Breaking News

ਬੈਲਟ ਰੈਸਲਿੰਗ ਮੁਕਾਬਲਿਆਂ ‘ਚ ਮਾਲੇਰਕੋਟਲਾ ਦੇ ਸੁਬਹਾਨ ਮੁਹੰਮਦ ਨੇ ਜਿੱਤਿਆ ਗੋਲਡ ਮੈਡਲ

ਮਾਲੇਰਕੋਟਲਾ 19 ਦਸੰਬਰ () ਸਟੇਟ ਪੱਧਰੀ 63ਵੀਆਂ ਪੰਜਾਬ ਸਕੂਲ ਖੇਡਾਂ ਜੀ.ਐਸ.ਟੀ ਸ਼ੀ੍ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ (ਧੂਰੀ) ਵਿਖੇ ਸੰਪਨ ਹੋਈਆਂ| ਜਿਸ ਵਿੱਚ ਪੰਜਾਬ ਭਰ ਦੇ ਸਕੂਲਾਂ ‘ਚੋਂ ਚੁਣੇ ਹੋਏ ਖਿਡਾਰੀਆਂ ਨੇ ਭਾਗ ਲਿਆ| ਮਾਲੇਰਕੋਟਲਾ ਦੇ ਨਾਮਵਰ ਅਖਾੜਾ ਬਾਗਵਾਲਾ ਦੇ ਹੋਣਹਾਰ ਪਹਿਲਵਾਨ ਅਤੇ ਅਲ-ਫਲਾਹ ਪਬਲਿਕ ਸਕੂਲ ਦੇ ਵਿਦਿਆਰਥੀ ਸੁਬਹਾਨ ਮੁਹੰਮਦ ਪੁੱਤਰ ਮੁਹੰਮਦ ਅਮਜਦ ਨੇ ਬੈਲਟ ਰੈਸਲਿੰਗ ਦੇ 60 ਕਿਲੋਗਾ੍ਮ ਭਾਰ ਵਰਗ ‘ਚ ਆਪਣੀ ਸ਼ਾਨਦਾਰ ਖੇਡ ਦਾ ਪ੍ਦਰਸ਼ਨ ਕਰਦੇ ਹੋਏ ਸਟੇਟ ਜਿੱਤਕੇ ਗੋਲਡ ਮੈਡਲ ਪਾ੍ਪਤ ਕੀਤਾ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਖਾੜਾ ਬਾਗਵਾਲਾ ਦੇ ਉਸਤਾਦ ਮੁਹੰਮਦ ਸ਼ਫੀਕ ਭੋਲਾ ਨੇ ਦੱਸਿਆ ਕਿ ਸੁਬਹਾਨ ਮੁਹੰਮਦ ਦੀ ਚੋਣ ਪੂਨਾ (ਮਹਾਂਰਾਸ਼ਟਰ) ਵਿਖੇ ਹੋਣ ਵਾਲੀਆਂ ਸਕੂਲ ਨੈਸ਼ਨਲ ਖੇਡਾਂ ਲਈ ਹੋ ਗਈ ਹੈ ਜਿਸ ਵਿੱਚ ਉਹ ਪੰਜਾਬ ਦੀ ਪ੍ਤੀਨਿਧਤਾ ਕਰਨਗੇ| ਪਹਿਲਵਾਨ ਸੁਬਹਾਨ ਦੀ ਇਸ ਸ਼ਾਨਦਾਰ ਕਾਮਯਾਬੀ ਲਈ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਤੇ ਖੇਡ ਪੇ੍ਮੀਆਂ ਮੁਹੰਮਦ ਸ਼ਕੀਲ ਪ੍ਧਾਨ ਬਾਦਸ਼ਾਹ ਕਲੱਬ, ਹਾਜੀ ਮੁਹੰਮਦ ਹੁਸੈਨ ਸਰਪ੍ਸਤ ਜੀ.ਕੇ.ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.), ਰਿਟਾ. ਕੋਚ ਅਬਦੁਲ ਹਮੀਦ, ਖਲੀਫਾ ਮੁਹੰਮਦ ਅਨਵਾਰ ਜਮਾਲਪੁਰਾ, ਡੀ.ਪੀ.ਈ. ਮੁਹੰਮਦ ਨਦੀਮ, ਮੁਹੰਮਦ ਇਸਹਾਕ, ਕਾਰੀ ਮੁਹੰਮਦ ਬਸ਼ੀਰ, ਤਾਜ ਮੁਹੰਮਦ, ਜ਼ਾਹਿਦ ਖਾਨ, ਹਾਜੀ ਅਬਦੁਲ ਲਤੀਫ, ਸੁਹੈਬ ਕੁਰੈਸ਼ੀ, ਮੁਹੰਮਦ ਯਾਸੀਨ ਪਹਿਲਵਾਨ, ਵਾਨੀ ਪਹਿਲਵਾਨ, ਕਾਲਾ ਮੁਹੱਲਾ ਜੌੜਿਆਂ, ਮੁਹੰਮਦ ਜਮੀਲ ਨੇ ਮੁਬਾਰਕਬਾਦ ਦਿੱਤੀ|

Leave a Reply

Your email address will not be published. Required fields are marked *

This site uses Akismet to reduce spam. Learn how your comment data is processed.