ਗੁਰਦੁਆਰਾ ਸਿੱਧ ਭੋਇ ਬੀਹਲਾ ਖੁਰਦ ਵਿਖੇ ਸਾਹਿਬਜਾਦਿਆ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

0
611

ਮਹਿਲ ਕਲਾਂ 28 ਦਸੰਬਰ (ਗੁਰਸੇਵਕ ਸਿੰਘ ਸਹੋਤਾ) ਗੁਰਦੁਆਰਾ ਸਿੱਧ ਭੋਇ ਜੀ ਪਿੰਡ ਬੀਹਲਾ ਖੁਰਦ ਵਿਖੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਮਸਤਾਨ ਦੀ ਅਗਵਾਈ ਹੇੇਠ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਢਾਡੀ ‘ਤੇ ਕਵੀਸ਼ਰੀ ਜਥਿਆਂ ਨੇ ਸੰਘਤਾ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਯੂਨਾਈਟਿਡ ਸਿੱਖ ਪਾਰਟੀ ਦੇ ਜਿਲ੍ਹਾ ਜਥੇਦਾਰ ਭਾਈ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਸਿੱਖ ਕੌਮ ‘ਚ ਬਹੁਤ ਵੱਡਾ ਨਿਘਾਰ ਆ ਗਿਆ ਹੈ ,ਨਸਾ ਖੋਰੀ ,ਪਤਿਤ ਪੁਣਾ,ਭਰੂਣ ਹੱਤਿਆ ਅਤੇ ਜਾਤ ਪਾਤ ਦੇ ਨਾਮ ਹੇਠ ਵਖਰੇਵੇਂ ਪੈਦਾ ਹੋ ਚੁੱਕੇ ਹਨ | ਉਹਨਾਂ ਕਿਹਾ ਸਿੱਖ ਕੌਮ ਨੂੰ ਪਾਰਟੀਬਾਜ਼ੀ ਤੋ ਉਪਰ ਉਠ ਕੇ ਆਪਸੀ ਏਕਤਾ ਬਣਾਉਣ ਦੀ ਲੋੜ ਹੈ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਮਸਤਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਲਈ ਆਪਣਾ ਸਰਬੰਸ ਵਾਰ ਕੇ ਸਿੱਖ ਕੌਮ ਨੂੰ ਮਹਾਨ ਬਣਾਇਆ | ਉਹਨਾਂ ਕਿਹਾ ਕਿ ਸਾਨੂੰ ਸਹੀਦਾ ਦੇ ਕੁਰਬਾਨੀਆਂ ਭਰੇ ਜੀਵਨ ਤੋ ਪ੍ਰੇਰਨਾ ਲੈ ਕੇ ਨੌਜਵਾਨਾ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ ਪਿੰਡਾ ਅੰਦਰ ਧਾਰਮਿਕ ਸਮਾਗਮ ਕਰਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਉਹਨਾਂ ਨੇ ਕਿਹਾ ਕਿ ਇਸ ਧਾਰਮਿਕ ਅਸਥਾਨ ਤੇ ਸਮੇਂ ਸਮੇਂ ਧਾਰਮਿਕ ਸਮਾਗਮ ਕਰਵਾ ਕੇ ਨੌਜਵਾਨਾ ਨੂੰ ਸਿੱਖੀ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ |
ਅਖੀਰ ਉਹਨਾਂ ਸਮਾਗਮ ਪੁੱਜੀਆਂ ਸੰਘਤਾ ਦਾ ਧੰਨਵਾਦ ਕਰਦਿਆ ਵੱਖ ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ | ਇਸ ਸਮਾਗਮ ‘ਚ ਹਾਜਰੀ ਭਰਨ ਵਾਲੀ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.