ਪੰਜਾਬ ਸਰਕਾਰ ਲੋਡ ਚੈਕ ਕਰਨ ਦੀ ਆੜ ਹੇਠ ਗਰੀਬਾ ਨੂੰ ਮਿਲਦੀ 200 ਯੁਨਿਟ ਮੁਫਤ ਸਹੂਲਤ ਨੂੰ ਖਤਮ ਕਰਨਾ ਚਾਹੁੰਦੀ ਹੈ-ਹੀਰਾ

0
360

ਮਹਿਲ ਕਲਾਂ 2 ਜਨਵਰੀ ( ਗੁਰਸੇਵਕ ਸਿੰਘ ਸਹੋਤਾ) ਪੰਜਾਬ ਸਰਕਾਰ ਵੱਲੋਂ ਦਲਿਤਾ ਦੇ ਲੋਡ ਚੈਕ ਕਰਨ ਦੀ ਆੜ ਹੇਠ ਗਰੀਬਾ ਨੂੰ ਮਿਲਦੀ 200 ਯੁਨਿਟ ਮੁਫਤ ਸਹੂਲਤਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜੋ ਕਿ ਸਰਕਾਰ ਦਾ ਅਜਿਹਾ ਫੈਸਲਾ ਜਥੇਬੰਦੀ ਕਦੇ ਬਰਦਾਸਤ ਨਹੀ ਕਰੇਗੀ | ਸਰਕਾਰ ਗਰੀਬ ਤੇ ਦਲਿਤ ਵਿਰੋਧੀ ਫੈਸਲਿਆ ਖਿਲਾਫ ਮੂਲ ਨਿਵਾਸੀ ਰਾਈਟਸ ਐਾਡ ਵੈਲਫੇਅਰ ਮੰਚ ਪੰਜਾਬ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਹੈ | ਇਹ ਵਿਚਾਰ ਅੱਜ ਮੰਚ ਦੇ ਕਨਵੀਨਰ ਗੁਰਦੀਪ ਹੀਰਾ ਨੇ ਪਿੰਡ ਗੁੰਮਟੀ ਵਿਖੇ ਮੀਟਿੰਗ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਗਟ ਕੀਤੇ | ਉਹਨਾ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਮਾਫ਼ੀ ਨੂੰ ਬੰਦ ਕਰਨ ਲਈ ਜਾਣਬੁੱਝ ਕੇ ਗਰੀਬ ਘਰਾਂ ਦੇ ਲੋਡ ਵਧਾ ਕੇ ਉਹਨਾਂ ਤੋ ਵਾਧੂ ਪੈਸੇ ਵਸੂਲੇ ਜਾ ਰਹੇ ਹਨ ਅਤੇ ਕਈ ਪਰਿਵਾਰ ਅਜਿਹੇ ਵੀ ਹਨ ਜੋ 200 ਯੂਨਿਟ ਵੀ ਪੂੂਰੀ ਖਪਤ ਨਹੀ ਕਰਦੇ | ਉਹਨਾਂ ਕਿਹਾ ਕਿ ਵਾਰੋ ਵਾਰੀ ਪੰਜਾਬ ਤੇ ਰਾਜ ਕਰਨ ਵਾਲੀਆ ਕਾਂਗਰਸ ਤੇ ਅਕਾਲੀ ਭਾਜਪਾ ਦੇ ਵੱਡੇ ਧਨਾਢ ਲੀਡਰਾਂ ਦੇ ਖੇਤਾਂ ‘ਚ ਨਜਾਇਜ ਚੱਲ ਰਹੀਆ ਬਹੁਗਿਣਤੀ ਮੋਟਰਾਂ ਦਾ ਕੋਈ ਲੋਡ ਚੈੱਕ ਨਹੀ ਕਰਦਾ ਜਾ ਲੋਡ ਵੱਧ ਹੋਣ ਕਰਕੇ ਨੋਟਿਸ ਕੱਢਣ ਦੀ ਹਿੰਮਤ ਨਹੀ ਰੱਖਦਾ | ਉਹਨਾਂ ਕਿਹਾ ਕਿ ਕੈਪਟਨ ਸਰਕਾਰ ਸੱਤਾ ਸੰਭਾਲਦਿਆਂ ਹੀ ਦਲਿਤ ਤੇ ਗਰੀਬ ਵਰਗ ਨੂੰ ਮਿਲਦੀਆਂ ਸਹੁਲਤਾ ਬੰਦ ਕਰ ਰਹੀ ਹੈ ਇਸ ਲਈ ਬਹੁਜਨ ਸਮਾਜ ਦੇ ਲੋਕ ਆਪਣੀ ਏਕਤਾ ਅਤੇ ਸਕਤੀ ਦੀ ਪਛਾਣ ਕਰਨ ਅਤੇ ਆਪਣੇ ਹੱਕ ਬਚਾਉਣ ਲਈ ਅੱਗੇ ਆਉਣ | ਮੂਲ ਨਿਵਾਸੀ ਰਾਈਟਸ ਐਾਡ ਵੈਲਫੇਅਰ ਫੈਡਰੇਸ਼ਨ ਕਿਸੇ ਵੀ ਮਜ਼ਦੂਰ ਪਰਿਵਾਰ ਨਾਲ ਧੱਕਾ ਨਹੀ ਹੋਣ ਦੇਵੇਗਾ ਅਤੇ ਆਉਣ ਵਾਲੇ ਦਿਨਾ ‘ਚ ਇਸ ਸਬੰਧੀ ਵੱਖ ਵੱਖ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਾਪੇ ਜਾਣਗੇ | ਇਸ ਮੌਕੇ ਹਰਵਿੰਦਰ ਸਿੰਘ ਖੇੜੀ,ਅਮਰੀਕ ਸਿੰਘ ਕੌਲੀ,ਬਲਜੀਤ ਸਿੰਘ ਗੁੰਮਟੀ,ਸਰਪੰਚ ਜਰਨੈਲ ਸਿੰਘ,ਚਮਕੌਰ ਸਿੰਘ,ਕਾਮਰੇਡ ਸੁਰਜੀਤ ਸਿੰਘ ਗੁੰਮਟੀ,ਮੱਖਣ ਸਿੰਘ ਸੰਦੀ,ਸੁਖਵੀਰ ਸਿੰਘ,ਮੇਜਰ ਸਿੰਘ,ਜੁਗਿੰਦਰ ਸਿੰਘ,ਜਗਸੀਰ ਸਿੰਘ ਫੌਜੀ,ਗੁਰਪ੍ਰੀਤ ਸਿੰਘ,ਬਾਬਾ ਸੁਖਪਾਲ ਸਿੰਘ ਖੇੜੀ ਅਤੇ ਸਤਪਾਲ ਸਿੰਘ ਖੇੜੀ ਹਾਜਰ ਸਨ |
ਕੀ ਕਹਿੰਦੇ ਨੇ ਐਸਡੀਓ ਠੁੱਲੀਵਾਲ-ਇਸ ਸਬੰਧੀ ਜਦੋਂ ਸਬ ਡਵੀਜ਼ਨ ਠੁੱਲੀਵਾਲ ਦੇ ਐਸਡੀਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਬਿਜਲੀ ਮਾਫ਼ੀ ਸਬੰਧੀ ਖਪਤਕਾਰਾਂ ਦੇ 1 ਕਿਲੋ ਵਾਟ ਤੱਕ ਲੋਡ ਚੈੱਕ ਕੀਤੇ ਜਾ ਰਹੇ ਹਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.