ਆਜ਼ਾਦ ਵੈੱਲਫ਼ੇਅਰ ਸੁਸਾਇਟੀ ਬਠਿੰਡਾ ਵੱਲੋਂ ਦਿੱਤਾ ਗਿਆ ਲੋੜਵੰਦ ਪਰਿਵਾਰ ਨੂੰ ਰਾਸ਼ਨ

0
517

ਬਠਿੰਡਾ , 15 ਜਨਵਰੀ (ਬੁਰਜਾਂ ਵਾਲਾ ਮਾਨ) : ਸਮਾਜਸੇਵੀ ਸੰਸਥਾ ਆਜ਼ਾਦ ਵੈੱਲਫ਼ੇਅਰ
ਸੁਸਾਇਟੀ (ਰਜਿ:) ਬਠਿੰਡਾ ਦੇ ਪ੍ਰਧਾਨ ਰਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ
ਮੁਹਿੰਮ ” ਲੋੜਵੰਦਾਂ ਦਾ ਬਣੋ ਸਹਾਰਾ ”  ਤਹਿਤ ਪਿੰਡ ਝੁਨੀਰ ਦੇ ਇੱਕ ਜ਼ਰੂਰਤਮੰਦ ਪਰਿਵਾਰ
ਨੂੰ ਰਾਸ਼ਨ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪੀਆਰਓ ਗੈਵੀ ਮਾਨ ਨੇ ਦੱਸਿਆ ਕਿ
ਆਜ਼ਾਦ ਵੈੱਲਫ਼ੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵੱਟਸਐਪ ਗਰੁੱਪ ਵਿੱਚ ਪਿੰਡ ਝੁਨੀਰ ਦੇ
ਨਿਵਾਸੀ ਸਮਾਜਸੇਵੀ ਅਮ੍ਰਿੰਤਪਾਲ ਸਿੰਘ ਸਪੁੱਤਰ ਸਵ. ਗੁਰਨਾਮ ਸਿੰਘ ਵੱਲੋਂ ਇੱਕ ਗ਼ਰੀਬ
ਪਰਿਵਾਰ ਦੀ ਵੀਡਿਓ ਪਾਈ ਗਈ ਜਿਸ ਵਿੱਚ ਇੱਕ ਬਜ਼ੁਰਗ ਔਰਤ ਆਪਣੇ ਇੱਕ ਪੋਤੇ ਅਤੇ ਇੱਕ ਪੋਤੀ
ਨਾਲ ਰਹਿ ਰਹੀ ਹੈ ਤੇ ਵੀਡਿਓ ਵਿੱਚ ਪਰਿਵਾਰ ਦੀ ਹਾਲਤ ਬਹੁਤ ਹੀ ਤਰਸਯੋਗ ਦਿਖਾਈ ਗਈ ਸੀ । ਇਸ
ਵੀਡਿਓ ‘ਤੇ ਅਮਲ ਕਰਦੇ ਹੋਏ ਸੁਸਾਇਟੀ ਵਲੰਟੀਅਰਾਂ ਵੱਲੋਂ ਪਿੰਡ ਝੁਨੀਰ ਵਿਖੇ ਪਹੁੰਚ ਕੇ
ਲੋੜਵੰਦ ਗ਼ਰੀਬ ਪਰਿਵਾਰ ਦਾ ਹਾਲਚਾਲ ਪੁੱਛਿਆ ਗਿਆ ਅਤੇ ਲੋੜ ਮੁਤਾਬਕ ਜ਼ਰੂਰੀ ਰਾਸ਼ਨ ਦਿੱਤਾ
ਗਿਆ । ਇਸ ਨੇਕ ਕਾਰਜ ਵਿੱਚ ਕੁਝ ਦਾਨੀ ਸੱਜਣਾਂ  ਦੀਪਇੰਦਰਪਾਲ ਸਿੰਘ ਧਾਲੀਵਾਲ, ਨਿਰਮਲ ਸਿੰਘ
ਦਿਉਣ , ਰਵਿੰਦਰ ਕੁਮਾਰ ਰਵੀ , ਰਾਜਵੀਰ ਸਿੰਘ ਬੱਬਰ ਆਦਿ  ਵੱਲੋਂ ਸੁਸਾਇਟੀ ਨੂੰ ਪੂਰਨ
ਸਹਿਯੋਗ ਦਿੱਤਾ ਗਿਆ। ਇਸ ਸਮੇਂ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਰਵਿੰਦਰਜੀਤ ਕੌਰ ,
ਕੈਸ਼ੀਅਰ ਅਮਨਦੀਪ ਸਿੰਘ ਬਰਾੜ , ਪੀਆਰਓ ਬਲਵੰਤ ਸਿੰਘ ਗੈਵੀ ਮਾਨ , ਈਐੱਮ ਗੁਰਵਿੰਦਰ ਸਿੰਘ
ਬੁਰਜ , ਮੈਂਬਰ ਲਖਵਿੰਦਰ ਸਿੰਘ ਬਾਜਕ , ਸੇਵਕ ਸਿੰਘ ਦਿਉਣ ਆਦਿ ਵੱਲੋਂ ਦਾਨੀ ਸੱਜਣਾਂ ਦਾ
ਵਿਸ਼ੇਸ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.