Breaking News

ਮਾਘੀ ਦੇ ਦਿਹਾੜੇ ਤੇ ਬਾਦਲ ਤੇ ਮਾਨ ਦਲ ਰੈਲੀਆਂ ਕਰਨ ਲਈ ਬਜਿੱਦ ।

ਰਾਮਪੁਰਾ ਫੂਲ ,9 ਜਨਵਰੀ ( ਦਲਜੀਤ ਸਿੰਘ ਸਿਧਾਣਾ )
ਬੀਤੇ ਕਈ ਦਿਨਾਂ ਤੋ  40 ਮੁਕਤਿਆਂ ਦੀ ਧਰਤੀ ਮੁਕਤਸਰ ਸਹਿਬ ਵਿਖੇ ਸਿਆਸੀ ਰੈਲੀਆਂ ਕਰਨ ਜਾਂ
ਨਾ ਕਰਨ ਨੂੰ ਲੈਕੇ ਸਿੱਖ ਕੌਮ ਦੇ ਸਿਆਸੀ ਗਲਿਆਰਿਆਂ ਚ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ।
ਇੱਕ ਪਾਸੇ ਸ੍ਰੀ ਫਤਹਿਗੜ੍ਹ ਸਹਿਬ ਦੀ ਤਰਜ ਤੇ ਅਕਾਲ ਤਖਤ ਸਾਹਿਬ ਦੇ ਫੁਰਮਾਨ ਅਨੁਸਾਰ
ਇਤਿਹਾਸਕ ਦਿਹਾੜਿਆਂ ਤੇ ਸਿਆਸੀ ਪਾਰਟੀਆਂ ਦੀਆਂ ਸਿਆਸੀ ਰੈਲੀਆਂ ਤੇ ਰੋਕ ਲਗਾਉਣ ਲਈ ਸ੍ਰੀ
ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੀ ਅਗਵਾਈ ਚ ਪੰਥਕ ਆਗੂ ਇੰਨਾ ਸਿਆਸੀ ਰੈਲੀਆਂ ਨੂੰ ਬੰਦ
ਕਰਨ ਲਈ ਸਿੱਖ ਕੌਮ ਦੀ ਲਾਮਬੰਦੀ ਕਰ ਰਹੇ ਹਨ ਤੇ ਸਿੱਖ ਜਗਤ ਚ ਇਸ ਫੈਸਲੇ ਨੂੰ ਤਕੜਾਂ
ਹੁੰਗਾਰਾ  ਦਿੱਤਾ ਜਾ ਰਿਹਾ ਜਿਸ ਕਾਰਨ ਕਾਂਗਰਸ , ਆਮ ਆਦਮੀ ਪਾਰਟੀ ਤੇ ਦਲ ਖਾਲਸਾਂ ਵਰਗੀ
ਧਾਰਮਿਕ ਤੇ ਸਿੱਖ ਕੌਮ ਦੀ ਆਜਾਦੀ ਦੀ ਤਾਂਘ ਰੱਖਣ ਵਾਲੀ ਪਾਰਟੀ ਨੇ ਵੀ ਰੈਲੀ ਨਾ ਕਰਨ ਦਾ
ਐਲਾਨ ਕਰ ਦਿੱਤਾ ਹੈ ।
ਪਰਤੂੰ ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅਮ੍ਰਿੰਤਸਰ ਮਾਨ ਦਲ ਹਾਲੇ ਵੀ
ਮਾਘੀ ਦੇ ਮੇਲੇ ਤੇ ਰੈਲੀਆਂ ਕਰਨ ਲਈ ਬਜਿੱਦ ਹਨ ।ਜਿਕਰਯੋਗ ਹੈ ਕਿ ਮਾਨ ਦਲ ਨੇ ਸ੍ਰੀ
ਫਤਿਹਗੜ੍ਹ ਸਹਿਬ ਵਿਖੇ ਵੀ ਮੀਰੀ ਪੀਰੀ ਸਭਾਂ ਦੇ ਨਾਮ ਥੱਲੇ ਰੈਲੀ ਕਰਕੇ  ਇਕੱਲੇ ਨੇ ਹੀ ਇਸ
ਫੈਸਲੇ ਨੂੰ ਚਣੌਤੀ ਦਿੱਤੀ ਸੀ ਤੇ ਬਾਦਲ ਦਲ ਦੇ ਪੰਡਾਲ ਦੀ ਭੰਨਤੋੜ ਹੋਣ ਕਾਰਨ ਤੇ ਸਿੱਖ ਕੌਮ
ਦੇ ਤੇਵਰਾਂ ਨੂੰ ਵੇਖਦਿਆਂ ਤੇ ਅਕਾਲ ਤਖਤ ਸਹਿਬ ਵੱਲੋ ਰੈਲੀ ਨਾ ਕਰਨ ਦੇ ਫੁਰਮਾਨ ਦਾ ਲਾਹਾ
ਲੈਦਿਆ ਐਨ ਮੌਕੇ ਤੇ ਰੈਲੀ ਨਾ ਕਰਨ ਦਾ ਐਲਾਨ ਕਰ ਦਿੱਤਾ ਸੀ। ਅੱਜ ਇੱਥੇ ਪਹਿਰੇਦਾਰ ਨਾਲ
ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਮਾਨ ਦਲ ਨੇ
ਰੈਲੀ ਕਰਕੇ ਗਲਤ ਪਿਰਤ ਨੂੰ ਜਨਮ ਦਿੱਤਾ ਪਰਤੂੰ ਹੁਣ ਮੇਲਾ ਮਾਘੀ ਮੁਕਤਸਰ ਸਹਿਬ ਵਿਖੇ ਸਹੀਦਾ
ਦੀ ਧਰਤੀ ਤੇ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਇਕੱਠ ਬਰਦਾਸ਼ਤ ਨਹੀ ਕੀਤੇ ਜਾਣਗੇ ਉਹਨਾਂ ਪੰਜਾਬ
ਸਰਕਾਰ ਨੂੰ ਚੇਤਾਵਨੀ ਦਿੰਦਿਆਂ ਤੇ ਪ੍ਰਸਾਸਨ ਨੂੰ ਅਪੀਲ ਕਰਦਿਆਂ ਕਿਹਾ ਕੇ ਸਿੱਖ ਸਰਧਾਲੂਆਂ
ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਸਿਆਸੀ ਅਖਾੜੇ ਬੰਦ ਕੀਤੇ ਜਾਣ ਨਹੀ ਤਾ ਸਤਿਕਾਰ ਕਮੇਟੀ
ਸਿੱਖ ਪੰਥ ਦੇ ਸਹਿਯੋਗ ਨਾਲ ਇਹਨਾਂ ਸਿਆਸੀ ਰੈਲੀਆਂ ਦਾ ਸਾਂਤਮਈ ਤਰੀਕੇ ਨਾਲ ਵਿਰੋਧ ਕਰਕੇ
ਇਹਨਾਂ ਨੂੰ ਬੰਦ ਕਰਵਾਏ ਗੀ। ਇਸ ਲਈ ਕਿਸੇ ਨੁਕਸਾਨ ਤੇ ਝਗੜੇ ਤੋ ਪਹਿਲਾਂ ਹੀ ਪੰਜਾਬ ਸਰਕਾਰ
ਇਹਨਾਂ ਰੈਲੀਆਂ ਤੇ ਪਾਬੰਦੀ ਲਾਵੇ । ਦੂਸਰੇ ਪਾਸੇ ਦਲ ਖਾਲਸਾਂ ਪੰਜਾਬ ਦੇ ਸੀਨੀਅਰ ਮੀਤ
ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂ ਸਰ ਨੇ ਵੀ ਕਿਹਾ ਕਿ ਇਹ ਸਿਆਸੀ ਰੈਲੀਆਂ ਤੇ ਪੂਰਨ ਤੌਰ ਤੇ
ਪਾਬੰਦੀ ਲਾਈ ਜਾਵੇ ਤੇ ਜਿਸ ਸਿਆਸੀ ਪਾਰਟੀ ਨੇ ਇਹਨਾਂ ਇਤਿਹਾਸਕ ਦਿਹਾੜਿਆਂ ਤੇ ਕੋਈ ਧਾਰਮਿਕ
ਤਕਰੀਰ ਜਾਂ ਪ੍ਰੋਗਰਾਮ ਦੇਣਾ ਉਹ ਇੱਕ ਹੀ ਸਾਂਝੀ ਧਾਰਮਿਕ ਸਟੇਜ ਤੋ ਸੰਗਤਾਂ ਨੂੰ ਸੰਬੋਧਨ
ਕਰਨ ਤੇ ਵੱਖ ਵੱਖ ਪੰਥਕ ਪਾਰਟੀਆਂ ਤੇ ਸਿਆਸੀ ਪਾਰਟੀਆਂ ਦੇ ਆਗੂਆ ਨੂੰ ਸਿਰਫ ਸਹੀਦਾ ਨੂੰ
ਸਰਧਾਂਜਲੀ ਦੇਣ ਲਈ ਬੱਝਵਾਂ ਟਾਈਮ ਦਿੱਤਾ ਜਾਵੇ ।
ਜਿਕਰਯੋਗ ਹੈ ਕੇ ਇਸ ਵਾਰ ਸਿੱਖ ਕੌਮ ਦੇ ਤੇਵਰਾਂ ਨੂੰ ਵੇਖਦਿਆ ਤੇ ਸਿਆਸੀ ਰੈਲੀ ਕਰਨ ਲਈ
ਬਜਿੱਦ ਮਾਨ ਦਲ ਤੇ ਬਾਦਲ ਦਲ ਖਿਦਰਾਣੇ ਦੀ ਢਾਂਬ ਦੇ ਯੁੱਧ ਵਾਲਾ ਮਹੌਲ ਬਣਦਾ ਪ੍ਰਤੀਤ ਹੋ
ਰਿਹਾ ਹੈ ਜਿਵੇ ਜਿਵੇ ਮਾਘੀ ਦਾ ਦਿਹਾੜਾਂ ਨੇੜੇ ਆ ਰਿਹਾ ਉਵੇਂ ਉਵੇਂ ਸਰਦੀਆਂ ਦੇ ਮੌਸਮ ਚ ਵੀ
ਪੰਥਕ ਸਫਾਂ ਚ ਗਰਮਾਹਟ ਵੱਧ ਰਹੀ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.