ਜਿਲ•ਾ ਪ੍ਰਸਾਸ਼ਨ ਵੱਲੋਂ ਏਸਿਡ ਅਟੈਕ ਦੀ ਸਿਕਾਰ ਹਰਪ੍ਰੀਤ ਕੌਰ ਦੇ ਮਾਪਿਆ ਨੂੰ 11 ਹਜ਼ਾਰ ਰੁਪਏ ਭੇਟ

0
582

ਬਰਨਾਲਾ, 29 ਦਸੰਬਰ :gurbhinder Guri
ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਦੇ ਆਦੇਸ਼ਾ ਅਨੁਸਾਰ ਜਿਲ•ਾ ਰੈੱਡ ਕਰਾਸ
ਸੁਸਾਇਟੀ ਦੇ ਸਕੱਤਰ ਸ੍ਰੀ ਵਿਜੈ ਗੁਪਤਾ ਵੱਲੋਂ ਏਸਿਡ ਅਟੈਕ ਦੀ ਸਿਕਾਰ ਹਰਪ੍ਰੀਤ ਕੌਰ
ਦੀ ਮਾਤਾ ਦਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੂੰ ਉਹਨਾਂ ਦੇ ਘਰ ਜਾ ਕੇ 11 ਹਜ਼ਾਰ ਰੁਪਏ
ਦਾ ਚੈੱਕ ਭੇਟ ਕੀਤਾ ਗਿਆ। ਉਹਨਾਂ ਕਿਹਾ ਕਿ ਹਰਪ੍ਰੀਤ ਕੌਰ ਦੇ ਮਾਪਿਆ ਨੂੰ ਇਹ ਰਾਸ਼ੀ
ਜਿਲ•ਾ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਗਏ ਰਣਜੀਤ ਬਾਵਾ ਕਲੱਚਰਲ ਨਾਇਟ ‘ਚੋ
ਇੱਕਠੇ ਹੋਏ ਰੈੱਡ ਕਰਾਸ ਫੰਡ ਵਿੱਚੋ ਦਿੱਤੀ ਗਈ।
ਇਸ ਦੌਰਾਨ ਸਕੱਤਰ ਰੈੱਡ ਕਰਾਸ ਨੇ ਕਿਹਾ ਕਿ ਜਿਲ•ੇ ‘ਚ ”ਬੇਟੀ ਪੜਾਓ ਬੇਟੀ ਬਚਾਓ”
ਮੁਹਿੰਮ ਤਹਿਤ ਬੇਟੀਆਂ ਨੂੰ ਅੱਗੇ ਵਧਾਉਣ ਲਈ ਪਿਛਲੇ ਕੁੱਝ ਮਹੀਨੀਆਂ ਤੋਂ ਜਿਲ•ਾ
ਪ੍ਰਸ਼ਾਸ਼ਨ ਵੱਲੋਂ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੇ
ਸਮਾਜ ਦੇ ਲੋਕ ਆਪਣੀਆਂ ਬੇਟੀਆਂ ਨੂੰ ਚੰਗੀ ਸਿੱਖਿਆ ਦੇ ਕੇ ਆਪਣੇ ਪੈਰਾ ਤੇ ਖੁਦ ਖੜਾ
ਹੋਣ ਵਿੱਚ ਬੇਟੀਆਂ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕੁੜੀਆਂ
ਅਤੇ ਮੁੰਡੀਆਂ ਵਿੱਚ ਕੋਈ ਫਰਕ ਨਹੀ। ਜਿਲ•ਾ ਪ੍ਰਸ਼ਾਸ਼ਨ ਵੱਲੋਂ ਆਉਣ ਵਾਲੀ 10 ਜਨਵਰੀ
ਨੂੰ ਸਥਾਨਕ ਲਾਲ ਬਹਾਦਰ ਆਰਿਯਾ ਮਹਿਲਾ ਕਾਲੇਜ ਵਿਖੇ ਧੀਆਂ ਦੀ ਲੋਹੜੀ ਮਨਾਉਣਾ ਇੱਕ
ਸਲਾਘਾਯੋਗ ਉੱਦਮ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.