Breaking News

ਪੀਰ ਬਾਬਾ ਬੋਹੜੀ ਸ਼ਾਹ ਨੂੰ ਸਮਰਪਿਤ 24ਵਾਂ ਸਲਾਨਾ ਭੰਡਾਰਾ’ਤੇ ਸੱਭਿਆਚਾਰਕ ਮੇਲਾ

ਕੁਹਾੜਾ/ਸਾਹਨੇਵਾਲ 19 ਦਿਸੰਬਰ(ਰਾਜੂ ਘੁਮੈਤ)–ਥਾਣਾ ਸਾਹਨੇਵਾਲ ਦੇ ਨਜ਼ਦੀਕ ਪੀਰ ਬਾਬਾ ਬੋਹੜੀ ਸ਼ਾਹ ਜੀ ਨੂੰ ਸਮਰਪਿਤ 24ਵਾਂ ਸਲਾਨਾ ਭੰਡਾਰਾ ਅਤੇ ਸੱਭਿਆਚਾਰਕ ਮੇਲਾ 21 ਦਿਸੰਬਰ ਦਿਨ ਵੀਰਵਾਰ ਨੂੰ ਬੜੀ ਹੀ ਸਰਧਾਂ ਨਾਲ ਮਨਾਇਆ ਜਾ ਰਿਹਾ ਹੈ |ਇਸ ਮੇਲੇ ਦੀ ਸ਼ੁਰੂਅਤ ਏ.ਸੀ.ਪੀ. ਮੈਂਡਮ ਹਰਕਮਲ ਕੌਰ ਬਰਾੜ ਵੱਲੋਂ ਸਵੇਰੇ 10 ਵਜੇ ਰੀਬਨ ਕੱਟਕੇ ਕੀਤੀ ਜਾ ਵੇਗੀ ਅਤੇ ਉਨ੍ਹਾਂ ਨਾਲ ਥਾਣਾ ਸਾਹਨੇਵਾਲ ਮੁੱਖੀ ਇੰਸਪੈਕਟਰ ਸੁਰਿੰਦਰ ਸਿੰਘ ਵੀ ਆਪਣੀ ਹਾਜ਼ਰ ਲਵਾਉਣ ਗਏ |ਇਹ ਸਭ ਜਾਣਕਾਰੀ ਪੀਰ ਬਾਬਾ ਬੋਹੜੀ ਸ਼ਾਹ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਧਰਮਿੰਦਰ ਸਰਮਾਂ ਜੀ ਵੱਲੋਂ ਦਿੱਤੀ ਗਈ |ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਮਲ ਖਾਨ,ਪਾਲੀ ਦੇਤਵਾਲੀਆ,ਮਿਸ ਸਿਮਰਨ,ਆਤਮਾ ਬੁੱਢੇਵਾਲੀਆਂ,ਮਿਸ ਰੋਜ਼ੀ,ਬਿੱਟੂ ਖੰਨੇ ਵਾਲਾ,ਮਿਸ ਸੁਰਮਣੀ ਆਦਿ ਦੇ ਵੱਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਇਹ ਮੇਲੇ ਦੇਰ ਰਾਤ ਤੱਕ ਚੱਲੇਗਾ’ਤੇ ਗੁਰੂ ਦਾ ਲੰਗਰ ਅੁੱਤਟ ਵਰਤੇਗਾ |ਬਾਬਾ ਜੀ ਨੇ ਦੱਸਿਆ ਕਿ ਕੇਕ ਕੱਟਣ ਦੀ ਰਸ਼ਮ 7 ਵਜੇ ਕੀਤੀ ਜਾਵੇਗੀ |ੳਨ੍ਹਾਂ ਅੰਤ ਵਿੱਚ ਦੱਸਿਆ ਕਿ ਇਹ ਮੇਲੇ ਸਮੂਹ ਸੰਗਤ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਜਾਦਾ ਹੈ |ਇਸ ਮੌਕੇ ਏ.ਸੀ.ਪੀ. ਮੈਂਡਮ ਹਰਕਮਲ ਕੌਰ ਬਰਾੜ ਦੇ ਰੀਡਰ ਏ.ਐਸ.ਆਈ. ਤਰਸੇਮ ਲਾਲ,ਸਾਂਝ ਕੇਂਦਰ ਸਾਹਨੇਵਾਲ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਕੌਰ ਸੰਧੂ,ਜਗਦੀਪ ਸਿੰਘ,ਸੰਦੀਪ ਕੌਰ,ਬਾਬਾ ਦਰਸ਼ਨ ਸਿੰਘ,ਨੰਬਰਦਾਰ ਜਗਤਾਰ ਸਿੰਘ,ਅਜੈ ਕੁਮਾਰ,ਪਾਲ ਸਿੰਘ,ਸ਼ੁਭਮ ਸ਼ਰਮਾਂ,ਪਰਮਿੰਦਰ ਸਿੰਘ,ਕੁਲਦੀਪ ਸਿੰਘ,ਗੁਰਸੇਵਕ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.