Breaking News

ਸਟੱਡੀ ਪਲੈਨਟ ਵੱਲੋਂ ਲਗਾਏ ਸਕਾਲਰਸ਼ਿਪ ਟੈਸਟ ‘ਚ 146 ਵਿਦਿਆਰਥੀਆਂ ਨੇ ਲਿਆ ਹਿੱਸਾ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸਟੱਡੀ ਪਲੈਨਟ ਆਇਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਲੁਧਿਆਣਾ ਰੋਡ, ਮੋਗਾ ਜੋ ਕਿ ਆਇਲਟਸ, ਸਪੋਕਨ ਇੰਗਲਿਸ਼, ਕੰਪਿਊਟਰ ਕੋਰਸ ਦੇ ਨਾਲ-ਨਾਲ ਸਟੂਡੈਂਟ ਵੀਜ਼ਾ ਦੇ ਖੇਤਰ ਵਿੱਚ ਮਾਹਿਰ ਜਾਣਿਆ ਜਾਾਦਾ ਹੈ | ਇਸ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸੀਨੀਅਰ ਸੈਕੰਡਰੀ ਸਕੂਲ ਦੌਧਰ ਵਿਖੇ ਦਸਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਟੈਸਟ ਰੱਖਿਆ ਗਿਆ, ਜਿਸ ਵਿਚ ਕਰੀਬ 146 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਬ੍ਰਾਂਚ ਮੈਨੇਜਰ ਨਵਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਕਾਲਰਸ਼ਿਪ ਟੈਸਟ ਲਿਆ ਜਾਂਦਾ ਹੈ, ਜਿਸ ਵਿਚ ਕੰਪਿਊਟਰ, ਜੀ.ਕੇ. ਅਤੇ ਗਰਾਮਰ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਜੋ ਵਿਦਿਆਰਥੀ ਇਸ ਟੈਸਟ ਵਿਚ 80 ਪ੍ਰਤੀਸ਼ਤ ਨੰਬਰ ਤੋਂ ਉੱਪਰ ਲੈਂਦੇ ਹਨ, ਉਨ੍ਹਾਂ ਲਈ ਆਈਲੈਟਸ, ਗਰਾਮਰ ਅਤੇ ਕੰਪਿਊਟਰ ਦੀ ਫੀਸ ਅੱਧੀ ਕਰ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਟੈਸਟ ਵਿਚ ਪਾਸ ਹੋਣ ਵਾਲੇ ਸਾਰੇ ਐਸ.ਸੀ. ਅਤੇ ਬੀ.ਸੀ. ਵਿਦਿਆਰਥੀਆਂ ਨੂੰ ਖਾਸ ਛੋਟ ਦਿੱਤੀ ਜਾਂਦੀ ਹੈ | ਇਸ ਤੋਂ ਇਲਾਵਾ ਸੰਸਥਾ ਵੱਲੋਂ ਕੈਨੇਡਾ, ਆਸਟਰੇਲੀਆ, ਯੂ.ਕੇ. ਅਤੇ ਯੂਰਪ ਦਾ ਸਟੂਡੈਂਟ ਵੀਜ਼ਾ ਬੜੀ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ਅਤੇ ਪਿਛਲੇ ਕਈ ਸਾਲਾਾ ਤੋਂ ਸੰਸਥਾ ਵੱਲੋਂ ਲਗਵਾਏ ਗਏ ਸਟੂਡੈਂਟ ਵੀਜ਼ੇ ਦੇ ਰਿਜ਼ਲਟ ਬਹੁਤ ਵਧੀਆ ਆ ਰਹੇ ਹਨ ਅਤੇ ਇਹ ਸੰਸਥਾ ਸਾਰੇ ਦੇਸ਼ਾਾ ਦੇ ਆਨਲਾਈਨ ਵੀਜ਼ਾ ਅਤੇ ਰਿਫਿਊਜ਼ਲ ਕੇਸ ਲਗਾਉਣ ਵਿਚ ਮਾਹਿਰ ਜਾਣੀ ਹੈ¢ ਜਿਹੜੇ ਵੀ ਵਿਦਿਆਰਥੀਆਾ ਦੇ ਕਿਸੇ ਵੀ ਦੇਸ਼ ਤੋਂ ਰਿਫਊਜ਼ਲ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ¢ ਵਿਦਿਆਰਥੀ ਆਪਣੀਆਾ ਫਾਇਲਾਂ ਮਈ 2018 ਇਨਟੇਕ ਲਈ ਜਲਦੀ ਤੋਂ ਜਲਦੀ ਲਗਵਾ ਸਕਦੇ ਹਨ¢ ਇਸ ਤੋਂ ਇਲਾਵਾ ਸੰਸਥਾ ਬ੍ਰਾਾਚ ਮੈਨੇਜਰ ਨਵਦੀਪ ਸਿੰਘ ਨੇ ਦੱਸਿਆ ਕਿ ਜਿਹੜੇ ਬਚਿਆਾ ਦੇ ਕਿਸੇ ਕਾਰਨ ਬੈਂਡ ਨਹੀਂ ਆ ਰਹੇ, ਉਹ ਅਪਣੀ ਪੜ੍ਹਾਈ ਲਈ ਯੂਰਪ ਜਾ ਸਕਦੇ ਹਨ ਅਤੇ 2-3 ਸਾਲ ਦਾ ਗੈਪ ਵੀ ਚੱਲ ਸਕਦਾ ਹੈ | ਇਸ ਮੌਕੇ ਬ੍ਰਾਂਚ ਮੈਨੇਜਰ ਨਵਦੀਪ ਸਿੰਘ ਨੇ ਸਕੂਲ ਦੇ ਪਿ੍ੰ : ਨਿਰਮਲ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.