ਸਰਕਾਰੀ ਆਦਰਸ਼ ਸਕੂਲ ਨੇ ਜਿਲ੍ਹਾ ਪੱਧਰੀ ਪੇਂਡੂ ਖੇਡਾਂ ‘ਚ ਦੂਸਰਾ ਸਥਾਨ ਹਾਸਲ ਕੀਤਾ

0
345

ਭਿੱਖੀਵਿੰਡ 19 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂ ਅਰਜਨ ਦੇਵ ਸਟੇਡੀਅਮ ਤਰਨ
ਤਾਰਨ ਵਿਖੇ ਕਰਵਾਈਆਂ ਗਈਆਂ ਜਿਲ੍ਹਾ ਪੱਧਰੀ ਪੇਂਡੂ ਖੇਡਾਂ ‘ਚ ਸਰਕਾਰੀ ਆਦਰਸ਼ ਸੀਨੀਅਰ
ਸੈਕੰਡਰੀ ਬਲ੍ਹੇਰ ਖੁਰਦ ਦੀ ਟੀਮ ਨੇ ਖੋ-ਖੋ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕਰਕੇ
ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਨੇ ਸਕੂਲ
ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਤੇ
ਖੇਡਾਂ ਵਿਦਿਆਰਥੀਆਂ ਨੂੰ ਉੱਚੇ ਮੁਕਾਮ ‘ਤੇ ਲੈ ਜਾਂਦੀਆਂ ਹਨ, ਇਸ ਕਰਕੇ ਪੜ੍ਹਾਈ ਦੇ
ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ। ਉਹਨਾਂ ਨੇ ਸਕੂਲ ਵਿਦਿਆਰਥੀਆਂ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਮਿਲਖਾ ਸਿੰਘ, ਪੀ.ਟੀ ਊਸ਼ਾ ਵਰਗੇ ਮਹਾਨ ਖਿਡਾਰੀਆਂ ਨੇ ਆਪਣੀ
ਖੇਡ ਦੇ ਦਮ ‘ਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿਚ ਰੋਸ਼ਨ ਕੀਤਾ ਸੀ। ਇਸ ਮੌਕੇ ਹੀਰਾ
ਲਾਲ, ਜਸਦੀਪ ਸਿੰਘ, ਨਾਜਿਸ਼ ਰੰਧਾਵਾ, ਰਣਜੀਤ ਸਿੰਘ, ਕੁਲਦੀਪ ਸਿੰਘ, ਅਕਾਸ਼ਦੀਪ ਸਿੰਘ,
ਮਨਦੀਪ ਕੌਰ, ਸੁਰਿੰਦਰ ਕੌਰ, ਸਰਬਜੀਤ ਕੌਰ, ਰਿਤਿਕਾ ਚਾਵਲਾ, ਅਮਨਜੋਤ ਕੌਰ, ਜਸਬਿੰਦਰ
ਕੌਰ, ਰੇਖਾ ਰਾਣੀ ਆਦਿ ਸਟਾਫ ਨੇ ਸਕੂਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.