ਝੂਠੀਆਂ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

0
532

ਭਿੱਖੀਵਿੰਡ 27 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਉਪ ਮੰਡਲ ਅਫਸਰ ਅਮਰਕੋਟ ਕਮਲ ਕੁਮਾਰ
ਨੂੰ ਖਾਲੜਾ ਪੁਲਿਸ ਵੱਲੋਂ ਚਾਰ ਘੰਟੇ ਨਜਾਇਜ ਹਿਰਾਸਤ ਵਿਚ ਰੱਖਣ ਦੇ ਵਿਰੋਧ ਵਿਚ ਅੱਜ
ਸਮੂਹ ਬਿਜਲੀ ਮੁਲਾਜਮਾਂ ਵੱਲੋਂ ਭਿੱਖੀਵਿੰਡ ਡਵੀਜਨ ਦਫਤਰ ਦੇ ਸਮੂਹ ਉਪ ਮੰਡਲਾਂ ਵਿਚ
ਕੰਮਕਾਜ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਭਿੱਖੀਵਿੰਡ ਡਵੀਜਨ ਦਫਤਰ ਵਿਖੇ ਲਖਵਿੰਦਰ
ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਮੁਲਾਜਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੀਪਕ
ਕੁਮਾਰ, ਪੂਰਨ ਸਿੰਘ ਮਾੜੀਮੇਘਾ, ਜਸਵੰਤ ਸਿੰਘ, ਹੀਰਾ ਸਿੰਘ, ਮਨਜੀਤ ਸਿੰਘ
ਬਾਹਮਣੀਵਾਲਾ ਆਦਿ ਨੇ ਖਾਲੜਾ ਪੁਲਿਸ ਦੇ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ
ਪਾਵਰਕਾਮ ਦੀ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਝੂਠੀ ਦਰਖਾਸਤਾਂ ਦੇਣ ਵਾਲਿਆਂ ਖਿਲਾਫ
ਕਾਰਵਾਈ ਕੀਤੀ ਜਾਵੇ। ਇਸ ਮੌਕੇ ਰਿਟਾਇਰਡ ਐਸਡੀੳ ਗੁਰਪਾਲ ਸਿੰਘ, ਰਛਪਾਲ ਸਿੰਘ,
ਮੁਖਤਿਆਰ ਸਿੰਘ ਪੱਟੀ, ਜੇਈ ਨਿਸ਼ਾਨਜੀਤ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ ਸੁਰਸਿੰਘ,
ਤਲਜਿੰਦਰ ਸਿੰਘ, ਦਿਲਬਾਗ ਸਿੰਘ, ਸੁਖਵੰਤ ਸਿੰਘ, ਸੁਖਰਾਜ ਸਿੰਘ, ਨਗਿੰਦਰ ਸਿੰਘ
ਵਲਟੋਹਾ, ਐਸਡੀੳ ਕਮਲ ਕੁਮਾਰ, ਬੂਟਾ ਰਾਮ, ਰਾਜਬੀਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ
ਸਨ। ਰੋਸ ਧਰਨੇ ਦੌਰਾਨ ਪਹੰੁਚੇਂ ਵਧੀਕ ਨਿਗਰਾਨ ਇੰਜੀਨੀਅਰ ਮਨੋਹਰ ਸਿੰਘ, ਉਪ ਮੁੱਖ
ਇੰਜੀਨੀਅਰ ਸਕੱਤਰ ਸਿੰਘ ਢਿਲੋਂ ਨੇ ਵੀ ਗਲਤ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ
ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਉਪਰੋਕਤ ਆਗੂਆਂ ਵੱਲੋਂ ਸਬ ਡਵੀਜਨ ਭਿੱਖੀਵਿੰਡ ਦੇ
ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਝੂਠੀ ਦਰਖਾਸਤਾਂ ਦੇਣ ਵਾਲਿਆਂ
ਖਿਲਾਫ ਕਾਰਵਾਈ ਦੀ ਮੰਗ ਕੀਤੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.