ਲਿਟਲ ਮਿਲੇਨੀਅਮ ਸਕੂਲ ਵਿੱਚ ਮਨਾਇਆ ਕ੍ਰਿਸਮਿਸ ਸਮਾਗਮ

0
565

ਮੋਗਾ, 23 ਦਸੰਬਰ ( )-ਸਥਾਨਕ ਲਿਟਲ ਮਿਲੇਨੀਅਮ ਸਕੂਲ ਵਿਖੇ ਅੱਜ ਕ੍ਰਿਸ਼ਮਿਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ ਤੇ ਸਮੂਹ ਸਟਾਫ ਨੇ ਪ੍ਰਭੂ ਯੀਸੂ ਮਸੀਹ ਦੀ ਤਸਵੀਰ ਸਾਹਮਣੇ ਕੈਂਡਲ ਜਗਾ ਕੇ ਪ੍ਰਾਥਨਾ ਨਾਲ ਕੀਤੀ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ੰਸੀਪਲ ਪੂਨਮ ਸ਼ਰਮਾ ਨੇ ਬੱਚਿਆ ਨੂੰ ਕ੍ਰਿਸਮਿਸ ਦੀ ਮਹੱਤਾ ਸਬੰਧੀ ਦੱਸਿਆ | ਉਹਨਾਂ ਕਿਹਾ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ, ਜਿੱਥੇ ਸਾਰੇ ਧਰਮ ਦੇ ਲੋਕ ਇੱਕਜੁਟ ਹੋ ਕੇ ਤਿਉਹਾਰ ਮਨਾਉਂਦੇ ਹਨ | ਕ੍ਰਿਸਮਿਸ ਤਿਉਹਾਰ ਵੀ ਪ੍ਰਭੂ ਯੀਸੂ ਮਸੀਹ ਦੇ ਜਨਮਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ | ਪ੍ਰਭੂ ਯੀਸੂ ਨੇ ਧਰਤੀ ਕੇ ਜਨਮ ਲੈ ਕੇ ਸਾਰੇ ਧਰਮਾਂ ਨੂੰ ਇੱਕਜੁਟ ਹੋ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ ਸਾਂਤਾ ਕਲਾਜ ਬਣੇ ਬੱਚਿਆ ਨੂੰ ਟਾਫੀਆ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿੱਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
ਫੋਟੋ ਕੈਪਸ਼ਨ-ਲਿਟਲ ਮਿਲੇਨੀਅਮ ਸਕੂਲ ਵਿੱਚ ਕ੍ਰਿਸਮਿਸ ਸਮਾਗਮ ਵਿੱਚ ਸਾਂਤਾ ਕਲਾਜ ਦੀ ਵੇਸ਼ਭੂਸ਼ਾ ਵਿੱਚ ਸਜੇ ਬੱਚੇ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.