ਨਵੇਂ ਸਾਲ ਮੌਕੇ ਕਵਾਲ-ਏ-ਮਹਿਫ਼ਿਲ ਸਜਾਈ

0
354

02 ਸੰਗਤ ਨੂੰ ਸਮਾਗਮ ਦੌਰਾਨ ਲੰਗਰ ਵਰਤਾਉਂਦੇ ਹੋਏ ਸੇਵਾਦਾਰ |
ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਜਿੱਥੇ ਨਵੇਂ ਸਾਲ ਦੇ ਆਉਣ ਦਾ ਸਵਾਗਤ ਨੌਜਵਾਨ ਪੀੜੀ ਕਲੱਬਾਂ ਡਿਸਕਾਂ ਵਿੱਚ ਜਾ ਕੇ ਉੱਚੀ ਉੱਚੀ ਪੰਜਾਬੀ ਗੀਤਾਂ ‘ਤੇ ਨੱਚ ਟੱਪ ਕੇ ਜਸ਼ਨ ਮਨਾ ਕੇ ਕਰ ਰਹੀ ਹੈ ਉੱਥੇ ਹੀ ਫਰੈਂਡਜ਼ ਕਲੱਬ ਮਾਛੀਵਾੜਾ ਦੇ ਮੈਂਬਰਾਂ ਨੇ ਪੁਰਾਣੀ ਗਊਸ਼ਾਲਾ ਵਿਖੇ ਕਵਾਲ ਏ ਮਹਿਫਿਲ ਸਜਾਈ | ਕਲੱਬ ਦੇ ਪ੍ਰਧਾਨ ਕੁਲਵਿੰਦਰ ਮਾਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨਵੇਂ ਸਾਲ ਦੇ ਸ਼ੁੱਭ ਮੌਕੇ ‘ਤੇ ਪੁਰਾਣੀ ਗਊਸ਼ਾਲਾ ਵਿਖੇ ਕਵਾਲੀਆਂ ਕਰਵਾ ਕੇ ਮੁਹੱਲਾ ਵਾਸੀਆਂ ਨੂੰ ਪ੍ਰਮਾਤਮਾ ਨਾਲ ਜੋੜੀ ਰੱਖਿਆ ਤੇ ਨਵੇਂ ਸਾਲ ਦਾ ਸਵਾਗਤ ਕੀਤਾ | ਕਰੀਬ 9 ਵਜੇ ਸ਼ੁਰੂ ਹੋਈ ਇਸ ਮਹਿਫਿਲ ਵਿੱਚ ਪਹਿਲਾਂ ਮਾਛੀਵਾੜੇ ਦੀ ਪਾਰਟੀ ਲਾਲੀ ਹੰਸ ਐਾਡ ਕਵਾਲ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਤੇ ਫਿਰ ਬਾਹਰੋ ਆਏ ਪ੍ਰਸਿੱਧ ਕਵਾਲ ਸਕੀਲ ਸਾਬਰੀ ਐਾਡ ਪਾਰਟੀ ਨੇ ਆਏ ਸਰੋਤਿਆਂ ਨੂੰ ਆਪਣੀ ਸੁਰੀਲੀ ਅਵਾਜ਼ ਨਾਲ ਦੇਰ ਰਾਤ ਤੱਕ ਕੀਲੀ ਰੱਖਿਆ | ‘ਮਹਿਬੂਬ ਕੀ ਮਹਿਫਿਲ ਕੋ ਮਹਿਬੂਬ ਸਜਾਤੇ ਹੈਾ ‘ ਕਵਾਲੀ ਨੂੰ ਸਰੋਤਿਆਂ ਨੇ ਵਾਰ ਵਾਰ ਸੁਣਿਦਿਆਂ ਕਵਾਲਾਂ ‘ਤੇ ਨੋਟਾਂ ਦੀ ਵਰਖਾ ਕੀਤੀ | ਇਸ ਮਹਿਫਿਲ ਵਿੱਚ ਡੇਰਾ ਮਈਆ ਭਗਵਾਨ ਜੀ ਹਰੀਮਾਬਾਦ ਤੋਂ ਸੰਤ ਬਾਪੂ ਪਰਗਣ ਦਾਸ ਜੀ ਦੇ ਚੇਲੇ ਅਮਿਤ ਸਾਂਈ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਵੱਖ ਵੱਖ ਡੇਰਿਆਂ ਦੇ ਮੁੱਖੀ ਤੇ ਸੰਤ ਉਚੇਚੇ ਤੌਰ ‘ਤੇ ਪਹੁੰਚੇ | ਅੰਤ ਵਿੱਚ ਸੇਵਾਦਾਰਾਂ ਨੇ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਸੇਵਾ ਕਰਨ ਵਾਲਿਆਂ ‘ਚ ਸੱਤਪਾਲ ਵਿਰਦੀ, ਲਾਡੀ, ਪਰਮਿੰਦਰ ਸਿੰਘ ਮਾਣ, ਸੁਖਵਿੰਦਰ ਸਿੰਘ ਮਾਣ, ਵਿੱਕੀ ਵਿਰਦੀ, ਮਿੰਟੂ, ਮਨਦੀਪ ਭੌਰੀਆ, ਹੈਪੀ, ਕਰਨ, ਲੱਖੀ ਪਟਵਾਰੀ, ਰਵੀ ਖਾਲਸਾ, ਰਵਿੰਰਦ ਸੋਨੀ, ਅਭੀ, ਨੋਨੂ, ਵਿੱਕੀ ਕੁਮਾਰ, ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.