Breaking News

ਗੁਰਮਤਿ ਸੰਗੀਤ ਸਭਾ ਸ਼ਾਹਕੋਟ ਨੇ ਗੁਰਦੁਆਰਾ ਕੋਠਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ

ਸ਼ਾਹਕੋਟ 28 ਦਸੰਬਰ (ਪਿ੍ਤਪਾਲ ਸਿੰਘ) -ਗੁਰਮਤਿ ਸੰਗੀਤ ਸਭਾ ਸ਼ਾਹਕੋਟ (ਰਜਿ) ਵਲੋ ਨੇੜਲੇ ਪਿੰਡ ਕੋਟਲਾ ਸੂਰਜ ਮੱਲ ਦੇ ਗੁਰਦੁਆਰਾ ਕੋਠਾ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਈ ਹਰਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋ ਰਸ ਭਿੰਨਾ ਕੀਰਤਨ ਕੀਤਾ ਗਿਆ ਉਪਰੰਤ ਕਥਾ ਵਾਚਕ ਭਾਈ ਅੰਮਿ੍ਤਪਾਲ ਸਿੰਘ ਨੇ ਸੰਗਤਾਂ ਨੂੰ ਆਪਣੇ ਅਨਮੋਲ ਬਚਨਾਂ ਰਾਹੀ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ | ਉਨ੍ਹਾਂ ਅੱਜ ਦੀ ਪੀੜੀ ਨੂੰ ਛੋਟੋ ਸ਼ਾਹਿਬਜ਼ਾਦਿਆ ਦੀ ਕੁਰਬਾਨੀ ਤੋ ਸਿਖਿਆ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੌਜਵਾਨ ਨੂੰ ਨਸ਼ਿਆ ਤੋ ਪ੍ਰਕੋਪ ਤੋ ਸੁਚੇਤ ਰਹਿਣ ਲਈ ਵੀ ਕਿਹਾ | ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਵਲੋ ਪਿੰਡਾਂ ਦੇ ਸ਼ਾਮ ਦੇ ਦੀਵਾਨਾਂ ਅੰਦਰ ਕੀਰਤਨ- ਕਥਾ ਦੀ ਫਰੀ ਸੇਵਾ ਕੀਤੀ ਜਾਂਦੀ ਹੈ | ਇਸ ਮੌਕੇ ਗੁਰਦੁਆਰਾ ਬਾਬਾ ਨਿਹਾਲ ਦਾਸ ਜੀ ਦੇ ਮੁੱਖ ਸੇਵਾਦਾਰ ਭਾਈ ਜਸਵੰਤ ਸਿੰਘ ,ਭਾਈ ਸੋਹਣ ਸਿੰਘ ਖਾਲਸਾ, ਹੈਡ ਗ੍ਰੰਥੀ ਭਾਈ ਜਸਪਾਲ ਸਿੰਘ ਭਾਈ ਹਰਪ੍ਰੀਤ ਸਿੰਘ ਪੰਚ, ਭਾਈ ਸਤਨਾਮ ਸਿੰਘ ,ਪਰਮਜੀਤ ਸਿੰਘ ,ਰਛਪਾਲ ਸਿੰਘ ,ਭਾਈ ਅੱਛਰਪਾਲ ਸਿੰਘ ਖਾਲਸਾ, ਬੀਬੀ ਇੰਦਰਜੀਤ ਕੌਰ ਮਾਨ,ਬੀਬੀ ਸੁਰਿੰਦਰ ਕੌਰ ਖਾਲਸਾ, ਭਜਨ ਕੌਰ,ਬੀਬੀ ਇੰਦਰਜੀਤ ਕੌਰ,ਸੁਖਜੀਤ ਕੌਰ, ਭਾਈ ਹਰਦੀਪ ਸਿੰਘ ਖਾਲਸਾ, ਹਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਮਨਮੀਤ ਸਿੰਘ, ਭਾਈ ਸਰਬਜੀਤ ਸਿੰਘ ਢੰਡੋਵਾਲ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.