ਪਿੰਡ ਭਕਨਾ ਵਿਖੇ ਸਿਆਸੀ ਕਾਨਫਰੰਸ 4 ਜਨਵਰੀ ਨੂੰ  ਕਾਮਰੇਡ ਸੋਹਲ

0
575

ਭਿੱਖੀਵਿੰਡ 2 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ
ਸਿੰਘ ਭਕਨਾ ਦੇ ਜਨਮ ਦਿਹਾੜੇ ਮੌਕੇ ਸੀ.ਪੀ.ਆਈ. ਵੱਲੋਂ 4 ਜਨਵਰੀ ਦਿਨ ਵੀਰਵਾਰ ਨੂੰ
ਪਿੰਡ ਭਕਨਾ ਕਲਾਂ ਵਿਖੇ ਇਕ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਜਾਣਕਾਰੀ
ਕਾਮਰੇਡ ਦਵਿੰਦਰ ਸੋਹਲ, ਕਾਮਰੇਡ ਗੁਰਭੇਜ ਸਿੰਘ ਗੋਲ੍ਹਣ, ਚੰਨਣ ਸੋਹਲ, ਲਵ ਝਬਾਲ,
ਸਵਿੰਦਰ ਬਿੱਲਾ ਨੇ ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆ ਕਾਨਫਰੰਸ ਵਿਚ ਸ਼ਾਮਲ ਹੋਣ ਲਈ
ਕਸਬਾ ਝਬਾਲ ਤੋਂ ਮੋਟਰਸਾਈਕਲਾਂ, ਕਾਰਾਂ, ਜੀਪਾਂ ਰਾਂਹੀ ਵਿਸ਼ਾਲ ਕਾਫਲਾ ਰਵਾਨਾ
ਹੋਵੇਗਾ। ਉਪਰੋਕਤ ਕਾਮਰੇਡ ਆਗੂਆਂ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਗਦਰੀ ਬਾਬਿਆਂ ਦੀਆਂ
ਸ਼ਹਾਦਤਾਂ ਨੂੰ ਯਾਦ ਕੀਤਾ ਜਾਵੇਗਾ, ਉਥੇ  ਪਾਰਟੀ ਦੇ ਸੀਨੀਅਰ ਆਗੂ ਵੀ ਕਾਨਫਰੰਸ ਦੌਰਾਨ
ਲੋਕਾਂ ਅੱਗੇ ਆਪਣੇ ਵਿਚਾਰ ਪੇਸ਼ ਕਰਨਗੇ। ਕਾਨਫਰੰਸ ਦੌਰਾਨ ਰੁਜਗਾਰ ਪ੍ਰਾਪਤੀ ਸੱਭਿਆਚਾਰ
ਮੰਚ ਮੋਗਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਲੋਕਾਂ ਦੀ ਸਹੂਲਤ ਲਈ
ਲੰਗਰ ਤੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.