ਨਗਰ ਪੰਚਾਇਤ ਦਫਤਰ ਅੱਗੇ ਪੁਰਾਣੇ ਮੁਲਾਜਮਾਂ ਨੇ ਦਿੱਤਾ ਧਰਨਾ

0
483

ਭਿੱਖੀਵਿੰਡ 29 ਦਸੰਬਰ (ਭੁਪਿੰਦਰ ਸਿੰਘ)-ਆਪਣੀ ਨੌਕਰੀ ਦੀ ਬਹਾਲੀ ਲਈ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਵੱਲੋਂ ਸ਼ੁਰੂ ਕੀਤੇ ਗਏ ਸ਼ੰਘਰਸ਼ ਤਹਿਤ ਅੱਜ ਮੁਲਾਜਮਾਂ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ (ਏਟਕ), ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਸਿੰਚਾਈ ਵਿਭਾਗ ਯੂਨੀਅਨ ਪੰਜਾਬ, ਪੰਜਾਬ ਮਿਊਸਪਲ ਵਰਕਰ ਫੈਡਰੇਸ਼ਨ, ਲੋਅਰ ਗਰੇਡ ਮਿਊਸਪਲ ਇੰਪਲਾਈਜ ਯੂਨੀਅਨ, ਲੋਕ ਇਨਸਾਫ ਪਾਰਟੀ ਆਦਿ ਵੱਖ-ਵੱਖ ਮੁਲਾਜਮ ਜਥੇਬੰਦੀਆਂ, ਯੂਨੀਅਨਾਂ ਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਮੀਤ ਪ੍ਧਾਨ ਰਾਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਹੇਠ ਨਗਰ ਪੰਚਾਇਤ ਭਿੱਖੀਵਿੰਡ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ| ਧਰਨੇ ਨੰੂ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਸੂਬਾ ਪੰਜਾਬ ਪ੍ਧਾਨ ਕੁਲਦੀਪ ਕੁਮਾਰ ਨੇ ਕਿਹਾ ਕਿ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਤਿੰਨ ਮੁਲਾਜਮਾਂ ਨੰੂ ਰੈਗੂਲਰ ਡਿਊਟੀ ‘ਤੇ ਰੱਖ ਲਿਆ ਗਿਆ ਤੇ ਦੂਸਰੇ ਮੁਲਾਜਮਾਂ ਨੰੂ ਰੱਖਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ| ਉਹਨਾਂ ਨੇ ਸਥਾਨਕ ਸਰਕਾਰ ਵਿਭਾਗ ਪੰਜਾਬ ਤੇ ਕਾਰਜ ਸਾਧਕ ਅਫਸਰ ਭਿੱਖੀਵਿੰਡ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਮੁਲਾਜਮਾਂ ਨੰੂ ਡਿਊਟੀ ‘ਤੇ ਬਹਾਲ ਕਰਵਾ ਕੇ ਦਮ ਲਿਆ ਜਾਵੇਗਾ|
ਸ਼ੰਘਰਸ਼ ਕਰ ਰਹੇ ਮੁਲਾਜਮਾਂ ਨੂੰ ਵਿਸ਼ਵਾਸ਼ ਦਿਵਾਉਦਿਆਂ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਸੇਵਕ ਯੂਨੀਅਨ ਦੇ ਸੂਬਾ ਵਾਈਸ ਪ੍ਧਾਨ ਰਾਮੇਸ਼ ਕੁਮਾਰ ਸ਼ੇਰਗਿੱਲ, ਮੁਲਾਜਮ ਆਗੂ ਧਰਮ ਸਿੰਘ, ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜਿਲ੍ਹਾ ਪ੍ਧਾਨ ਜੋਗਾ ਸਿੰਘ, ਸੀਨੀਅਰ ਮੀਤ ਪ੍ਧਾਨ ਰਾਜ ਸਿੰਘ, ਫਤਿਹਗੜ੍ਹ ਚੂੜੀਆਂ ਪ੍ਧਾਨ ਕੁਲਵੰਤ ਸਿੰਘ, ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜਿਲ੍ਹਾ ਸੀਨੀਅਰ ਮੀਤ ਪ੍ਧਾਨ ਨਿਰਮਲ ਸਿੰਘ ਮਾੜੀਗੋੜ, ਕਰਮ ਸਿੰਘ, ਸੁਖਦੇਵ ਸਿੰਘ, ਇਸਤਰੀ ਮੁਲਾਜਮ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਰਣਜੀਤ ਕੌਰ, ਪੀ.ਡਬਲਿਊ.ਈ ਮੁਲਾਜਮ ਨਵਰੰਗ ਸਿੰਘ, ਸੈਕਟਰੀ ਗੁਰਨਾਮ ਸਿੰਘ, ਪ੍ਧਾਨ ਬਲਵੰਤ ਰਾਏ, ਦੇਵੀਦਾਸ ਵਾਈਸ ਪ੍ਧਾਨ, ਵਿਜੇ ਕੁਮਾਰ, ਜੋਗਾ ਸਿੰਘ ਆਈਟੀਆਈ, ਬਾਬਾ ਰੇਸ਼ਮ ਸਿੰਘ ਛੀਨਾ ਆਦਿ ਆਗੂਆਂ ਨੇ ਆਖਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਜਿਉਂ ਦੀ ਤਿਉਂ ਬਹਾਲ ਹੋਈ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਵੱਲੋਂ ਪੁਰਾਣੇ ਤਿੰਨ ਮੁਲਾਜਮਾਂ ਨੰੂ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਦੇ ਹੁਕਮਾਂ ‘ਤੇ ਰੱਖ ਲਿਆ ਗਿਆ, ਪਰ ਬਾਕੀ ਮੁਲਾਜਮਾਂ ਨੰੂ ਡਾਇਰੈਕਟਰ ਵੱਲੋਂ ਰੱਖਣ ਦੀ ਬਜਾਏ ਇਹ ਕਹਿ ਕੇ ਇਨਕਾਰ ਕੀਤਾ ਜਾ ਰਿਹਾ ਹੈ ਕਿ ਤੁਹਾਨੰੂ ਕਮੇਟੀ ਹੀ ਰੱਖ ਸਕਦੀ ਹੈ, ਜਦੋਂ ਕਿ ਕਮੇਟੀ ਦੇ ਕਾਰਜ ਸਾਧਕ ਅਫਸਰ ਭਿੱਖੀਵਿੰਡ ਵੱਲੋਂ ਕਾਰਵਾਈ ਕਰਨ ਦੀ ਬਜਾਏ ਪੱਲਾ ਝਾੜਿਆ ਜਾ ਰਿਹਾ ਹੈ| ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਤੇ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਨੰੂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਮੇਟੀ ਵੱਲੋਂ ਰੱਖੇ ਗਏ ਪੁਰਾਣੇ ਤਿੰਨ ਮੁਲਾਜਮਾਂ ਵਾਂਗ ਇਹਨਾਂ ਮੁਲਾਜਮਾਂ ਨੰੂ ਦੁਬਾਰਾ ਨੌਕਰੀ ਬਹਾਲ ਨਹੀ ਕੀਤਾ ਗਿਆ ਤਾਂ ਸੂਬਾ ਪੱਧਰ ‘ਤੇ ਸਰਕਾਰ ਖਿਲਾਫ ਰੋਸ ਪ੍ਦਰਸ਼ਣ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਹੋਵੇਗੀ| ਧਰਨੇ ਉਪਰੰਤ ਮੁਲਾਜਮਾਂ ਤੇ ਸ਼ੰਘਰਸ਼ਸੀਲ ਆਗੂਆਂ ਵੱਲੋਂ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕਰਦਿਆਂ ਪੰਜਾਬ ਸਰਕਾਰ ਮੁਰਦਾਬਾਦ, ਕਾਰਜ ਸਾਧਕ ਅਫਸਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ| ਇਸ ਮੌਕੇ ਕਾਰਜ ਸਿੰਘ, ਗੁਰਪੀ੍ਤ ਸਿੰਘ, ਗੁਰਮੀਤ ਸਿੰਘ, ਸਤਿਨਾਮ ਸਿੰਘ ਚੱਕ ਤੋਂ ਇਲਾਵਾ ਸਫਾਈ ਯੂਨੀਅਨ ਭਿੱਖੀਵਿੰਡ ਪ੍ਧਾਨ ਲਾਟੀ ਸਿੰਘ, ਉਪ ਪ੍ਧਾਨ ਅਵਤਾਰ ਸਿੰਘ, ਜਨਰਲ ਸਕੱਤਰ ਸਤਨਾਮ ਕੌਰ, ਦਵਿੰਦਰ ਸਿੰਘ, ਦੀਪਕ ਕੁਮਾਰ, ਰਾਮ ਲੁਭਾਇਆ, ਕੋਮਲ ਰਾਣੀ, ਅਨੀਤਾ ਧਵਨ, ਉਧਮ ਸਿੰਘ, ਜੀਤੋ, ਹਰਦੀਪ ਸਿੰਘ, ਜਸਬੀਰ ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਮਾਤਾ ਕੰਨਤੀ, ਮੁਖਤਾਰ ਸਿੰਘ ਲਖਣਾ, ਬਲਵਿੰਦਰ ਸਿੰਘ, ਬਿੰਦਰ ਸਿੰਘ, ਗੁਰਦੀਪ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁੱਖੀ, ਕੁਲਦੀਪ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ ਆਦਿ ਵੱਡੀ ਗਿਣਤੀ ‘ਚ ਪੁਰਾਣੇ ਮੁਲਾਜਮ ਹਾਜਰ ਸਨ|

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.