Breaking News

ਝੂਠੀਆਂ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਭਿੱਖੀਵਿੰਡ 28 ਦਸੰਬਰ (ਭੁਪਿੰਦਰ ਸਿੰਘ)-ਉਪ ਮੰਡਲ ਅਫਸਰ ਅਮਰਕੋਟ ਕਮਲ ਕੁਮਾਰ ਨੰੂ ਖਾਲੜਾ ਪੁਲਿਸ ਵੱਲੋਂ ਚਾਰ ਘੰਟੇ ਨਜਾਇਜ ਹਿਰਾਸਤ ਵਿਚ ਰੱਖਣ ਦੇ ਵਿਰੋਧ ਵਿਚ ਅੱਜ ਸਮੂਹ ਬਿਜਲੀ ਮੁਲਾਜਮਾਂ ਵੱਲੋਂ ਭਿੱਖੀਵਿੰਡ ਡਵੀਜਨ ਦਫਤਰ ਦੇ ਸਮੂਹ ਉਪ ਮੰਡਲਾਂ ਵਿਚ ਕੰਮਕਾਜ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ| ਭਿੱਖੀਵਿੰਡ ਡਵੀਜਨ ਦਫਤਰ ਵਿਖੇ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਮੁਲਾਜਮਾਂ ਦੇ ਇਕੱਠ ਨੰੂ ਸੰਬੋਧਨ ਕਰਦਿਆਂ ਦੀਪਕ ਕੁਮਾਰ, ਪੂਰਨ ਸਿੰਘ ਮਾੜੀਮੇਘਾ, ਜਸਵੰਤ ਸਿੰਘ, ਹੀਰਾ ਸਿੰਘ, ਮਨਜੀਤ ਸਿੰਘ ਬਾਹਮਣੀਵਾਲਾ ਆਦਿ ਨੇ ਖਾਲੜਾ ਪੁਲਿਸ ਦੇ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਨੰੂ ਅਪੀਲ ਕੀਤੀ ਕਿ ਝੂਠੀ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ| ਇਸ ਮੌਕੇ ਰਿਟਾਇਰਡ ਐਸਡੀੳ ਗੁਰਪਾਲ ਸਿੰਘ, ਰਛਪਾਲ ਸਿੰਘ, ਮੁਖਤਿਆਰ ਸਿੰਘ ਪੱਟੀ, ਜੇਈ ਨਿਸ਼ਾਨਜੀਤ ਸਿੰਘ, ਮਨਜੀਤ ਸਿੰਘ, ਹਰਦੇਵ ਸਿੰਘ ਸੁਰਸਿੰਘ, ਤਲਜਿੰਦਰ ਸਿੰਘ, ਦਿਲਬਾਗ ਸਿੰਘ, ਸੁਖਵੰਤ ਸਿੰਘ, ਸੁਖਰਾਜ ਸਿੰਘ, ਨਗਿੰਦਰ ਸਿੰਘ ਵਲਟੋਹਾ, ਐਸਡੀੳ ਕਮਲ ਕੁਮਾਰ, ਬੂਟਾ ਰਾਮ, ਰਾਜਬੀਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ ਸਨ| ਰੋਸ ਧਰਨੇ ਦੌਰਾਨ ਪਹੰੁਚੇਂ ਵਧੀਕ ਨਿਗਰਾਨ ਇੰਜੀਨੀਅਰ ਮਨੋਹਰ ਸਿੰਘ, ਉਪ ਮੁੱਖ ਇੰਜੀਨੀਅਰ ਸਕੱਤਰ ਸਿੰਘ ਢਿਲੋਂ ਨੇ ਵੀ ਗਲਤ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ| ਇਸ ਮੌਕੇ ਉਪਰੋਕਤ ਆਗੂਆਂ ਵੱਲੋਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਝੂਠੀ ਦਰਖਾਸਤਾਂ ਦੇਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ|

Leave a Reply

Your email address will not be published. Required fields are marked *

This site uses Akismet to reduce spam. Learn how your comment data is processed.