ਪਿੰਡ ਭਕਨਾ ਵਿਖੇ ਸਿਆਸੀ ਕਾਨਫਰੰਸ 4 ਜਨਵਰੀ ਨੂੰ – ਕਾਮਰੇਡ ਸੋਹਲ

0
471

ਭਿੱਖੀਵਿੰਡ 2 ਜਨਵਰੀ (ਭੁਪਿੰਦਰ ਸਿੰਘ)-ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਹਾੜੇ ਮੌਕੇ ਸੀ.ਪੀ.ਆਈ. ਵੱਲੋਂ 4 ਜਨਵਰੀ ਦਿਨ ਵੀਰਵਾਰ ਨੂੰ ਪਿੰਡ ਭਕਨਾ ਕਲਾਂ ਵਿਖੇ ਇਕ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਕਾਮਰੇਡ ਦਵਿੰਦਰ ਸੋਹਲ, ਕਾਮਰੇਡ ਗੁਰਭੇਜ ਸਿੰਘ , ਚੰਨਣ ਸੋਹਲ, ਲਵ ਝਬਾਲ, ਸਵਿੰਦਰ ਬਿੱਲਾ ਨੇ “ਪੱਤਰਕਾਰਾਂ” ਨਾਲ ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਕਸਬਾ ਝਬਾਲ ਤੋਂ ਮੋਟਰਸਾਈਕਲਾਂ, ਕਾਰਾਂ, ਜੀਪਾਂ ਰਾਂਹੀ ਵਿਸ਼ਾਲ ਕਾਫਲਾ ਰਵਾਨਾ ਹੋਵੇਗਾ | ਉਪਰੋਕਤ ਕਾਮਰੇਡ ਆਗੂਆਂ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਗਦਰੀ ਬਾਬਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਵੇਗਾ, ਉਥੇ ਪਾਰਟੀ ਦੇ ਸੀਨੀਅਰ ਆਗੂ ਵੀ ਕਾਨਫਰੰਸ ਦੌਰਾਨ ਲੋਕਾਂ ਅੱਗੇ ਆਪਣੇ ਵਿਚਾਰ ਪੇਸ਼ ਕਰਨਗੇ | ਕਾਨਫਰੰਸ ਦੌਰਾਨ ਰੁਜਗਾਰ ਪ੍ਰਾਪਤੀ ਸੱਭਿਆਚਾਰ ਮੰਚ ਮੋਗਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਲੋਕਾਂ ਦੀ ਸਹੂਲਤ ਲਈ ਲੰਗਰ ਤੇ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.