਰਨਾ ਪੈਂਦਾ ਹੈ|ਉਹਨਾਂ ਇਹ ਵੀ ਦੱਸਿਆਂ ਕਿ ਜਿਸ ਥਾਂ ਠੇਕਾ ਹੈ ਉਸ ਦੇ ਨਾਲ ਹੀ ਸਰਕਾਰੀ ਸਕੂਲ, ਮਸਜਿਦ ਅਤੇ ਮੰਦਰ ਵੀ ਹੈ ਜਿਸ ਕਰਕੇ ਸਾਡੇ ਬੱਚਿਆਂ ਤੇ ਸਰਧਾਲੂਆਂ ਤੇ ਇਸ ਦਾ ਭੈੜਾ ਅਸਰ ਪੈਂਦਾ ਹੈ|ਉਹਨਾਂ ਦੱਸਿਆ ਕਿ ਇਸ ਸਬੰਧੀ ਉਹ ਡਿਪਟੀ ਕਮਿਸਨਰ ਮਾਨਸਾ ਦੇ ਵੀ ਕਈ ਵਾਰ ਧਿਆਨ ਵਿਚ ਲਿਆਂਦਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ ਉਹਨਾਂ ਸਰਕਾਰ ਤੇ ਪ੍ਸਾਸਨ ਨੂੰ ਕੋਸਦਿਆਂ ਕਿਹਾ ਕਿ ਇਕ ਪਾਸੇੋੋ ਤਾਂ ਸਰਕਾਰਾਂ ਨਸਾ ਖਤਮ ਕਰਨ ਲਈ ਵੱਡੇ ਵੱਡੇ ਵਾਅਦੇ ਕਰਦੇ ਰਹਿੰਦੇ ਹਨ ਅਤੇ ਨਸਾ ਛਡਾਊ ਮੁਹਿੰਮਾਂ ਚਲਾਉਂਦੇ ਰਹਿੰਦੇ ਹਨ ਪਰ ਦੂਜੇ ਪਾਸੇ ਸਰਾਬ ਦੇ ਠੇਕੇ ਧੱਕੇ ਨਾਲ ਉਹਨਾਂ ਦੇ ਘਰਾਂ ਵਿਚ ਖੋਲਦੇ ਹਨ ਉਹਨਾਂ ਪੰਜਾਬ ਸਰਕਾਰ ਅਤੇ ਸੰਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਸਰਾਬ ਦਾ ਠੇਕਾ ਘਰਾਂ ਕੋਲੋਂ ਚੁਕ ਕਿ ਪਿੰਡ ਦੇ ਬਾਹਰ ਕੀਤਾ ਜਾਵੇ|ਉਧਰ ਪਿੰਡ ਵਾਸੀਆ ਦੇ ਠੇਕਾ ਚਕਾਉਣ ਦੇ ਸੰਘਰਸ ਵਿਚ ਸਾਮਿਲ ਹੁੰਦੇ ਆਮ ਆਦਮੀ ਪਾਰਟੀ ਦੇ ਹਲਕਾ ਪ੍ਧਾਨ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕਿ ਡੀਸੀ ਮਾਨਸਾ ਨੂੰ ਮਿਲਣਗੇ ਅਗਰ ਫਿਰ ਵੀ ਅੱਠ ਦਿਨਾਂ ਦੇ ਅੰਦਰ ਠੇਕਾ ਨਾ ਚੁਕਿਆ ਗਿਆ ਤਾਂ ਉਹ ਪਾਰਟੀ ਵਰਕਰਾਂ ਨੂੰ ਨਾਲ ਲੈ ਕਿ ਸੰਘਰਸ ਕਰਨ ਲਈ ਮਜਬੂਰ ਹੋਣਗੇ|ਉਧਰ ਇਸ ਸਬੰਧੀ ਐਕਸਾਈਜ ਵਿਭਾਗ ਦੇ ਈਟੀਓ ਪਿਆਰਾ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਦੇ ਧਿਆਨ ਵਿਚ ਪਹਿਲਾਂ ਵੀ ਆ ਚੁਕਿਆ ਹੈ ਪਰ ਠੇਕਾ ਸਿਫਟ ਕਰਨ ਲਈ ਕੋਈ ਹੋਰ ਜਗਾ੍ਹ ਨਹੀਂ ਮਿਲ ਰਹੀ ਉਹਨਾਂ ਕਿਹਾ ਕਿ ਅਸੀਂ ਪੂਰੀ ਕੋਸਿਸ ਕਰਾਂਗੇ ਕਿ ਕਿ ਕੋਈ ਹੋਰ ਜਗਾ੍ਹ ਲੱਭ ਕਿ ਠੇਕਾ ਸ਼ਿਫਟ ਕੀਤਾ ਜਾਵੇ|ਇਸ ਮੌਕੇ ਆਮ ਆਦਮੀ ਪਾਰਟੀ ਦੇ ਝੁਨੀਰ ਦੇ ਬਲਾਕ ਪ੍ਧਾਨ ਭਰਪੂਰ ਸਿੰਘ ਚਚੋਹਰ, ਰਣਜੀਤ ਸਿੰਘ ਰੋਸਾ ਝੁਨੀਰ,ਡਾ. ਗੁਰਚਰਣ ਸਿੰਘ ਝੁਨੀਰ,ਮਦਨ ਸਿੰਘ, ਗੁਰਮੇਲ ਸਿੰਘ, ਸਤਰਾਜ ਸਿੰਘ, ਭੋਲਾ ਸਿੰਘ ਮੈਂਬਰ, ਰਾਹੁਲ ਸਿੰਘ ਮੈਂਬਰ ਆਦਿ ਹਾਜਿਰ ਸਨ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.