ਸ਼ਹੀਦ ਭਗਤ ਸਿੰਘ ਬੀ. ਐਡ ਕਾਲਜ਼ ਕੈਰੋ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ |

0
613

ਪੱਟੀ 14 ਜਨਵਰੀ (ਅਵਤਾਰ ਸਿੰਘ)-
ਸ਼ਹੀਦ ਭਗਤ ਸਿੰਘ ਬੀ. ਐਡ ਕਾਲਜ਼ ਕੈਰੋ ਵਿਖੇ ਚੇਅਰਮੈਨ ਰਾਮ ਇਕਬਾਲ ਸ਼ਰਮਾ, ਐਮ ਡੀ ਰਾਜ਼ੇਸ ਭਾਰਦਵਾਜ਼, ਡਾਇਰੈਕਟਰ ਮਰਿਦੁਲਾ ਭਾਰਦਵਾਜ਼, ਸੀ ਈ ਉ ਇਸ਼ਾਤਾ ਭਾਰਦਵਾਜ਼ ਅਤੇ ਪਿ੍ੰਸੀਪਲ ਡਾ. ਸਰਿਤਾ ਨਾਰਦ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਬੀ. ਐਡ ਅਤੇ ਡੀ. ਐਡ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ | ਕਾਲਜ਼ ਦੇ ਪਿ੍ੰ: ਨਾਰਦ ਵੱਲੋ ਭੁੱਗਾ ਬਾਲ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਵਿਦਿਆਰਥੀਆਂ ਵੱਲੋ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਵਿਦਿਆਰਥੀਆਂ ਨੇ ਟੱਪੇ, ਸੁਹਾਗ, ਘੋੜੀਆਂ, ਪੰਜਾਬੀ ਲੋਕ ਗੀਤ ਅਤੇ ਗਿੱਧਾ ਪੇਸ਼ ਕੀਤਾ | ਕਾਲਜ਼ ਦੇ ਪਿ੍ੰ: ਨਾਰਦ ਨੇ ਲੋਹੜੀ ਦੇ ਤਿਉਹਾਰ ਦੀ ਮੱਹਤਤਾ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ ਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.