ਆਜ਼ਾਦ ਵੈੱਲਫੇਅਰ ਸੁਸਾਇਟੀ ਬਠਿੰਡਾ ਨੂੰ ਦਿੱਤਾ ਸਹਿਯੋਗ

0
245

ਬਠਿੰਡਾ, 14 ਜਨਵਰੀ (ਬੁਰਜਾਂ ਵਾਲਾ ਮਾਨ)
ਆਜ਼ਾਦ ਵੈੱਲਫ਼ੇਅਰ ਸੁਸਾਇਟੀ (ਰਜਿ:) ਬਠਿੰਡਾ ਦੇ ਸਮਾਜਸੇਵੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ
ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਦੀਪਇੰਦਰਪਾਲ ਸਿੰਘ ਧਾਲੀਵਾਲ ਵੱਲੋਂ 5000 ਰੁਪਏ ,
ਐੱਨ.ਆਰ.ਆਈ ਨਿਰਮਲ ਸਿੰਘ ਦਿਉਣ (ਬਹਿਰੀਨ) ਵੱਲੋਂ 1000 ਰੁਪਏ , ਬਠਿੰਡਾ ਦੇ ਨਿਵਾਸੀ
ਰਵਿੰਦਰ ਕੁਮਾਰ ਰਵੀ ਵੱਲੋਂ 1000 ਰੁਪਏ ਅਤੇ ਰਾਜਵੀਰ ਸਿੰਘ ਬੱਬਰ ਵੱਲੋਂ 600 ਰੁਪਏ ਦਾ
ਸੰਸਥਾ ਨੂੰ ਸਹਿਯੋਗ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਪੀਆਰਓ ਗੈਵੀ ਮਾਨ ਨੇ ਦੱਸਿਆ ਕਿ
ਦੀਪਇੰਦਰਪਾਲ ਸਿੰਘ ਧਾਲੀਵਾਲ , ਨਿਰਮਲ ਸਿੰਘ ਦਿਉਣ (ਬਹਿਰੀਨ) , ਰਵਿੰਦਰ ਕੁਮਾਰ ਰਵੀ ਅਤੇ
ਰਾਜਵੀਰ ਸਿੰਘ ਬੱਬਰ ਇੱਕ ਨੇਕ ਇਨਸਾਨ ਹਨ ਜੋ ਮਾਨਵਤਾ ਪ੍ਰਤਿ ਡੂੰਘੀ ਹਮਦਰਦੀ ਰੱਖਦੇ ਹਨ।
ਇਹਨਾਂ ਦਾਨੀ ਸੱਜਣਾਂ ਵੱਲੋਂ ਪਹਿਲਾਂ ਵੀ ਕਈ ਵਾਰ ਸੰਸਥਾ ਨੂੰ ਸਮੇਂ ਸਮੇਂ ‘ਤੇ ਸਹਿਯੋਗ
ਦਿੱਤਾ ਗਿਆ ਜਿਸ ਨਾਲ ਬੇਸਹਾਰਾ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਗਈ। ਅਕਾਲ ਪੁਰਖ ਇਹਨਾਂ
ਦਾਨੀ ਸੱਜਣਾਂ ਨੂੰ ਚੜਦੀਕਲਾ ਬਖਸ਼ਣ । ਇਸ ਸਮੇਂ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ
ਰਵਿੰਦਰਜੀਤ ਕੌਰ, ਕੈਸ਼ੀਅਰ ਅਮਨਦੀਪ ਸਿੰਘ ਬਰਾੜ,  ਪੀਆਰਓ ਬਲਵੰਤ ਸਿੰਘ (ਗੈਵੀ ਮਾਨ) , ਈਐੱਮ
ਗੁਰਵਿੰਦਰ ਸਿੰਘ ਬੁਰਜ, ਮੈਂਬਰ ਲਖਵਿੰਦਰ ਸਿੰਘ ਬਾਜਕ, ਸੇਵਕ ਸਿੰਘ ਦਿਉਣ ਆਦਿ ਵੱਲੋਂ ਦਾਨੀ
ਸੱਜਣਾਂ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.