ਪੁਰਾਣੇ ਪੰਜਾਬੀ ਸੰਗੀਤ ਨੂੰ ਸਾਂਭਣ ਦੇ ਸ਼ੌਕੀਨ ਬਿੰਦਰ ਅਠਵਾਲ ਦੇ ਘਰ ਉਚੇਚੇ ਤੌਰ ‘ਤੇ ਪੁੱਜੇ

0
415

ਭਦੌੜ 01 ਜਨਵਰੀ (ਵਿਕਰਾਂਤ ਬਾਂਸਲ) ਭਵਿੱਖ ਚ ਕੋਈ ਚੋਣ ਨਹੀਂ ਲੜਾਂਗਾ, ਸਿਰਫ਼ ਹਾਈਕਮਾਂਡ ਦੇ ਨਿਰਦੇਸ਼ਾਂ ‘ਤੇ ਪਾਰਟੀ ਲਈ ਪ੍ਰਚਾਰ ਕਰਦਾ ਰਹਾਂਗਾ | ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਜ ਗਾਇਕ ਰਹੇ ਸੁਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਭਦੌੜ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤਾ | ਹੰਸ ਰਾਜ ਹੰਸ ਜੋ ਇੱਥੇ ਪੁਰਾਣੇ ਪੰਜਾਬੀ ਸੰਗੀਤ ਨੂੰ ਸੰਭਾਲਣ ਦੇ ਸ਼ੌਕੀਨ ਬਿੰਦਰ ਅਠਵਾਲ ਦੇ ਘਰ ਪਹੁੰਚੇ ਹੋਏ ਸਨ ਨੇ ਕਿਹਾ ਕਿ ਬਿੰਦਰ ਅਠਵਾਲ ਜਿਹੇ ਇਨਸਾਨ ਟਾਂਵੇ ਹੀ ਮਿਲਦੇ ਹਨ ਜੋ ਸੰਗੀਤ ਨੂੰ ਐਨੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਨ ਕਿ ਪੰਜਾਬੀ ਸੰਗੀਤ ਦਾ ਖਜ਼ਾਨਾ ਸਾਂਭੀ ਬੈਠੇ ਹਨ | ਇਸ ਮੌਕੇ ਬਿੰਦਰ ਅਠਵਾਲ ਨੇ ਹੰਸ ਰਾਜ ਹੰਸ ਨੂੰ ਪੁਰਾਣੇ ਐਲ.ਪੀ. ਰਿਕਾਰਡ, ਸਿਰੰਡਰ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਮੇਰੇ ਕੋਲ 1901 ਤੋਂ ਲੈ ਕੇ 2011 ਤੱਕ ਦੇ ਸਾਰੇ ਪੁਰਾਣੇ ਗਾਇਕਾਂ ਦੇ ਰਿਕਾਰਡਾਂ ਤੋਂ ਇਲਾਵਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਦੇ ਭਾਸ਼ਣਾਂ ਦੇ ਰਿਕਾਰਡ ਸਾਂਭੇ ਹੋਏ ਹਨ ਜੋ ਅੱਜ ਵੀ ਪੁਰਾਤਨ ਸੰਗੀਤਕ ਮਸ਼ੀਨਾਂ ‘ਤੇ ਸੁਣੇ ਜਾ ਸਕਦੇ ਹਨ | ਹੰਸ ਰਾਜ ਹੰਸ ਨੇ ਖੁਸ਼ੀ ਨਾਲ ਗਦਗਦ ਹੁੰਦਿਆਂ ਕਿਹਾ ਕਿ ਬਿੰਦਰ ਅਠਵਾਲ ਸੰਗੀਤਕ ਖਜ਼ਾਨੇ ਤੋਂ ਘੱਟ ਨਹੀਂ ਕਿਉਂਕਿ ਇਸ ਕੋਲ ਅਜਿਹੀ ਸੰਗੀਤਕ ਸਮੱਗਰੀ ਸੰਭਾਲੀ ਹੋਈ ਹੈ ਜੋ ਕਿਤੋਂ ਵੀ ਨਹੀਂ ਮਿਲਦੀ | ਉਹਨਾਂ ਬਿੰਦਰ ਅਠਵਾਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਬਿੰਦਰ ਅਠਵਾਲ ਦੀ ਜਿੰਦਗੀ ਦੀ ਕਮਾਈ ਆਖੀ ਜਾ ਸਕਦੀ ਹੈ ਜੋ ਬਹੁਤ ਵੱਡਾ ਉੱਦਮ ਹੈ | ਉਹਨਾਂ ਅਜੋਕੀ ਅਤੇ ਪੁਰਾਤਨ ਗਾਇਕੀ ਸਬੰਧੀ ਪੁੱਛੇ ਇੱਕ ਸਵਾਲ ਵਿੱਚ ਕਿਹਾ ਕਿ ਅੱਜ ਦੇ ਸਮੇਂ ਮੁਤਾਬਕ ਅੱਜ ਦੀ ਗਾਇਕੀ ਹੋ ਚੁੱਕੀ ਹੈ ਜਿਸ ਦੀ ਉਮਰ ਬਹੁਤ ਘੱਟ ਹੈ | ਅੱਜ ਦੇ ਗਾਇਕ ਲੰਬਾ ਸਮਾਂ ਟਿੱਕ ਨਹੀਂ ਸਕਦੇ ਕਿਉਂਕਿ ਸਰੋਤੇ ਹਰ ਵਕਤ ਕੁੱਝ ਨਵਾਂ ਭਾਲਦੇ ਹਨ | ਇਸ ਮੌਕੇ ਬਿੰਦਰ ਅਠਵਾਲ, ਗੀਤਕਾਰ ਹਰਜਿੰਦਰ ਭਦੌੜ, ਕੁਲਦੀਪ ਸਿੰਘ, ਮਨਪ੍ਰੀਤ ਕੌਰ, ਦੀਪ ਕੌਰ, ਬਿੰਦਰੀ ਸ਼ਰਮਾਂ, ਗੁਲਾਬ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.