Breaking News

ਗੁਰਮਤਿ ਸੰਗੀਤ ਸਭਾ ਸ਼ਾਹਕੋਟ ਨੇ ਸਾਹਿਬਜ਼ਾਦਿਆਾ ਦਾ ਸ਼ਹੀਦੀ ਦਿਹਾੜਾ ਮਨਾਇਆ

ਸ਼ਾਹਕੋਟ 26 ਦਸੰਬਰ (ਪਿ੍ਤਪਾਲ ਸਿੰਘ) -ਗੁਰਮਤਿ ਸੰਗੀਤ ਸਭਾ ਸ਼ਾਹਕੋਟ (ਰਜਿ) ਵਲੋ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ ਕਰਵਾਇਆ ਗਿਆ | ਰਹਿਰਾਸ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਇਆ ਗਿਆ | ਜਿਸ ਵਿਚ ਭਾਈ ਯਸ਼ਪਾਲ ਸਿੰਘ ਦੀਵਾਲੀ (ਜਲੰਧਰ),ਭਾਈ ਗੁਰਪ੍ਰੀਤ ਸਿੰਘ ਜਵੱਦੀ ਕਲਾਂ (ਲੁਧਿਆਣੇ) ਵਾਲੇ ਅਤੇ ਕਥਾ ਵਾਚਕ ਭਾਈ ਰਣਜੀਤ ਸਿੰਘ ਮੱਲੂਪੁਰ ਵਾਲਿਆ ਨੇ ਸੰਗਤਾਂ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ | ਉਾਨ੍ਹਾਾ ਸਾਹਿਬਜਾਦਿਆਾ ਦੀ ਸ਼ਹੀਦੀ ਦਾ ਪ੍ਰਸੰਗ ਬਹੁਤ ਹੀ ਵੈਰਾਗਮਈ ਤਰੀਕੇ ਨਾਲ ਸੰਗਤਾਾ ਨੂੰ ਸ੍ਰਵਣ ਕਰਵਾਇਆ ਉਾਨ੍ਹਾਾ ਕਿਹਾ ਗੁਰੂ ਸਾਹਿਬ ਜੀ ਦੇ ਛੋਟੇ ਛੋਟੇ ਸਾਹਿਬਜਾਦਿਆਾ ਨੇ ਸ਼ਹੀਦੀ ਪ੍ਰਾਪਤ ਕਰਕੇ ਸਿੱਖੀ ਦੀਆਾ ਨੀਹਾਾ ਮਜਬੂਤ ਕੀਤੀਆਾ, ਜਿਨ੍ਹਾਾ ਨੂੰ ਰਹਿੰਦੀ ਦੁਨੀਆ ਤੱਕ ਲੋਕ ਸਤਿਕਾਰ ਦਿੰਦੇ ਰਹਿਣਗੇ ਸਾਨੂੰ ਅਜਿਹੇ ਮੌਕਿਆਾ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਸਿੱਖ ਧਰਮ ਦੀ ਆਣ ਸ਼ਾਨ ਲਈ ਸਾਨੂੰ ਵੱਧ ਤੋਂ ਵੱਧ ਅੰਮਿ੍ਤ ਛੱਕ ਕੇ ਸਿੰਘ ਸੱਜਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ , ਗੁਰਮਤਿ ਸੰਗੀਤ ਸਭਾ ਸ਼ਾਹਕੋਟ (ਰਜਿ) ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਖਾਲਸਾ, ਭਾਈ ਹਰਵਿੰਦਰ ਸਿੰਘ, ਭਾਈ ਅੰਮਿ੍ਤਪਾਲ ਸਿੰਘ, ਭਾਈ ਸਰਬਜੀਤ ਸਿੰਘ ਢੰਡੋਵਾਲ,ਹਰਪਾਲ ਸਿੰਘ ਮੀਤ ਪ੍ਰਧਾਨ, ਪਿ੍ਤਪਾਲ ਸਿੰਘ ਪ੍ਰਧਾਨ ਹਾਊਸਫੈਡ, ਜਸਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਖਾਲਸਾ, ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ, ਸਿਮਰਨਜੀਤ ਸਿੰਘ ਲਵਲੀ, ਇੰਦਰਪਾਲ ਸਿੰਘ ਖਾਲਸਾ,ਭਾਈ ਮਨਮੀਤ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ ਖਾਲਸਾ, ਕਰਨਦੀਪ ਸਿੰਘ,ਪ੍ਰਭਪਾਲ ਸਿੰਘ, ਪਰਮਜੀਤ ਸਿੰਘ ਸੁਖੀਜਾ, ਜਗਜੀਤ ਸਿੰਘ , ਕੁਲਵਿੰਦਰ ਸਿੰਘ ,ਤਜਿੰਦਰ ਸਿੰਘ ਖਾਲਸਾ, ਤੇਜਮੋਹਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.