ਨਿਰਾਲੇ ਬਾਬਾ ਗਊਧਾਮ ਵਿਖੇ ਤੂੜੀ ਹਾਲ ਦਾ ਰੱਖਿਆ ਨੀਂਹ ਪੱਥਰ

0
655

ਭਦੌੜ 16 ਦਸੰਬਰ (ਵਿਕਰਾਂਤ ਬਾਂਸਲ) ਸ੍ਰੀ ਨਿਰਾਲੇ ਬਾਬਾ ਗਊਧਾਮ ਵਿਖੇ ਧਾਰਮਿਕ ਵਿਧੀਪੂਰਵਕ ਸ਼ਰਧਾ ਨਾਲ ਤੂੜੀ ਵਾਲੇ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਮੁੱਖ ਮਹਿਮਾਨ ਆਸਥਾ ਕਲੋਨੀ ਬਰਨਾਲਾ ਦੇ ਐਮ.ਡੀ. ਦੀਪਕ ਸੋਨੀ, ਸ਼ਸ਼ੀ ਚੋਪੜਾ, ਕਾਂਤੀ ਸਰੂਪ ਸ਼ਰਮਾਂ, ਤੀਰਥ ਸਿੰਗਲਾ ਅਤੇ ਯੋਗੇਸ਼ ਗੋਇਲ ਬਠਿੰਡਾ ਆਦਿ ਵੱਲੋਂ ਆਪਣੇ ਕਰ-ਕਮਲਾਂ ਨਾਲ ਤੂੜੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ | ਪੂਜਨ ਦੀ ਰਸਮ ਰਾਕੇਸ਼ ਗੌੜ ਬਰਨਾਲਾ ਨੇ ਕੀਤੀ | ਨਿਰਾਲੇ ਬਾਬਾ ਗਊਧਾਮ ਦੇ ਸਰਪ੍ਰਸਤ ਵਿਜੈ ਭਦੌੜੀਆ ਅਤੇ ਸੈਕਟਰੀ ਰਘੂ ਨਾਥ ਜੈਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਤੂੜੀ ਹਾਲ ਫੁੱਟ ਲੰਬਾਈ-ਚੌੜਾਈ ਦਾ ਬਣੇਗਾ ਅਤੇ ਇਹ ਲਗਭਗ ਅੱਠ ਲੱਖ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾ | ਉਹਨਾਂ ਦੱਸਿਆ ਕਿ ਦਾਨੀ ਸੱਜਣਾਂ ਚ ਹਾਲ ਦੀ ਉਸਾਰੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਦਾਨੀ ਸੱਜਣਾਂ ਦੀ ਬਦੌਲਤ ਭਦੌੜ ਦੀ ਗਊਸ਼ਾਲਾ ਮਾਲਵੇ ਚ ਮੋਹਰੀ ਅਤਿ ਅਧੁਨਿਕ ਗਊਸ਼ਾਲਾਵਾਂ ਚ ਗਿਣੀ ਜਾਂਦੀ ਹੈ ਜੋ ਇਲਾਕੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਪ੍ਰਧਾਨ ਰੁੱਘੀ ਗਰਗ, ਵਿਜੈ ਭਦੌੜੀਆ, ਰਘੂ ਨਾਥ ਜੈਨ, ਸੁਰਜੀਤ ਸੰਘੇੜਾ, ਸਾਹਿਬ ਸਿੰਘ ਗਿੱਲ, ਸੇਵਕ ਸਿੰਘ ਉਂਕਾਰ ਕੋਚ, ਰਾਮੇਸ਼ ਕੁਮਾਰ ਨੇਤਾ, ਧਰਮਿੰਦਰ ਪਾਲ ਪੱਪੂ ਭੱਠੇ ਵਾਲੇ, ਸੁਧੀਰ ਜੈਨ, ਬਲਰਾਜ਼ ਸ਼ਰਮਾਂ, ਅਰਵਿੰਦਰ ਕੁਮਾਰ ਟੋਨੀ, ਮੱਘਰ ਸਿੰਘ ਬਾਡੀ ਬਿਲਡਰਜ਼, ਸਤੀਸ਼ ਕੁਮਾਰ ਤੀਸ਼ਾ, ਡਾ. ਰਘਵੀਰ ਪ੍ਰਕਾਸ਼, ਦੀਪਕ ਬਜਾਜ, ਬਿੱਟੂ ਸਿੰਘ, ਰਵੀ ਨੰਦਨ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.