Home religious  ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼ਾਹਕੋਟ ਵਿਖੇ ਅਵਤਾਰ ਪੁਰਬ 5 ਜਨਵਰੀ ਨੂੰੂ

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼ਾਹਕੋਟ ਵਿਖੇ ਅਵਤਾਰ ਪੁਰਬ 5 ਜਨਵਰੀ ਨੂੰੂ

0
ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼ਾਹਕੋਟ ਵਿਖੇ ਅਵਤਾਰ ਪੁਰਬ 5 ਜਨਵਰੀ ਨੂੰੂ

ਸ਼ਾਹਕੋਟ 27 ਦਸੰਬਰ (ਪਿ੍ਤਪਾਲ ਸਿੰਘ) – ਇੱਥੋ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੁਹੱਲਾ ਧੂੜਕੋਟ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ 5 ਜਨਵਰੀ ਨੂੰ ਨਾਲ ਮਨਾਇਆ ਜਾਵੇਗਾ | ਉਕਤ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਝੀਤਾ ਨੇ ਦੱਸਿਆ ਕਿ 3 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ ਇਸੇ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ | ਗੁਰਦੁਆਰਾ ਸਾਹਿਬ ਤੋ ਸਵੇਰੇ 11 ਵਜੇ ਚੱਲ ਕੇ ਸ਼ਹਿਰ ਦੀ ਪ੍ਰਕਰਮਾ ਕਰਕੇ ਨਗਰ ਕੀਰਤਨ ਸ਼ਾਮ ਨੂੰ ਵਾਪਸ ਇੱਥੇ ਪਹੰੁਚੇਗਾ | ਮੁੱਖ ਸੇਵਾਦਾਰ ਨੇ ਦੱਸਿਆ ਕਿ 20 ਦਸੰਬਰ ਤੋ ਸ਼ੁਰੂ ਹੋਈਆ ਪ੍ਰਭਾਤ ਫੇਰੀਆ 5 ਜਨਵਰੀ ਤੱਕ ਚੱਲਣਗੀਆ | ਉਨ੍ਹਾਂ ਦੱਸਿਆ ਕਿ 5 ਜਨਵਰੀ ਨੂੰ ਭੋਗ ਪੈਣ ਉਪਰੰਤ ਕੀਰਤਨੀ ਜਥਿਆਂ ਵਲੋ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰੇਗਾ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.