ਨਗਰ ਕੌਂਸਲ ਮਾਨਸਾ ਦੇ ਪ੍ਰਧਾਨਗੀ ਪਦ ਤੇ ਬਿਠਾਏ ਜਾ ਰਹੇ ਨਵੇਂ ਪ੍ਰਧਾਨ ਨੂੰ ਲੇਕੇ ਕਾਂਗਰਸ ਦੇ ਟਕਸਾਲੀ ਵਰਕਰ ਨਿਰਾਸ਼ ,ਪਾਰਟੀ ਨੇ ਨੋਟੀਫਿਕੇਸ਼ਨ ਰੱਦ ਨਾਂ ਕੀਤਾ ਤਾਂ ਕਾਲ਼ੀਆਂ ਝੰਡੀਆਂ ਨਾਲ ਸਵਾਗਤ ਕਰਨਗੇ ਟਕਸਾਲੀ ਵਰਕਰ

0
479

ਮਾਨਸਾ  (ਤਰਸੇਮ ਸਿੰਘ ਫਰੰਡ ) ਮੌਜੂਦਾ ਨਗਰ ਕੌਂਸਲ ਮਾਨਸਾ ਜਦੋਂ ਦੀ ਚੂਣੀ ਗਈ ਹੈ ਉਦੋਂ
ਤੋਂ ਹੀ ਸੱੱਤਾ ਧਾਰੀ ਸਰਕਾਰ ਦਾ ਧੜਾ ਕੌਂਸਲ ਤੇ ਕਾਬਜ਼ ਹੁੰਦਾ ਆ ਰਿਹਾ ਹੈ  ਜਦੋਂ ਦੀ ਪੰਜਾਬ
ਦੀ ਵਾਂਗਡੋਰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੰਭਾਲੀ ਹੈ ਨਗਰ ਕੌਂਸਲ ਮਾਨਸਾ ਵੀ ਘੁੰਮਣ
ਘੇਰੀਆਂ ਚਂ ਘਿਰੀ ਹੋਈ ਹੈ ਨਗਰ ਕੌਂਸਲ ਦੀ ਚੋਣ ਹੋਣ ਸਮੇਂ ਪੰਜਾਬ ਚਂ ਅਕਾਲੀ ਬੇਜੇਪੀ ਦੀ
ਸਰਕਾਰ ਸੀ ਤਾਂ ਇਥੇ ਅਕਾਲੀ ਕੌਂਸਲਰ ਇਥੋਂ ਦਾ ਪ੍ਰਧਾਨ  ਕਾਬਜ਼ ਰਿਹਾ ਸਰਕਾਰ ਦੇ ਜਾਂਦਿਆਂ ਹੀ
ਇਥੋਂ ਦੀ ਪ੍ਰਧਾਨਗੀ ਨੂੰ ਲੇਕੇ ਖਿਚੋਤਾਣ ਚਲ ਪ ਈ । ਹੁਣ ਸੱਤਾ ਸਰਕਾਰ ਨੇ ਜਦੋਂ ਆਪਣਾ
ਪ੍ਰਧਾਨ ਬਣਾਉਣ ਦੀ ਗੱਲ ਆਈ ਤਾਂ ਸਰਕਾਰ ਨੂੰ  ਕਾਂਗਰਸ  ਦੇ ਜੇਤੂ ਕੌਂਸਲਰਾਂ  ਵਿਚੋਂ ਕੋਈ
ਇਸਦੇ ਯੋਗ ਨਹੀ ਲੱਗਾ ਜਿਸ ਕਾਰਨ ਸਰਕਾਰ ਨੂੰ ਅਕਾਲੀ ਪਾਰਟੀ ਤੋਂ ਜੇਤੂ ਕੌਂਸਲਰ ਨੂੰ ਕਾਂਗਰਸ
ਪਾਰਟੀ ਵਿੱਚ ਸ਼ਾਮਿਲ ਕਰਕੇ ਪ੍ਰਧਾਨਗੀ ਪਦ ਤੇ ਬਿਠਾਉਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
ਹੋਈਆਂ ਪ ਈਆਂ ਨੇ ਜਿਸ ਨੂੰ ਦੇਖਦਿਆਂ ਇਥੋਂ ਦੇ ਟਕਸਾਲੀ ਕਾਂਗਰਸੀ ਵਰਕਰਾਂ ਵਿੱਚ ਨਿਰਾਸ਼ਾ
ਪਾਈ ਜਾ ਰਹੀ ਹੈ ਟਕਸਾਲੀ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਜਿਸ ਵਿਆਕਤੀ ਨੂੰ
ਪ੍ਰਧਾਨਗੀ ਦੀ ਕੁਰਸੀ ਤੇ ਬਿਠਾਇਆ ਜਾ ਰਿਹਾ ਹੈ ਇਹ ਵਿਆਕਤੀ ਅਕਾਲੀ ਪਾਰਟੀ ਦਾ ਆਗੂ ਹੈ
ਜਿਸਨੂੰ
ਬੀਤੇ ਦਿਨੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਉਪਰੰਤ ਸਰਕਾਰ ਵਲੋ ਉਸਨੂੰ ਨਗਰ ਕੌਂਸਲ ਮਾਨਸਾ
ਦੇ ਪ੍ਰਧਾਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਹੁੱਦਾ  ਦਿੱਤਾ ਜਾ ਰਿਹਾ ਹੈ ਪਾਰਟੀ ਦੀ
ਕਾਰਗੁਜ਼ਾਰੀ ਨੂੰ ਦੇਖਦਿਆਂ ਮਾਨਸਾ ਹਲਕੇ ਦੇ ਟਕਸਾਲੀ ਕਾਂਗਰਸੀ ਵਰਕਰਾਂ ਤੇ ਅਹੁੱਦੇਦਾਰਾ
ਵਿੱਚ ਬਗਾਵਤ ਦੇ ਅਸਾਰ ਬਣ ਗਏ ਹਨ  ਮਾਨਸਾ ਹਲਕੇ ਦੇ ਪੁਰਾਣੇ ਕਾਂਗਰਸੀ ਵਰਕਰਾਂ ਤੇ
ਅਹੁੱਦੇਦਾਰਾਂ ਦੀ ਇੱਕ ਮਿਟਿੰਗ ਬੀਤੇ ਕੱਲ ਹੋਈ ਇਸ ਮਿਟਿੰਗ ਵਿੱਚ ਕਾਫੀ ਵੱਡੀ ਗਿਣਤੀ
ਟਕਸਾਲੀ ਕਾਂਗਰਸੀ ਅਹੁੱਦੇਦਾਰਾਂ ਤੇ ਵਰਕਰਾਂ ਨੇ ਅਕਾਲੀ ਦਲ ਯੂਥ ਦੇ ਸਹਿਰੀ ਪ੍ਰਧਾਨ ਮਨਦੀਪ
ਗੋਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਨਗਰ ਕੋਂਸਲ ਮਾਨਸਾ ਦਾ ਪ੍ਰਧਾਨ ਬਣਾਉਣ ਲਈ
ਜਾਰੀ ਕੀਤੇ ਨੋਟੀਫਿਕੇਸ਼ਨ ਦਾ ਸਖਤ ਵਿਰੌਧ ਕਰਦਿਆ ਕਿਹਾ ਕਿ ਅਸੀ ਸਾਲਾ ਤੋ ਕਾਂਗਰਸ ਪਾਰਟੀ
ਨਾਲ ਖੜੇ ਹਾਂ ਪਰ ਅਕਾਲੀ ਦਲ ਚੋ ਕਾਂਗਰਸ ਪਾਰਟੀ ਵਿੱਚ ਆਏ ਕੁੱਝ ਨਵੇਂ ਕਾਂਗਰਸੀਆ ਨੇ ਨਵੀਂ
ਹੀ ਰੀਤ ਚਲਾਕੇ ਟਕਸਾਲੀ ਕਾਂਗਰਸੀਆ ਦੇ ਹੌਸਲੇ ਤੋੜਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ
ਪੰਜਾਬ ਕਾਂਗਰਸ ਦੇ ਸਾਬਕਾਂ ਸਕੱਤਰ ਅਤੇ ਦੋ ਵਾਰ ਯੂਥ ਕਾਂਗਰਸ ਦੇ ਜਿਲਾ੍ਹ ਪ੍ਰਧਾਨ ਰਹਿ
ਚੁੱਕੇ ਡਾਂਕਟਰ ਮਨਜੀਤ ਸਿੰਘ ਰਾਣਾਂ ਜੋ ਕਿ ਹੁਣ ਵੀ ਜਿਲਾਂ ਕਾਂਗਰਸ ਦੇ ਸ਼ਪੈਸ਼ਲ ਇੰਨਵਰਟੀ
ਮੈਂਬਰ ਹਨ ਨੇ ਕਿਹਾਂ ਕਿ ਅਸੀ ਹਮੇਸ਼ਾਂ ਕਾਂਗਰਸ ਪਾਰਟੀ ਦਾ ਝੰਡਾਂ ਲੈ ਕੇ ਖੜੇ ਰਹੇ ਹਾਂ ਖੜੇ
ਰਹਾਂਗੇ,ਉਨਾਂ ਕਿਹਾ ਕਿ ਦਸ ਸਾਲ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸਮੇ ਇਹ ਲੋਕ ਪੱਕੇ
ਅਕਾਲੀ ਸੀ ਤੇ ਕਾਂਗਰਸੀਆ ਨਾਲ ਧੱਕੇਸ਼ਾਹੀਆ ਕਰਦੇ ਸਨ ਪਰ ਹੁੱਣ ਅਕਾਲੀ ਦਲ ਵਿੱਚੋ ਕਾਂਗਰਸ
ਵਿੱਚ ਅਏ ਕੁੱਝ ਲੋਕ ਅਕਾਲੀ ਦਲ ਦੇ ਇੰਨਾਂ ਲੋਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਤੁਰੰਤ
ਨਗਰ ਕੋਂਸਲ ਦੀ ਪ੍ਰਧਾਨਗੀ ਵਰਗੇ ਅਹਿਮ ਅਹੁੱਦੇ ਵੰਡ ਰਹੇ ਹਨ ਉਨਾਂ ਕਿਹਾਂ ਕਿ ਸਰਕਾਰ ਵਲੋ
ਮਨਦੀਪ ਸਿੰਘ ਗੋਰੇ ਦਾ ਪ੍ਰਧਾਨਗੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਟਕਸਾਲੀ ਕਾਂਗਰਸੀਆ ਦੇ
ਹੋਸਲੇ ਤੋੜਨ ਦਾ ਕੰਮ ਕੀਤਾ ਹੈ ਡਾਕਟਰ ਮਨਜੀਤ ਸਿੰਘ ਰਾਂਣਾਂ ਨੇ ਕਿਹਾਂ ਕਿ ਪੁਰਾਣੇ
ਕਾਂਗਰਸੀ ਵਰਕਰਾਂ ਨੂੰ ਪਰੇ ਧੱਕ ਕੇ ਮੋਕਾਂਪ੍ਰਸਤ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ
ਸਰਕਾਰੀ ਅਹਿਮ ਕੁਰਸੀਆ ਤੇ ਬਿਠਾਉਣਾਂ ਇੱਕ ਨਵੀਂ ਰੀਤ ਚਲਾ ਦਿੱਤੀ ਹੈ ਜੋ ਪਾਰਟੀ ਲਈ ਬਹੁਤ
ਘਾਤਕ ਸਾਬਿਤ ਹੋ ਸਕਦੀ ਹੈ

ਡਾਂ.ਰਾਣਾਂ ਨੇ ਕਿਹਾ ਕਿ ਮਾਨਸਾ ਹਲਕੇ ਦੇ ਅੱਜ ਮਿਟਿੰਗ ਵਿੱਚ ਸ਼ਾਮਲ ਟਕਸਾਲੀ ਆਗੂਆ ਤੇ
ਵਰਕਰਾ ਨੇ ਸ਼ਪੱਸ਼ਟ ਕਿਹਾ ਹੈ ਕਿ ਜੇਕਰ ਸਰਕਾਰ ਨੇ ਮਨਦੀਪ ਸਿੰਘ ਗੋਰੇ ਦਾ ਨੋਟੀਫਿਕੇਸ਼ਨ ਤੁਰੰਤ
ਰੱਦ ਨਾ ਕੀਤਾ ਤਾ ਉਹ ਸਾਰੇ ਮਨਦੀਪ ਗੋਰੇ ਨੂੰ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਤੇ ਬਿਠਾਉਣ ਆ
ਰਹੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦਾ ਕਾਲੀਆ ਝੰਡੀਆ ਨਾਲ ਸਵਾਗਤ ਕਰਨਗੇ

ਉਨਾਂ ਕਿਹਾ ਕਿ ਟਕਸਾਲੀ ਕਾਂਗਰਸੀ ਵਰਕਰ ਤੇ ਅਹੁੱਦੇਦਾਰ ਜਲਦੀ ਹੀ ਜਲਦੀ ਹੀ ਪ੍ਰੈਸ
ਕਾਂਨਫਰੰਸ ਕਰਨਗੇ ਅਤੇ
ਜਿਲ੍ਹਾਂ ਪ੍ਰਧਾਨ ਬਿੱਕਰਮ ਸਿੰਘ ਮੌਫਰ,ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਕੇ ਇਸ ਨਵੀਂ ਚਲਾਈ ਰੀਤ ਵਾਰੇ ਜਾਣੂ ਕਰਵਾਂਉਣਗੇ ਤੇ
ਮੰਗ ਕਰਨਗੇ ਕਿ ਪ੍ਰਧਾਨਗੀ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਅਤੇ ਪਾਰਟੀ ਨਾਲ
ਹਰ ਚੰਗੇ ਮਾੜੇ ਵਕਤ ਖੜੇ ਟਕਸਾਲੀ ਕਾਂਗਰਸੀਆ ਦੀ ਕਦਰ ਪਾਈ ਜਾਵੇ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.