ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕਰਵਾਉਣ ਲਈ ਕਨਵੈਨਸ਼ਨ ਕਰਵਾਈ ਗਈ

0
503

ਮਾਨਸਾ  ( ਤਰਸੇਮ ਸਿੰਘ ਫਰੰਡ ) ਬੱਚਤ ਭਵਨ ਮਾਨਸਾ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਦੇ ਸਬੰਧ
ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਮਾਨਸਾ ਅਤੇ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਨਵੈਨਸ਼ਨ
ਕਰਵਾਈ ਗਈ। ਇਸ ਸਮੇਂ ਬੋਲਦਿਆਂ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ
ਸ੍ਰੀ ਜਸਵੀਰ ਤਲਵਾੜਾ ਨੇ ਦੱਸਿਆ ਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਮੁਲਾਜ਼ਮਾਂ
ਦੀ ਸਮਾਜਿਕ ਸੁਰੱਖਿਆ ਉਪਰ ਹਮਲਾ ਬੋਲ ਦਿੱਤਾ ਹੈ। ਕਾਰਪੋਰੇਟ ਅਦਾਰਿਆਂ ਦੀ ਸੇਵਾ ਲਈ ਸ਼ੁਰੂ
ਕੀਤੀ ਗਈ ਨਵੀਂ ਪੈਨਸ਼ਨ ਦੇ ਮਾਰੂ ਪ੍ਰਭਾਵ ਮੁਲਾਜ਼ਮਾਂ ਦੇ ਉੱਤੇ ਪੈ ਰਹੇ ਹਨ। ਅੱਜ ਪੁਰਾਣੀ
ਪੈਨਸ਼ਨ ਸਕੀਮ ਤਹਿਤ ਮਿਲਣ ਵਾਲੇ ਲਾਭ, ਗ੍ਰੈਚੁਅਟੀ, ਐਕਸ਼ ਗਰੇਸ਼ੀਆ ਗ੍ਰਾਟ, ਮੈਡੀਕਲ ਸਹੂਲਤ,
ਲੀਵ ਇਨਕੈਸ਼ਮੈਂਟ ਅਤੇ ਪੱਕੀ ਤੇ ਪ੍ਰਭਾਸ਼ਿਤ ਪੈਨਸ਼ਨ ਦੀ ਸਹੂਲਤ ਬੰਦ ਕਰ ਦਿੱਤੀ ਹੈ। ਉਪਰੋਕਤ
ਗੱਲਾਂ ਦੇ ਲਾਗੂ ਹੋਣ ਕਰਕੇ ਇਹ ਪੈਨਸ਼ਨ ਬੇਮਾਨਾਂ ਹੋ ਕੇ ਰਹਿ ਗਈ ਹੈ। ਉਹਨਾਂ ਕਨਵੈਨਸ਼ਨ ਨੂੰ
ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨ ਕਰਮਚਾਰੀਆਂ ਦਾ ਹੱਕ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕੋਈ
ਖੈਰਾਤ ਨਹੀਂ ਹੈ।
ਇਸ ਮੌਕੇ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਜਨਰਲ
ਸਕੱਤਰ ਸ੍ਰੀ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਕਿ ਸਰਕਾਰ ਜਨਤਕ ਅਦਾਰਿਆਂ ਨੂੰ ਉਦਾਰੀਕਰਨ
ਦੀਆਂ ਨੀਤੀਆਂ ਤਹਿਤ ਪ੍ਰਾਈਵੇਟ ਕਰਨ ਜਾ ਰਹੀ ਹੈ। ਸਰਕਾਰੀ ਸਕੂਲਾਂ, ਥਰਮਲ ਪਲਾਟਾਂ ਅਤੇ ਹੋਰ
ਜਨਤਕ ਅਦਾਰਿਆਂ ਨੂੰ ਲਗਾਤਾਰ ਬੰਦ ਕੀਤਾ ਜਾ ਰਿਹਾ ਹੈ। ਜਿਸ ਨਾਲ ਪੱਕੇ ਰੁਜ਼ਗਾਰ ਦੇ ਵਸੀਲੇ
ਲਗਾਤਾਰ ਘਟ ਰਹੇ ਹਨ। ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਲਗਾਤਾਰ ਕੱਟ ਲਾਏ ਜਾ ਰਹੇ
ਹਨ। ਮੁਲਾਜ਼ਮਾਂ ਨੂੰ ਘੱਟ ਉਜ਼ਰਤਾਂ ਉੱਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ
ਦੀ ਪੱਕੇ ਰੁਜ਼ਗਾਰ ਦੀ ਥਾਂ ਤੇ ਠੇਕੇ ਜਾਂ ਆਊਟਸੋਰਸਿੰਗ ਰਾਹੀਂ ਭਰਤੀ ਕੀਤੀ ਜਾ ਰਹੀ ਹੈ।
ਉਹਨਾਂ ਨੇ ਕਿਹਾ ਕਿ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ, ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਕੰਮ
ਸਰਕਾਰ ਵੱਲੋਂ ਲਗਾਤਾਰ ਟਾਲਿਆਂ ਜਾ ਰਿਹਾ ਹੈ। ਉਹਨ ਨੇ ਇਸ ਮੌਕੇ ਕਰਮਚਾਰੀਆਂ ਨੂੰ ਇਸ ਮੌਕੇ
ਜਥੇਬੰਦ ਹੋ ਕੇ ਤਿੱਖੀ ਲੜਾਈ ਲੜਨ ਦੀ ਬੇਨਤੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਮਿੰਟ
ਟੀਚਰਜ਼ ਯੂਨੀਅਨ ਵੱਲੋਂ ਸ੍ਰੀ ਨਰਿੰਦਰ ਸਿੰਘ ਮਾਖਾ, ਬੀ.ਐੱਡ ਫਰੰਟ ਵੱਲੋਂ ਦਰਸ਼ਨ ਅਲੀਸ਼ੇਰ ਤੇ
ਨਿਤਿਨ ਸੋਢੀ ਸਿੱਖਿਆ ਵਿਕਾਸ ਮੰਚ ਤੋਂ ਸ੍ਰੀ ਹਰਦੀਪ ਸਿੱਧੂ, ਡੀ.ਟੀ.ਐਫ. ਵੱਲੋਂ ਸ੍ਰੀ
ਸਿਕੰਦਰ ਸਿੰਘ ਧਾਲੀਵਾਲ, ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ  ਸੰਬੋਧਨ ਕੀਤਾ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.