ਸੀਵਰੇਜ ਦੇ ਕੰਨਕਸ਼ਨਾ ਲਈ ਲਗਣਗੇ ਕੈਪ

0
379

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— —ਅੱਜ ਨਗਰ ਕੌਸ਼ਲ ਦੇ ਦਫਤਰ ਵਿਖੇ ਪਹੁੰਚੇ ਸੀਵਰੇਜ ਬੋਰਡ ਦੇ ਐਸ ਡੀ ਉ ਬਲਜੀਤ ਸਿੰਘ ਦੀ ਅਗਵਾਈ ਵਿਚ ਜੇ ਈ ਚਰਨਪ੍ਰੀਤ ਸਿੰਘ ਤੇ ਚਰਨਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲ ਕਰਦਿਆ ਦੱਸਿਆ ਕਿ ਮਾਛੀਵਾੜਾ ਸ਼ਹਿਰ ਵਿਚ ਸੀਵਰੇਜ ਦੀਆ ਪਾਇਪਾ ਪਾਉਣ ਦਾ ਕੰਮ 90 ਪ੍ਰਤੀਸ਼ਤ ਪੂਰਾ ਹੋ ਗਿਆ ਹੈ | ਜਦਕਿ ਵਾਟਰ ਸਿਪਲਾਈ ਦਾ ਕੁੰਮ ਲੰਬੇ ਸਮੇ ਤੋ ਚੱਲ ਰਿਹਾ ਹੈ | ਉਨ੍ਹਾ ਅਧਿਕਾਰੀਆ ਨੇ ਕਿਹਾ ਕਿ ਸੀਵਰੇਜ ਦਾ ਕੰਨਕਸ਼ਨ ਲੈਣ ਲਈ ਹੁਣ ਲੰਬੀ ਕਾਰਵਾਈ ਨਹੀ ਹੈ, ਸਗੋ ਨਗਰ ਕੋਸ਼ਲ ਵੱਲੋ ਜਾਰੀ ਕੀਤੀ ਐਨ ਉ ਸੀ ਦੇ ਅਧਾਰ ਤੇ ਅਧਾਰ ਕਾਰਡ ਦੀ ਫੋਟੋ ਕਾਪੀ ਨਾਲ ਹੀ ਸੀਵਰੇਜ ਦਾ ਕੰਲਕਸ਼ਨ ਸਿਰਫ 100 ਰੁਪਏ ਮਹੀਨਾ ਨਾਲ ਹੀ ਲਿਆ ਜਾ ਸਕਦਾ ਹੈ,ਜਾਾ ਫਿਰ ਆਪਣੇ ਮਕਾਨ ਜਾ ਦੁਕਾਨ ਦੀ ਰਜਿਸਟਰੀ ਦੀ ਫੋਟੋ ਕਾਪੀ ਦੇ ਕੇ ਵੀ ਕੰਨਕਸ਼ਨ ਲਿਆ ਜਾ ਸਕਦਾ ਹੈ | ਜਦਕਿ ਕੰਨਕਸ਼ਨ ਲੈਣ ਲਈ ਸਿਰਫ 300 ਰੁਪਏ ਦੀ ਸਕਿਉਰਟੀ ਤੇ 100 ਰੁਪਏ ਦੀ ਕੰਨਕਸ਼ਨ ਫੀਸ ਦੇ ਨਾਲ ਸੀਵਰੇਜ ਦੀ ਹੋਦੀ ਦੀ ਦੂਰੀ ਮੁਤਾਬਿਕ ਬੋਰਡ ਦੀਆ ਹਿਦਾਇਤਾ ਅਨੁਸਾਰ ਲਿਆ ਜਾਵੇਗਾ | ਜੇਕਰ ਉਪਭੋਗਤਾ ਦੀ ਆਪਣੀ ਰਿਹਾਇਸ 125 ਵਰਗ ਗਜ ਤੋ ਘੱਟ ਹੈ ਤਾ ਕੋਈ ਵੀ ਮਹੀਨਾ ਵਾਰ ਚਾਰਜ ਨਹੀ ਲਿਆ ਜਾਵੇਗਾ | ਐਸ ਡੀ ਉ ਨੇ ਦੱਸਿਆ ਕਿ ਵਾਟਰ ਸਿਪਲਾਈ ਦੇ ਕਰੀਬ 1482 ਕੰਨਕਸ਼ਨ ਚੱਲ ਰਹੇ ਹਨ ਅਤੇ ਸੀਵਰੇਜ ਦੇ ਸਿਰਫ 200 ਕੰਨਕਸ਼ਨ ਹੀ ਚੱਲ ਰਹੇ ਹਨ, ਜਦ ਕਿ ਮਾਛੀਵਾੜਾ ਸ਼ਹਿਰ ਵਿਚ ਰਿਹਾਇਸ਼ੀ ਮਕਾਨ ਕਰੀਬ ਚਾਰ ਹਾਜ਼ਰ ਤੋ ਵੱਧ ਹਨ ਤੇ ਸਾਰੇ ਘਰ ਹੀ ਇਸ ਸੀਵਰੇਜ ਕੰਨਕਸ਼ਨ ਵਿਚ ਆ ਸਕਦੇ ਹਨ | ਉਨ੍ਹਾ ਸ਼ਹਿਰ ਵਾਸੀਆ ਨੂੰ ਅਪੀਲ ਕਰਦਿਆ ਕਿਹਾ ਕਿ ਵੱਧ ਤੋ ਵੱਧ ਲੋਕ ਸੀਵਰੇਜ ਦਾ ਕੰਨਕਸ਼ਨ ਲੈਣ ਜਿਸ ਦੇ ਲਈ ਸਾਡੇ ਬੋਰਡ ਦੇ ਅਧਿਕਾਰੀ ਤੇ ਮੁਲਾਜਮ ਸ਼ਹਿਰ ਵਿਚ ਵੱਖ-ਵੱਖ ਥਾਵਾ ਤੇ ਵੱਖ ਵੱਖ ਤਾਰੀਖਾ ਨੂੰ ਕੰਨਕਸ਼ਨ ਕੈਪ ਵੀ ਲਗਾ ਰਹੇ ਹਨ | ਇਸ ਦੇ ਲਈ ਵਾਟਰ ਸਿਪਲਾਈ ਸੀਵਰ ਬੋਰਡ ਦੇ ਦਫਤਰ ਨੇੜੇ ਬੱਸ ਅੱਡਾ ਮਾਛੀਵਾੜਾ ਵਿਚ ਅੱਜ ਤੋ ਹੀ ਕੰਨਕਸ਼ਨ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.