ਗੀਤ ‘ਜੱਟਾਂ ਵਾਲੇ ਕੰਮ’ ਨਾਲ ਚਰਚਾ ‘ਚ ਹੈ 

0
641
ਗਾਇਕ ਮਾਨਾਂ ਜਗਜੀਤ
ਪੰਜਾਬੀਆਂ ਦੇ ਮਾਣ, ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗਾਇਕ ਗੁਰਦਾਸ ਮਾਨ ਦੇ ਨਕਸ਼ੇ ਕਦਮਾਂ ‘ਤੇ ਚੱਲਣ ਵਾਲਾ ਅਤੇ ਆਪਣੇ ਅੱਧੀ ਦਰਜਨ ਦੇ ਕਰੀਬ ਆਏ ਗੀਤਾਂ ਰਾਹੀਂ ਪੰਜਾਬੀ ਮਿਊਜਿਕ ਇੰਡਸਟਰੀਜ਼ ਵਿੱਚ ਵੱਖਰੀ ਪਹਿਚਾਣ ਬਣਾਕੇ ਸਾਫ ਸੁਥਰੀ ਪੰਜਾਬੀ ਗਾਇਕ ਨਾਲ ਧੁੰਮਾਂ ਪਾ ਰਿਹਾ ਹੈ ਗਾਇਕ ਮਾਨਾਂ ਜਗਜੀਤ  |
              ਜੇਕਰ ਮਾਨਾਂ ਜਗਜੀਤ ਦੇ ਪਿਛੋਕੜ ਵੱਲ ਦੇਖੀਏ ਤਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਪਿਤਾ ਜਸਵੰਤ ਸਿੰਘ ਦੇ ਗ੍ਰਹਿ ਅਤੇ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਜਨਮੇ ਜਗਜੀਤ ਦੇ ਪਰਿਵਾਰ ਦਾ ਗਾਇਕੀ ਨਾਲ ਕੋਹਾਂ ਦੂਰ ਤੱਕ ਕੋਈ ਰਿਸਤਾ ਨਹੀਂ ਸੀ | ਜਗਜੀਤ ਦੇ ਮਾਮਾ ਗੁਰਸੇਵਕ ਸਿੰਘ ਨੂੰ ਪੰਜਾਬੀਆਂ ਦੇ ਮਾਣ ਗਾਇਕ ਗੁਰਦਾਸ ਮਾਨ ਦੇ ਗੀਤ ਸੁਣਨ ਦੇ ਸੌਾਕੀਨ ਸਨ, ਜਦੋਂ ਜਗਜੀਤ ਛੋਟਾ ਹੁੰਦਾ ਨਾਨਕੇ ਘਰ ਕੋਟਲੀ ਕਲਾਂ ‘ਚ ਰਹਿ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ ਉਸਦੇ ਮਾਮਾ ਗਾਇਕ ਗੁਰਦਾਸ ਮਾਨ ਦਾ ਛੱਲਾ ਗੀਤ ਸੁਣਾ ਕੇ ਗਾਉਣ ਲਈ ਕਹਿੰਦੇ ਸਨ, ਜਦੋਂ ਜਗਜੀਤ ਤੋਤਲੀ ਅਵਾਜ਼ ਵਿੱਚ ਛੱਲਾ ਗਾਉਾਦਾ ਤਾਂ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਜਗਜੀਤ ਇੱਕ ਦਿਨ ਆਪਣੀ ਅਵਾਜ਼ ਨਾਲ ਹਰ ਇੱਕ ਦਾ ਹਰਮਨ ਪਿਆਰਾ ਗਾਇਕ ਬਣ ਜਾਵੇਗਾ |
             ਮੈਟਿ੍ਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕਰਨ ਉਪਰੰਤ, ਬਾਰਵੀਂ ਅਤੇ ਬੀ.ਏ. ਦੀ ਪੜ੍ਹਾਈ ਨਹਿਰੂ ਮੈਮੋਰੀਅਲ ਕਾਜਲ ਮਾਨਸਾ ਤੋਂ ਕੀਤੀ | ਐਮ.ਏ. ਪੰਜਾਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਈ.ਟੀ.ਟੀ. ਜੰਮੂ ਤੋਂ ਕਰਨ ਤੋਂ ਬਾਅਦ ਪੀਜੀਡੀਸੀਏ ਨੈਸ਼ਨਲ ਕਾਲਜ ਭੀਖੀ ਤੋਂ ਕੀਤੀ ਅਤੇ ਮਿਊਜਿਕ ਦਾ ਡਿਪੋਲਮਾ ਪ੍ਰਚੀਨ ਕਲਾ ਕੇਂਦਰ ਚੰਡੀਗੜ੍ਹ ਕੀਤੀ | ਅੱਜਕੱਲ੍ਹ ਆਪ ਬਤੌਰ ਮਿਊਜਿਕ ਅਧਿਆਪਕ ਸਿਲਵਰ ਬਾਟਿਕਾ ਸਕੂਲ ਸਮਾਓ ‘ਚ ਸੇਵਾ ਨਿਭਾ ਰਹੇ ਹਨ |
             ਗਾਇਕ ਮਾਨਾਂ ਜਗਜੀਤ ਦੇ ਸਰੋਤਿਆਂ ਨੇ ਪਹਿਲਾਂ ਆਏ ਗੀਤਾਂ ਹਵਾਵਾਂ, ਸਾਈਲੈਂਟ ਪੇਨ, ਰਾਝਾਂ ਨੂੰ ਮਣਾਂਮੂੰਹੀ ਪਿਆਰ ਦਿੱਤਾ ਹੈ, ਉਸੇ ਤਰ੍ਹਾਂ ਉਸ ਦੇ ਨਵੇਂ ਦੋ-ਗਾਣਾ ਗੀਤ ‘ਜੱਟਾਂ ਵਾਲੇ ਕੰਮ’ ਜਿਸ ਨੂੰ ਕਲਮਬੱਧ ਅਤੇ ਸਾਥੀ ਗਾਇਕ ਵਜੋਂ ਅਵਾਜ਼ ਹਰਭਜਨ ਨੇ ਦਿੱਤੀ ਹੈ, ਮਿਊਜਿਕ ਆਰ. ਅਲੀ ਨੇ ਤਿਆਰ ਕੀਤਾ ਅਤੇ ਵੀਡੀਓ ਫਿਲਮਾਂਕਣ ਬਬਲੀ ਧਾਲੀਵਾਲ ਵਲੋਂ ਕੀਤਾ ਗਿਆ ਹੈ | ਇਸ ਗੀਤ ਨੂੰ ਪੰਜਾਬ ਦੀ ਨਾਮਵਰ ਮਿਊਜਿਕ ਕੰਪਨੀ ਅਮਰ ਆਡੀਓ ਅਤੇ ਪਿੰਕੀ ਧਾਲੀਵਾਲ ਵੱਲੋਂ ਮਾਰਕੀਟ ਵਿੱਚ ਲਿਆਦਾ ਗਿਆ ਹੈ |
           ਜਦੋਂ ਗਾਇਕ ਮਾਨਾਂ ਜਗਜੀਤ ਨਾਲ ਅੱਜ ਦੀ ਚੱਲ ਰਹੀ ਲੱਚਰ ਗਾਇਕੀ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੱਜ ਤੱਕ ਜਿੰਨ੍ਹਾਂ ਵੀ ਗੀਤ ਆਏ ਹਨ, ਉਹ ਲੱਚਰਤਾ ਤੋਂ ਕੋਹਾਂ ਦੂਰ ਹਨ ਅਤੇ ਉਹ ਹਮੇਸ਼ਾਂ ਆਪਣੇ ਗੀਤਾਂ ‘ਚ ਸੱਭਿਆਚਾਰ ਅਤੇ ਰਿਸਤਿਆਂ ਨੂੰ ਤਰਜੀਹ ਦੇਣਗੇ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.