ਨਗਰ ਪੰਚਾਇਤ ਦਫਤਰ ਅੱਗੇ ਵਿਸ਼ਾਲ ਧਰਨਾ ਕੱਲ ਦਿੱਤਾ ਜਾਵੇਗਾ

0
602
ਭਿੱਖੀਵਿੰਡ 27 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ
‘ਤੇ ਬਹਾਲ ਹੋਈ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਪੁਰਾਣੇ ਮੁਲਾਜਮਾਂ ਵਿਚੋਂ
ਸਿਰਫ ਤਿੰਨ ਮੁਲਾਜਮਾਂ ਨੂੰ ਡਿਊਟੀ ‘ਤੇ ਰੱਖ ਲੈਣ ਤੇ ਬਾਕੀ ਮੁਲਾਜਮਾਂ ਨੂੰ ਨਾ ਰੱਖਣ
ਦੇ ਰੋਸ ਵਜੋਂ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਸ਼ੰਘਰਸ਼
ਤਹਿਤ ਪੁਰਾਣੇ ਮੁਲਾਜਮਾਂ ਵੱਲੋਂ ਕੱਲ 29 ਦਸੰਬਰ ਨੂੰ ਵੱਖ-ਵੱਖ ਮੁਲਾਜਮ ਜਥੇਬੰਦੀਆਂ
ਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਅੱਗੇ ਵਿਸ਼ਾਲ
ਧਰਨਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਭਿੱਖੀਵਿੰਡ ਵਿਖੇ ਮੀਟਿੰਗ ਦੌਰਾਨ “ਪ੍ਰੈਸ”
ਨਾਲ ਗੱਲਬਾਤ ਕਰਦਿਆਂ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਦੇ ਪ੍ਰਧਾਨ ਲਾਟੀ ਸਿੰਘ, ਵਾਈਸ
ਪ੍ਰਧਾਨ ਅਵਤਾਰ ਸਿੰਘ ਨੇ ਦਿੱਤੀ ਤੇ ਆਖਿਆ ਕਿ ਜਿਹਨਾਂ ਚਿਰ ਮਹਿਕਮਾ ਸਥਾਨਕ ਸਰਕਾਰ
ਵਿਭਾਗ ਪੰਜਾਬ ਵੱਲੋਂ ਪੁਰਾਣੇ ਮੁਲਾਜਮਾਂ ਨੂੰ ਨੌਕਰੀ ‘ਤੇ ਨਹੀ ਰੱਖਿਆ ਜਾਵੇਗਾ,
ਉਨ੍ਹੀ ਦੇਰ ਤੱਕ ਸ਼ੰਘਰਸ਼ ਜਾਰੀ ਰਹੇਗਾ। ਉਹਨਾਂ ਨੇ ਵੱਖ-ਵੱਖ ਸ਼ੰਘਰਸ਼ਸ਼ੀਲ ਮੁਲਾਜਮ
ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ
ਦੀ ਧੱਕੇਸ਼ਾਹੀ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ
ਜੋ ਕੰਨਾਂ ਤੋਂ ਬੋਲੀ ਤੇ ਅੱਖਾਂ ਬੰਦ ਕਰਕੇ ਸੁੱਤੀ ਹੋਈ ਸਰਕਾਰ ਨੂੰ ਜਗਾ ਕੇ
ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਮਨਾਇਆ ਜਾ ਸਕੇ। ਇਸ ਮੌਕੇ ਸਤਨਾਮ ਕੌਰ, ਰਾਜੇਸ਼
ਕੁਮਾਰ, ਦਵਿੰਦਰ ਸਿੰਘ, ਦੀਪਕ ਕੁਮਾਰ, ਕੋਮਲ ਰਾਣੀ, ਅਨੀਤਾ ਧਵਨ, ਉਧਮ ਸਿੰਘ, ਜੀਤੋ,
ਹਰਦੀਪ ਸਿੰਘ, ਜਸਬੀਰ ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਮਾਤਾ ਕੰਨਤੀ, ਬਲਵਿੰਦਰ
ਸਿੰਘ, ਬਿੰਦਰ ਸਿੰਘ, ਗੁਰਦੀਪ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁੱਖੀ,
ਕੁਲਦੀਪ ਸਿੰਘ ਆਦਿ ਪੁਰਾਣੇ ਮੁਲਾਜਮ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.