ਕਾਂਗਰਸ ਬੌਖਲਾਹਟ ‘ਚ ਪੁਲਿਸ ਤੰਤਰ ਦੇ ਸਿਰ ‘ਤੇ ਚੋਣਾਂ ਜਿੱਤਣੀ ਚਾਹੁੰਦੀ ਹੈ: ਮਜੀਠੀਆ |

0
677

ਅੰਮਿ੍ਤਸਰ 15 ਦਸੰਬਰ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਵਿਰੁੱਧ ਲਹਿਰ ਚਲ ਰਹੀ ਹੈ ਜਿਸ ਕਾਰਨ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੌਖਲਾਹਟ ਵਿੱਚ ਆ ਗਈ ਹੈ ਅਤੇ ਪੁਲਿਸ ਤੰਤਰ ਦੇ ਸਿਰ ‘ਤੇ ਚੋਣਾਂ ਜਿੱਤਣੀ ਚਾਹੁੰਦੀ ਹੈ |ਪਰ ਅਕਾਲੀ ਦਲ ਦੇ ਜੁਝਾਰੂ ਵਰਕਰ ਅਜਿਹਾ ਨਹੀਂ ਹੋਣ ਦੇਣਗੇ |
ਸ: ਮਜੀਠੀਆ ਅੱਜ ਵਾਰਡ ਨੰ: 32 ਲਈ ਅਕਾਲੀ ਭਾਜਪਾ ਉਮੀਦਵਾਰ ਰਾਣਾ ਪਲਵਿੰਦਰ ਸਿੰਘ ਦੋਬੁਰਜੀ, ਵਾਰਡ ਨੰ: 33 ਲਈ ਦਲਬੀਰ ਕੌਰ ਖ਼ਾਲਸਾ,ਵਾਰਡ ਨੰ: 34 ਤੋਂ ਬੀਬੀ ਸਰਬਜੀਤ ਕੌਰ,ਵਾਰਡ ਨੰ:31 ਲਈ ਰਣਜੀਤ ਕੌਰ ਲਈ ਚੋਣ ਪ੍ਰਚਾਰ ਕਰ ਰਹੇ ਸਨ ਨੇ ਕਿਹਾ ਕਿ ਅਸੀਂ ਕਾਂਗਰਸ ਦੇ ਜਬਰ ਦੇ ਵਿਰੁੱਧ ਲੋਕਤੰਤਰ ਨੂੰ ਬਹਾਲ ਰੱਖਣ ਲਈ ਡੱਟ ਕੇ ਆਵਾਜ਼ ਚੁੱਕ ਦੇ ਰਹਾਂਗੇ ਅਤੇ ਸਰਕਾਰ ਦੀ ਧੱਕੇਸ਼ਾਹੀ ਨੂੰ ਜਨਤਾ ਸਾਹਮਣੇ ਉਜਾਗਰ ਕਰਦੇ ਰਹਾਂਗੇ | ਸ: ਮਜੀਠੀਆ ਨੇ ਕਿਹਾ ਕਿ ਝੂਠ ਦੀ ਰਾਜਨੀਤੀ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਸਰਕਾਰ ਤੋਂ ਲੋਕ ਬੁਰੀ ਤਰਾਂ ਅੱਕ ਚੁੱਕੇ ਹਨ |ਅੱਜ ਫਿਰ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਇੰਦਰਾ ਗਾਂਧੀ ਵੱਲੋਂ ਲਾਗੂ ਕੀਤੀ ਐਮਰਜੰਸੀ ਵਰਗੇ ਹਾਲਾਤ ਬਣਾ ਦਿੱਤੇ ਹਨ | ਉਹਨਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਅੱਜ ਪੁਲਿਸ ਤੰਤਰ ਤੇ ਅਫ਼ਸਰਸ਼ਾਹੀ ਦੇ ਬਲਬੂਤੇ ‘ਤੇ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ | ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਨਗਰ ਨਿਗਮ, ਨਗਰ ਕੌਾਸਲ ਤੇ ਨਗਰ ਪੰਚਾਇਤਾਂ ਵੇਖਣ ਨੂੰ ਮਿਲ ਰਹੀਆਂ ਹਨ ਜਿਸ ਵਿੱਚ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪਹਿਲਾਂ ਨਾਮਜ਼ਦਗੀ ਪੱਤਰ ਹੀ ਨਹੀਂ ਭਰਨ ਦਿੱਤੇ ਗਏ ਤੇ ਜਿੱਥੇ ਇਹਨਾਂ ਨੇ ਨਾਮਜ਼ਦਗੀ ਪੱਤਰ ਭਰ ਦਿੱਤੇ, ਉੱਥੇ ਇਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪੁਲਿਸ ਥਾਣਿਆਂ ਵਿੱਚ ਸੱਦ ਕੇ ਦਬਕੇ ਮਾਰੇ ਜਾ ਰਹੇ ਹਨ |
ਇਸ ਮੌਕੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ, ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਗੁਰਪ੍ਰਤਾਪ ਸਿੰਘ ਟਿਕਾ, ਤਲਬੀਰ ਗਿੱਲ, ਦੀਦਾਰ ਸਿੰਘ ਦੋਬੁਰਜੀ, ਮੁਖਤਾਰ ਸਿੰਘ ਖ਼ਾਲਸਾ, ਗੁਰਮੇਜ ਸਿੰਘ ਬੱਬੀ, ਜਗੀਰ ਸਿੰਘ, ਜੋਗਾ ਸਿੰਘ ਨੰਬਰਦਾਰ, ਸੂਬੇਦਾਰ ਬਲਕਾਰ ਸਿੰਘ, ਮਹਿੰਦਰ ਸਿੰਘ, ਸ਼ਰਨ ਸਿੰਘ ਆਦਿ ਵੀ ਮੌਜੂਦ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.