ਸਰਪੰਚ ਸਾਹਿਬ ਸਿੰਘ ਭੈਣੀ ਦਾ ਵਰੀਣਾ ਕਰਵਾਇਆ

0
583

ਭਿੱਖੀਵਿੰਡ 27 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਭੈਣੀ ਗੁਰਮੁਖ ਸਿੰਘ ਦੇ
ਸਾਬਕਾ ਸਰਪੰਚ ਸਾਹਿਬ ਸਿੰਘ (ਪਿਤਾ ਸਿਤਾਰਾ ਸਿੰਘ ਨਿਊਜੀਲੈਂਡ) ਜੋ ਮਈ ਮਹੀਨੇ ਦੌਰਾਨ
ਅਕਾਲ ਚਲਾਣਾ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਹਨਾਂ ਦੀ ਮਿੱਠੀ ਯਾਦ ਵਿਚ
ਪਰਿਵਾਰ ਵੱਲੋਂ ਵਰੀਣਾ ਕਰਵਾਇਆ ਗਿਆ। ਸਰਪੰਚ ਸਾਹਿਬ ਸਿੰਘ ਭੈਣੀ ਦੇ ਵਰੀਣੇ ਮੌਕੇ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਤੇ ਰਾਗੀ ਜਥੇ
ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਵਰੀਣੇ ਮੌਕੇ ਪਹੰੁਚੇਂ ਸਾਬਕਾ ਚੇਅਰਮੈਂਨ
ਇਨਫੋਟੈਕ ਤੇਜਪ੍ਰੀਤ ਸਿੰਘ ਪੀਟਰ, ਕਾਂਗਰਸ ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੰੁਨ ਨੇ
ਆਖਿਆ ਕਿ ਸਰਪੰਚ ਸਾਹਿਬ ਸਿੰਘ ਭੈਣੀ ਇਕ ਚੰਗੇ ਅਕਸ਼ ਵਾਲੇ ਇਨਸਾਨ ਸਨ, ਜਿਹਨਾਂ ਦੇ
ਦੁਨੀਆਂ ਤੋਂ ਤੁਰ ਜਾਣ ਨਾਲ ਪਰਿਵਾਰ, ਸਾਕ-ਸੰਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਕਦੇ ਨਾ
ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਨੰਬਰਦਾਰ ਅਮਰਜੀਤ ਸਿੰਘ, ਸਤਨਾਮ ਸਿੰਘ,
ਸਾਰਜ ਸਿੰਘ, ਨਿਰਭੈ ਸਿੰਘ, ਨਿਰਮਲ ਸਿੰਘ, ਜਤਿੰਦਰ ਸਿੰਘ, ਵਰਿੰਦਰ ਸਿੰਘ, ਇੰਦਰਜੀਤ
ਸਿੰਘ, ਸੁਰਜੀਤ ਸਿੰਘ, ਗੁਲਸ਼ਨ ਕੁਮਾਰ ਅਲਗੋਂ, ਸਰਪੰਚ ਲਖਵਿੰਦਰ ਸਿੰਘ ਭੈਣੀ, ਹਰਜਿੰਦਰ
ਸਿੰਘ, ਨਿਰਮਲ ਸਿੰਘ ਭੈਣੀ, ਸਤਨਾਮ ਸਿੰਘ ਭੈਣੀ, ਰਾਣਾ ਫਰੰਦੀਪੁਰ, ਬਿੱਟੂ ਦਿਆਲਪੁਰ
ਆਦਿ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.