Breaking News

ਧੀਆਂ ਦੀ ਲੋਹੜੀ ਨੂੰ ਸਮਰਪਿਤ ਪੰਜਵਾਂ ਲੋਹੜੀ ਮੇਲਾ ਕਰਵਾਇਆ ।

ਸੰਗਰੂਰ,16 ਜਨਵਰੀ (ਕਰਮਜੀਤ  ਰਿਸ਼ੀ) ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਸਰਬ ਸਾਂਝਾ ਵਿਚਾਰ
ਮੰਚ ਸ਼ਾਹਪੁਰ ਕਲਾਂ ਵੱਲੋਂ ਸਰਕਾਰੀ ਸਕੂਲ ਵਿੱਚ ਪੰਜਵਾਂ ਧੀਆਂ ਦਾ ਲੋਹੜੀ ਮੇਲਾ ਕਰਵਾਇਆ ਗਿਆ
।ਇਸ ਮੇਲੇ ਵਿੱਚ ਸਰਕਾਰੀ ਸਕੂਲ ਦੇ ਵਿੱਦਿਆਰਥੀਆਂ ਨੇ ਰੰਗਾਂ ਰੰਗ ਪਰੋਗਰਾਮ ਪੇਸ਼ ਕੀਤਾ ਅਤੇ
ਨੰਨੇ ਬੱਚਿਆਂ ਨੇ ਕੋਰੀਓਗਰਾਫੀ ਢਾਡੀ ਵਾਰਾਂ ,ਗਿੱਧਾ ਭੰਗੜਾ ਆਦਿ ਬੜੇ ਸੋਹਣੇ ਤਰੀਕੇ ਨਾਲ
ਪੇਸ਼ ਕੀਤੇ ।ਇਸ ਮੋਕੇ ਨਾਟਕ ਮੰਡਲੀ ਵੱਲੋਂ ਸਮਾਜਿਕ ਕੁਰਤੀਆਂ ਵਿਰੁੱਧ ‘ਹੋਕਾ’ ਨਾਟਕ ਪੇਸ
ਕੀਤਾ ਗਿਆ ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋ  ਰਾਜਿੰਦਰ ਸਿੰਘ ਰਾਜਾ ਜਿਲਾ ਪ੍ਧਾਨ ਕਾਗਰਸ਼
ਅਤੇ ਨਵ ਇੰਦਰ ਸਿੰਘ ਲੋਗੋਂਵਾਲ ਨੇ ਵਿਸ਼ੇਸ ਤੋਰ ਤੇ ਸਿਰਕਤ ਕਰਦਿਆ ਸਰਬ ਸਾਂਝਾ ਵਿਚਾਰ ਮੰਚ
ਦੇ ਇਸ ਉਦਮ ਦੀ ਸਲਾਘਾ ਕੀਤੀ ਅਤੇ ਲੜਕੀਆ ਅਤੇ ਲੜਕਿਆ ਦੇ ਮੁਕਾਬਲੇ ਚ ਵੱਡੀਆਂ ਮੱਲਾਂ ਦਾ
ਵਿਸਥਾਰ ਨਾਲ ਮੰਚ ਤੋ ਜਿਕਰ ਕਰਦਿਆ ਕਿਹਾ ਕਿ ਸਾਨੁੰ ਲੜਕੀਆਂ ਨੁੰ ਉਚ ਸਿੱਖਿਆ  ਦਿਵਾ ਕੇ
ਆਤਮ ਨਿਰਭਰ ਬਣਾਉਣਾ ਚਾਹੀਦਾ ਅਤੇ ਹਰ ਘਰ ਚ ਆਪਣੀਆ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ
।ਇਸ ਮੋਕੇ ਮੁੱਖ ਬੁਲਾਰੇ ਵਜੋ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਦੇ ਪ੍ਧਾਨ ਜਗਦੀਪ
ਗੁੱਜਰਾਂ ਨੇ ਮਾ ਹਾਕਮ ਸਿੰਘ ਨੁੰ ਯਾਦ ਕਰਦਿਆਂ ਕਿਹਾ ਕਿ ਉਹਨਾ ਦੇ ਉਚੇ ਕਿਰਦਾਰ ਅਤੇ ਉਤਮ
ਸੋਚ ਸਦਕਾ ਆਪਣੇ ਹੱਥੀਂ ਲਗਾਏ ਬੂਟੇ ਦੇ ਰੂਪ ਚ ਅੱਜ ਸਰਬ ਸਾਂਝਾ ਵਿਚਾਰ ਮੰਚ ਦੇ ਵੱਖ ਵੱਖ
ਸਮੇਂ ਸਮਾਜਿਕ ਕੰਮਾਂ ਦੀ ਸਲਾਘਾ ਇਕੱਲੇ ਇਕ ਪਿੰਡ ਚ ਨਹੀ ਸਗੋ ਪੂਰੇ ਪੰਜਾਬ ਤੋ ਇਲਾਵਾ
ਦੇਸਾਂ ਪ੍ਦੇਸਾਂ ਵਿੱਚ ਵੀ ਹੋ ਰਹੀ ਹੈ ਜੋ ਕਿ ਸ਼ਾਹਪੁਰ ਪਿੰਡ ਲਈ  ਮਾਣ ਵਾਲੀ ਗੱਲ ਹੈ ਕਿ
ਸਰਬ ਸਾਂਝਾ ਵਿਚਾਰ ਮੰਚ ਹਮੇਸ਼ਾ ਸਮਾਜਿਕ ਕੰਮਾਂ ਲਈ ਯਤਨਸ਼ੀਲ ਰਹਿੰਦਾ ਹੈ ।ਇਸ ਮੋਕੇ ਪਹਿਲੀ
ਕਲਾਸ ਤੋ ਗਿਆਰਵੀ ਅਤੇ ਸਮਾਗਮ ਚ ਸ਼ਿਰਕਤ ਕਰਨ ਵਾਲੇ ਵਿੱਦਿਆਰਥੀਆਂ ਦਾ ਵਿਸ਼ੇਸ ਸ਼ਨਮਾਨਿਤ ਕੀਤਾ
ਗਿਆ ਅਤੇ ਜਲੇਬੀਆਂ ਦਾ ਲੰਗਰ ਵਰਤਾਇਆ ਗਿਆ।ਇਸ ਮੋਕੇ ਊਦੇ ਸਿੰਘ ਲੋਗੋਂਵਾਲ ਐਸ ਜੀ ਪੀ ਸੀ
ਮੈਂਬਰ , ਮਲਕੀਤ ਸਿੰਘ ਗੁਰਾਇਆ ,ਨਰਿੰਦਰ ਸਰਮਾਂ ਮੁੱਖ ਆਧਿਆਪਕ,ਮਨਇੰਦਰਪਾਲ ਸਿੰਘ ਪਿਰਸ਼ੀਪਲ
,ਮੋਹਨ ਸਿੰਘ ਸ਼ਾਹਪੁਰ ਕਲਾ ਪ੍ਧਾਨ ਅਗਰਵਾਲ  ਸੰਗਰੂਰ ,ਸ਼ਸੀ ਗਰਗ ,ਪ੍ਧਾਨ ਅਗਰਵਾਲ ਸਭਾ
,ਰੈਨੁੰ ਗਰਗ ਚੈਅਰਮੈਨ  ਕਾਂਤਾ ਗੋਇਲ ਸਰਪਰਸ਼ਤ ਅਗਰਵਾਲ ਸਭਾ ਜਿਲਾ ਸੰਗਰੂਰ,ਨਿਰਮਲਾ ਸਕੈਟਰੀ
ਅਗਰਵਾਲ ਸਭਾ,ਮੱਖਣ ਮੈਂਬਰ ਸ਼ਾਹਪੁਰ ਪ੍ਧਾਨ ਸਰਬ ਸਾਂਝਾ ਵਿਚਾਰ ਮੰਚ , ਚਮਕੋਰ ਸਿੰਘ ਚੇਅਰਮੈਨ
ਸਰਬ ਸਾਂਝਾ ਵਿਚਾਰ ਮੰਚ ,ਜਸਵਿੰਦਰ ਸਿੰਘ ਪ੍ਧਾਨ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ,
ਅਮਰਜੀਤ ਸਿੰਘ ਮਾਨ , ਗੁਰਦੇਵ ਸਿੰਘ ਲੱਖਾ ਸਰਪੰਚ ਜਗਪਾਲ ਸਿੰਘ ਨੰਬਰਦਾਰ ,ਗੁਰਭਗਤ ਸਿੰਘ
ਸ਼ਾਹਪੁਰ ,ਗੁਰਮੇਲ ਸਿੰਘ ਸ਼ਾਹਪੁਰ , ਜਥੇ ਜਸਵੰਤ ਸਿੰਘ , ਪਰਮ ਆਤਮਾ ਸਿੰਘ ਬਲਾਕ ਸੰਮਤੀ
ਮੈਂਬਰ , ਵਿੰਦਰ ਸਿੰਘ , ਬਲਵੀਰ ਸਿੰਘ ,ਜੀਤ ਸਿੰਘ ,ਰਘਵੀਰ ਕੁਲਾਰ ,ਕੁਲਵੰਤ ਰਾਏ ਪ੍ਧਾਨ
ਸਤੀ ਮਾਤਾ ਮੰਦਰ ਕਮੈਟੀ ,ਗੁਰਪਰੀਤ ਸਰਮਾਂ ,ਡਾ ਨਾਇਬ ਸਿੰਘ , ਡਾ ਅਵਤਾਰ ਸਿੰਘ ਪ੍ਧਾਨ
ਮੈਡੀਕਲ ਐਸੋ.ਬਲਾਕ ਚੀਮਾਂ
,ਹਰੀ ਪਾਲ ਸਰਮਾਂ ,ਭੀਮ ਪੰਡਤ ,ਕਰਮਜੀਤ ਸਿੰਘ  ,ਜੁਗਰਾਜ ਸਿੰਘ ਨੰਬਰਦਾਰ ,ਲੀਲਾ ਸਿੰਘ
ਨਹਿਲ, ਸਰਬਜੀਤ ਸਿੰਘ ,ਸੰਜੀਵ ਕੁਮਾਰ , ਮਮਤਾ ਰਾਣੀ ਅਤੇ ਕਿਰਨਦੀਪ ਕੋਰ ਆਦਿ ਹਾਜਿਰ ਸਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.