ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਹੀਦੀ ਦਿਹਾੜਾ ਮਨਾਇਆ

0
564

ਭਿੱਖੀਵਿੰਡ 28 ਦਸੰਬਰ ( ਭੁਪਿੰਦਰ ਸਿੰਘ) ਅਮਰ ਸਹੀਦ ਬਾਬਾ ਮੋਤੀ ਰਾਮ ਮਹਿਰਾ ਵੈਲਫੇਅਰ
ਸੋਸਾਇਟੀ ( ਰਜਿ ) ਮਾੜੀ ਮੇਘਾ ਅਤੇ ਸਮੂਹ ਸਾਧ ਸੰਗਤ ਮਾੜੀ ਮੇਘਾ ਨੇ ਬਾਬਾ ਮੋਤੀ ਰਾਮ
ਮਹਿਰਾ ਜੀ ਦਾ ਸਹੀਦੀ ਦਿਹਾੜਾ ਪਿੰਡ ਪਹੂਵਿੰਡ ਵਿਖੇ ਸਰਧਾ ਤੇ ਭਾਵਨਾ ਨਾਲ ਮਨਾਇਆ ਗਿਆ ।ਇਸ
ਮੋਕੇ   ਪ੍ਸਿੱਧ ਕਵੀਸਰ ਭਾਈ ਗੁਰਸਾਹਿਬ ਸਿੰਘ ਮਾੜੀ ਮੇਘਾ ਦੇ ਜਥੇ ਵਲੋ ਜਿਥੇ ਬਾਬਾ ਮੋਤੀ
ਰਾਮ ਮਹਿਰਾ ਜੀ ਦੇ ਜੀਵਨ ਬਿਰਤਾਤ ਅਤੇ ਉਸਦੇ ਪਰਿਵਾਰ ਨੂੰ ਕੋਹਲੂ ਵਿਚ ਪੀੜਨ ਦਾ ਦਰਦ ਭਰਿਆ
ਇਤਿਹਾਸ ਸੰਗਤਾ ਨੂੰ ਸੁਣਾਕੇ ਨਿਹਾਲ ਕੀਤਾ ਉਥੇ ਹੀ ਪ੍ਬੰਧਕ ਕਮੇਟੀ ਵਲੋ ਆਈਆ ਸੰਗਤਾ ਲਈ
ਦੁੱਧ ਪਕੋੜੇ ਅਤੇ ਚਾਹ ਦੇ ਲੰਗਰ ਵੀ ਲਗਾਏ ਗਏ ਅਤੇ ਨਿਹੰਗ ਸਿੰਘਾ ਵਲੋ ਇਸ ਮੋਕੇ ਸਰਦਈ ਦੇ
ਲੰਗਰ ਲਗਾਕੇ ਸੰਗਤਾ ਨੂੰ ਸਰਧਾ ਭਾਵਨਾ ਨਾਲ ਛਕਾਇਆ ਗਿਆ । ਇਸ ਮੋਕੇ ਪਰੈਸ ਨਾਲ ਗੱਲਬਾਤ
ਕਰਦਿਆ ਸੋਸਾਇਟੀ ਦੇ   ਵਾਈਸ ਪ੍ਧਾਨ ਮਾਸਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਮੋਤੀ ਰਾਮ
ਜੀ ਮਹਿਰਾ  ਦੇ ਪਰਿਵਾਰ ਨੂੰ ਗੁਰੂ ਗੌਬਿੰਦ ਸਿੰਘ ਜੀ ਦੇ ਬੱਚਿਆ ਨੂੰ ਦੁਧ ਪਿਲਾਉਣ ਕਰਕੇ ਉਸ
ਵੇਲੇ ਦੇ ਵਜੀਰ ਖਾ ਨੇ ਬਾਬਾ ਮੋਤੀ ਰਾਮ ਮਹਿਰਾ ਸਮੇਤ  ਪਰਿਵਾਰ ਨੂੰ  ਕੋਹਲੂ ਵਿਚ ਪੀੜ ਦਿਤਾ
ਸੀ ।ਇਸ ਮੋਕੇ ਮਾਸਟਰ ਬਲਵਿੰਦਰ ਸਿੰਘ ਨਾਲ ਨਿਰਮਲ ਸਿੰਘ ਵਜੀਰ ਸਿੰਘ ਤਨਵੀਰ ਸਿੰਘ ਗੁਲਾਬ
ਸਿੰਘ  ਹਰਜਿੰਦਰਪਾਲ  ਸਿੰਘ ਦਲਬੀਰ ਸਿੰਘ ਸਤਿੰਦਰਪਾਲ ਸਿੰਘ ਆਦਿ ਮੈਬਰ ਹਾਜਿਰ ਸਨ ।


ਬਾਬਾ ਮੋਤੀ ਰਾਮ ਮਹਿਰਾ ਜੀ  ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਮਨਾਏ ਗਏ ਸਲਾਨਾ ਜੋੜ ਮੇਲੇ
ਮੋਕੇ ਕਵਿਸਰ ਭਾਈ ਗੁਰਸਾਹਿਬ ਸਿੰਘ ਮਾੜੀ ਮੇਘਾ ਤੇ ਸਾਥੀ  ਸਹੀਦੀ ਵਾਰਾ ਗਾਉਦੇ ਹੋਏ । ਇਸ
ਮੋਕੇ ਲਗਾਏ ਦੁਧ ਪਕੋੜਿਆ ਦੇ ਲੰਗਰ ਵਿਚ ਲੰਗਰ ਛਕਦੀਆ ਸੰਗਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.