‘ ਗੁਰੂ ਮਾਨਿਓ ਗ੍ਰੰਥ ” ਚੇਤਨਾ ਸਮਾਗਮ ਸਬੰਧੀ ਪੋਸਟਰ ਜਾਰੀ

0
607

ਛਾਜਲੀ 27 ( ਕੁਲਵੰਤ ਛਾਜਲੀ) ਅੱਜ ਇੱਥੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ  ਸਮੂਹ
ਨਗਰ ਨਿਵਾਸੀ ਪਿੰਡ ਛਾਜਲੀ ਤੇ  ਪਿੰਡ ਸੰਗਤੀਵਾਲਾ, ਛਾਜਲੀ ਕੋਠੇ, ਗੋਬਿੰਦਗੜ੍ਹ ਜੇਜੀਆਂ ਦੇ
ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ‘ਗੁਰੂ ਮਾਨਿਓ ਗਰੰਥ’  ਚੇਤਨਾ ਸਮਾਗਮ ਦਾ
ਪੋਸਟਰ ਜਾਰੀ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸੰਗਤਸਰ ਸਹਿਬ  ਛਾਜਲੀ
ਦੇ ਪ੍ਰਧਾਨ ਗੁਰਚਰਨ ਸਿੰਘ ਬਿੱਲੂ  ਨੇ ਦੱਸਿਆ ਕਿ  ਸਥਾਨ ਅਨਾਜ ਮੰਡੀ ਛਾਜਲੀ ਵਿਖੇ
8,9,10,ਜਨਵਰੀ  ਨੂੰ ਤਿੰਨ ਰੋਜ਼ਾ ਚੇਤਨਾ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ
ਵਾਲੇ ਤਿੰਨੋਂ ਦਿਨ ਦੁਪਹਿਰ 1 ਵੱਜੇ ਤੋਂ 4 ਵਜੇ ਤੱਕ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ
ਇਲਾਹੀ ਕੀਰਤਨ ਦੁਆਰਾ ਨਿਹਾਲ ਕਰਨਗੇ।ਪ੍ਰਬੰਧਕਾਂ ਨੇ ਇਸ ਸਮਾਗਮ ਦਾ ਪੋਸਟਰ ਜਾਰੀ ਕਰਦਿਆਂ
ਕਿਹਾ ਕਿ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਦੂਰ
ਦੁਰਾਡੇ ਤੋਂ ਪਹੁੰਚਣ ਵਾਲੀਆਂ ਸੰਗਤਾਂ ਸ਼ਿਰਕਤ ਕਰਨਗੀਆਂ। ਸਮਾਗਮ   ਦੇ ਆਖਰੀ ਦਿਨ 10 ਜਨਵਰੀ
ਨੂੰ ਸਵੇਰੇ 10 ਵੱਜੇ ਅੰਮ੍ਰਿਤ ਸੰਚਾਰ ਹੋਵੇਗਾ ਇਸ ਮੌਕੇ ਹੋਰਨਾਂ ਤੋ ਇਲਾਵਾ, ਸੁਖਜੀਤ
ਸਿੰਘ, ਹਰਪਾਲ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਭੂਰਾ ਸਿੰਘ, ਸ਼ੀਸਨਪਾਲ
ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਭਗਵਾਨ ਸਿੰਘ, ਜੰਟਾ ਸਿੰਘ, ਮਨਮੋਹਨ ਸਿੰਘ, ਜਸ਼ਨਦੀਪ
ਸਿੰਘ, ਲੀਲਾ ਸਿੰਘ, ਸੁਖਵਿੰਦਰ ਸਿੰਘ, ਪਰਵਿੰਦਰ ਸਿੰਘ ਬਾਠ, ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.