Breaking News

ਹਾਰੇ ਕੌਾਸਲਰਾਂ ਨੂੰ ਵੀ ਪਾਰਟੀ ‘ਚ ਮਿਲੇਗੀ ਥਾਂ : ਵਿਧਾਇਕ ਢਿੱਲੋਂ

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਅੱਜ ਸ਼ਾਮ ਦਸ਼ਮੇਸ਼ ਨਗਰ ਦੇ ਪਾਰਕ ਵਿੱਚ ਵਾਰਡ ਨੰਬਰ 8 ਤੋਂ ਜਿੱਤੇ ਕੋਂਸਲਰ ਗੁਰਨਾਮ ਸਿੰਘ ਖਾਲਸਾ ਨੇ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਨੁੱਕੜ ਮੀਟਿੰਗ ਬੁਲਾਈ | ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਵਿਕਾਸ ਦੀ ਝੜੀ ਲੱਗ ਜਾਵੇਗੀ | ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ | ਗੁਰਨਾਮ ਖਾਲਸਾ ਵੱਲ੍ਹ ਇਸ਼ਾਰਾ ਕਰਦਿਆਂ ਕਿਹਾ ਕਿ ਸੱਭ ਤੋਂ ਪਹਿਲਾਂ ਗੁਰੂ ਘਰ ਨੂੰ ਜਾਂਦੀ ਸੜਕ ਸੰਗਤਾਂ ਲਈ ਬਣਵਾਈ ਜਾਵੇਗੀ | ਇਸ ਉਪਰੰਤ ਵਿਧਾਇਕ ਨੇ ਹਾਰੇ ਕੌਾਸਲਰਾਂ ਨੂੰ ਪਾਰਟੀ ਵਿੱਚ ਯੋਗ ਥਾਂ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਕੌਾਸਲਰ ਦੇ ਕੱਦ ਅਨੁਸਾਰ ਪਾਰਟੀ ਦਾ ਅਹੁਦਾ ਦੇ ਕੇ ਨਿਵਾਜਿਆ ਜਾਵੇਗਾ | ਇਸ ਮੌਕੇ ਗੁਰਨਾਮ ਸਿੰਘ ਖਾਲਸਾ ਨੇ ਵਾਰਡ ਨੰਬਰ ਅੱਠ ਦੇ ਵਾਸੀਆਂ ਦਾ ਧੰਨਵਾਦ ਕੀਤਾ | ਨਗਰ ਕੌਾਸਲ ਪ੍ਰਧਾਨ ਬਣਨ ਜਾ ਰਹੇ ਸੁਰਿੰਦਰ ਕੁੰਦਰਾ ਨੇ ਵਾਰਡ ਵਾਸੀਆਂ ਨੂੰ ਗੁਰਨਾਮ ਖਾਲਸਾ ਦੀ ਜਿੱਤ ‘ਤੇ ਧੰਨਵਾਦ ਪ੍ਰਗਟਾਉਂਦਿਆਂ ਵਿਸ਼ਵਾਸ਼ ਦਿਵਾਇਆ ਕਿ ਵਾਰਡ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰਾਂ ਵਿੱਚ ਦਰਸ਼ਨ ਲਾਲ ਕੁੰਦਰਾ, ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ, ਐਸਸੀਬੀਸੀ ਸੈੱਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ, ਗੋਰਾ ਮਾਂਗਟ, ਸੁਖਦੀਪ ਸਿੰਘ ਸੋਨੀ, ਨਵੇਂ ਚੁਣੇ ਕੌਾਸਲਰਾਂ ਵਿੱਚ ਸੁਰਿੰਦਰ ਜੋਸ਼ੀ, ਵਿਜੇ ਚੌਧਰੀ, ਅਮਰਜੀਤ ਕਾਲਾ, ਗੁਰਮੀਤ ਸਿੰਘ ਕਾਹਲੋਂ, ਚੇਤਨ ਚਰਾਇਆ, ਪਰਮਜੀਤ ਪੰਮਾ, ਸੁਰਿੰਦਰ ਛਿੰਦੀ, ਕੂਕੀ ਜੈਪੁਰੀਆ, ਬੇਅੰਤ ਸਿੰਘ ਦਿਓਲ, ਸੁਖਪ੍ਰੀਤ ਝੜੌਦੀ, ਦਲਜੀਤ ਸਿੰਘ ਸੰਘਾ, ਅਨਿਲ ਭਾਟੀਆ, ਰਮਨ ਬਹਿਲੋਲਪੁਰ, ਛਿੰਦਰਪਾਲ ਹਿਆਤਪੁਰਾ, ਪੀਏ ਰਜੇਸ਼ ਕੁਮਾਰ ਬਿੱਟੂ, ਲਬੀ ਢਿੱਲੋਂ, ਅਵਤਾਰ ਮਾਲਵਾ, ਜਗਤਾਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.