ਸੁਣੀ ਪਟਿਆਲੇ ਵਾਲਿਆਂ” ਗੀਤ ਨਾਲ ਚਰਚਾ ਚ ਗਾਇਕ-ਬਹਾਦਰ ਬਿੱਟੂ

0
641

ਕਈ ਇਨਸਾਨ ਜ਼ਿੰਦਗੀ ਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਤਾਂ ਕਰਦੇ ਹਨ, ਪਰ ਕਿਸਮਤ ਦਾ ਸਾਥ ਨਾ
ਮਿਲਣ ਕਾਰਨ ਕਾਮਯਾਬੀ ਵੀ ਪੱਲਾ ਨਹੀਂ ਫੜਾਉਂਦੀ।ਅਜਿਹਾ ਹੀ ਗਾਇਕੀ ਦੇ ਖੇਤਰ ਵਿੱਚ ਸੰਘਰਸ਼ਸ਼ੀਲ
ਕਲਾਕਾਰ ਬਹਾਦਰ ਬਿੱਟੂੂ ਨਾਲ ਹੋੋੋਇਆ ਹੈ।
ਬਹਾਦਰ ਸਿੰਘ ਬਿੱਟੂ ਨੇ ਮਾਲਵਾ ਜਿਲ੍ਹੇ ਸੰਗਰੂਰ ਦੇ ਪਿੰਡ ਮੂਲਾਬੱਧਾ ਵਿਖੇ ਇੱਕ ਸਧਾਰਨ
ਪਰਿਵਾਰ ਵਿੱਚ ਜੰਮਿਆ ਅਤੇ ਭਰ ਜਵਾਨ ਹੋਇਆ।ਆਰਟ ਐਂਡ ਕਰਾਫਟਸ ਵਿੱਚ ਡਿਪਲੋਮਾ ਅਤੇ ਈ ਈਟੀਟੀ
ਪਾਸ ਇਸ ਗਾਇਕ ਦਾ ਪਰਿਵਾਰਿਕ ਪਿਛੋਕੜ ਬੇਸ਼ੱਕ ਗਾਇਕੀ ਵਾਲਾ ਨਹੀਂ, ਪਰ ਉਸਨੂੰ ਗਾਇਕੀ ਦੀ
ਚਿਣਗ ਉਸਦੇ ਵੱਡੇ ਭਰਾ ਗਾਇਕ ਜੱਸੀ ਜਸਪਾਲ ਤੋਂ ਲੱਗੀ,ਜੋ ਇੰਟਰਨੈਸ਼ਨਲ ਪੱਧਰ ਦਾ ਪੰਜਾਬੀ
ਗਾਇਕ ਹੈ। ਬਿੱਟੂ ਆਕਾਸ਼ਵਾਣੀ ਪਟਿਆਲਾ ਅਤੇ ਜਲੰਧਰ ਤੋਂ “ਹਾਸਿਆਂ ਦੇ ਗੋਲ ਗੱਪੇ” ਪ੍ਰੋਗਰਾਮ
ਚ ਅਤੇ ਡੀਡੀ ਪੰਜਾਬੀ “ਹੱਸਦਾ ਪੰਜਾਬ”  ਪ੍ਰੋਗਰਾਮ ਚ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਾ ਹੈ।
ਇਸ ਗਾਇਕ ਦਾ ਪਹਿਲਾ ਦੋਗਾਣਾ “ਪੇਸ਼ੀ ” ਡੀਡੀ ਪੰਜਾਬੀ ਨੇ ਰਿਕਾਰਡ ਕਰਕੇ “ਲਿਸ਼ਕਾਰਾ”
ਪ੍ਰੋਗਰਾਮ ਵਿੱਚ ਪੇਸ਼ ਕੀਤਾ ਸੀ।ਜਿਸ ਨੂੰ ਸਰੋਤਿਆਂ ਨੇ ਪਸੰਦ ਕੀਤਾ ਸੀ।ਇਸ ਆਪਣੀ ਕਲਾ ਨੂੰ
ਇਹ ਗਾਇਕ ਪੰਜਾਬ ਹੀ ਨਹੀਂ, ਪੂਰੇ ਭਾਰਤ ਅਤੇ ਵਿਦੇਸ਼  ਦੁਬਈ ਵਿੱਚ ਵੀ ਪ੍ਰਫੋਰਮ ਕਰ ਚੁੱਕਾ
ਹੈ।ਬਿੱਟੂ ਦੀ ਆਵਾਜ਼ ਵਿੱਚ ਪਰਪੱਕਤਾ ਹੈ,ਸੋਹਜ ਹੈ ਜੋ ਇੱਕ ਮੱਝੇ ਅਤੇ ਹੰਢੇ ਹੋਏ ਗਾਇਕ ਦਾ
ਭੁਲੇਖਾ ਪਾਉਂਦੀ ਹੈ।ਫਿਰ ਉਸਨੇ ਮਨਦੀਪ ਦੀਪੀ ਦੇ ਮਿਊਜ਼ਿਕ ਵਿੱਚ ਸਤਨਾਮ ਮੱਟੂ ਬੀਂਬੜ ਵਾਲੇ
ਦਾ ਲਿਖਿਆ ਗੀਤ “ਪਟਿਆਲੇ ਵਾਲਿਆਂ …” ਰਿਕਾਰਡ ਕਰਵਾਇਆ,ਜਿਸਨੂੰ ਆਡੀਓ ਵਿਜਨ ਇੰਟਰਟੇਨਮੈਂਟ
ਨਾਭਾ ਵਾਲੇ ਅਜੈ ਸਹੋਤਾ ਨੇ ਰਿਲੀਜ਼ ਕੀਤਾ ਹੈ,ਜਿਸਨੂੰ ਸਰੋਤਿਆਂ ਦਾ ਦੇਸ਼ ਵਿਦੇਸ਼ ਤੋਂ ਆਥਾਹ
ਪਿਆਰ ਮਿਲ ਰਿਹਾ ਹੈ।ਇਸ ਤੋਂ ਇਲਾਵਾ ਐਨ.ਆਈ.ਐਸ. ਪਟਿਆਲਾ ਤੋਂ ਸਪੋਰਟਸ ਮਾਸਾਜ ਅਤੇ ਹੱਡੀਆਂ
ਦੇ ਜੋੜਾਂ ਸੰਬੰਧੀ ਡਿਪਲੋਮਾ ਪਾਸ ਬਿੱਟੂ ਗਾਇਕੀ ਦੇ ਸ਼ੌਕ ਦੇ ਨਾਲ ਨਾਲ ਸਰਵਾਈਕਲ, ਰੀੜ੍ਹ ਦੀ
ਹੱਡੀ ਸਮੇਤ ਸਾਰੇ ਜੋੜਾ ਦਾ ਦਰਦ ਨੂੰ ਬਿਨਾਂ ਦਵਾਈਆਂ ਤੋਂ ਠੀਕ ਕਰਨ ਦੀ ਮੁਹਾਰਤ ਰੱਖਦਾ
ਹੈ।ਹਜਾਰਾਂ ਵਿਆਕਤੀ ਉਸ ਦੇ ਇਸ ਗੁਣ ਤੋਂ ਲਾਭ ਉਠਾ ਚੁੱਕੇ ਹਨ।ਉਸਦਾ ਕਹਿਣਾ ਹੈ ਕਿ ਉਹ
ਸਰੋਤਿਆਂ ਤੋੋਂ ਮਿਲੇ ਪਿਆਰ ਤੋਂ ਬਹੁਤ ਉਤਸ਼ਾਹਿਤ ਹੈ,ਜਲਦੀ ਹੀ ਉਹ ਆਪਣੇ ਨਵੇਂ ਗੀਤ ਨਾਲ
ਹਾਜ਼ਰੀ ਲਗਵਾਏਗਾ।ਪ੍ਰਮਾਤਮਾ ਉਸਦੀ ਮਿਹਨਤ ਨੂੰ ਕਾਮਯਾਬੀ ਬਖ਼ਸ਼ੇ। ਆਦਾਰਾ ਵੀ ਉਸਦੀ ਸਫਲਤਾ ਲਈ
ਸ਼ੁਭ ਕਾਮਨਾ ਕਰਦਾ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.