Home SPORTS ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਲਈ ਜਿਲ੍ਹਾ ਸੰਗਰੂਰ ਦੇ ਪਹਿਲਵਾਨਾਂ ਦੇ ਟਰਾਇਲ 20 ਦਸੰਬਰ ਨੰੂ

ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਲਈ ਜਿਲ੍ਹਾ ਸੰਗਰੂਰ ਦੇ ਪਹਿਲਵਾਨਾਂ ਦੇ ਟਰਾਇਲ 20 ਦਸੰਬਰ ਨੰੂ

0
ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਲਈ ਜਿਲ੍ਹਾ ਸੰਗਰੂਰ ਦੇ ਪਹਿਲਵਾਨਾਂ ਦੇ ਟਰਾਇਲ 20 ਦਸੰਬਰ ਨੰੂ

ਮਾਲੇਰਕੋਟਲਾ 16 ਦਸੰਬਰ () ਪੰਜਾਬ ਕੁਸ਼ਤੀ ਸੰਸਥਾ ਵੱਲੋਂ ਦੋ ਰੋਜ਼ਾ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 24 ਦਸੰਬਰ ਤੋਂ 25 ਦਸੰਬਰ ਤੱਕ ਨਿਊ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ| ਇਸ ਚੈਂਪੀਅਨਸ਼ਿਪ ਲਈ ਪਹਿਲਵਾਨ ਦੀ ਜਨਮ ਮਿਤੀ 1998 ਤੋਂ 2001 ਤੱਕ ਹੋਣੀ ਚਾਹੀਦੀ ਹੈ| ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਧਾਨ ਮੁਹੰਮਦ ਖਾਲਿਦ ਥਿੰਦ ਅਤੇ ਸਕੱਤਰ ਇਰਫਾਨ ਅੰਜੁਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਲਈ ਟੀਮ ਦੀ ਚੋਣ ਟਰਾਇਲਾਂ ਦੇ ਅਧਾਰ ਤੇ ਮਿਤੀ 20 ਦਸੰਬਰ ਨੰੂ ਸਥਾਨਕ ਸਰਕਾਰੀ ਕਾਲਜ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਟਰਾਇਲ ਸਮੇਂ ਹਰ ਖਿਡਾਰੀ ਨੰੂ ਅਪਣੇ ਆਧਾਰ ਕਾਰਡ ਦੀ ਕਾਪੀ ਪੇਸ਼ ਕਰਨੀ ਹੋਵੇਗੀ| ਟਰਾਇਲ ਤੋਂ ਬਿਨ੍ਹਾਂ ਕਿਸੇ ਵੀ ਪਹਿਲਵਾਨ ਨੰੂ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ| ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੇ ਕੁਸ਼ਤੀ ਮੁਕਾਬਲੇ 24 ਦਸੰਬਰ ਨੰੂ ਅਤੇ ਲੜਕਿਆਂ ਦੇ ਮੁਕਾਬਲੇ 25 ਦਸੰਬਰ ਨੰੂ ਹੋਣਗੇ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.