ਲੈਂਡਲਾਇਨ ਗੀਤ ਨਾਲ ਫਿਰ ਤੋਂ ਚਰਚਾ ਗਾਇਕ ਦਰਸ਼ਨ ਖੇਲਾ

0
616

ਮਿਊਜਿਕ ਇੰਡਸਟਰੀਜ ‘ਚ ਗਾਇਕਾ ਮਿਸ ਪੂਜਾ ਨੂੰ ਲੈ ਕੇ ਆਏ ਸਨ ਗਾਇਕ ਦਰਸ਼ਨ ਖੇਲਾ
Uਜਾਨ ਤੋਂ ਪਿਆਰੀU, Uਤੇਰੀ ਜਾਨ ਬਣ ਕੇU, UਚਿੱਠੀਆਂU, Uਪ੍ਰਪੋਜ਼U ਆਦਿ ਸਮੇਤ 9 ਕੈਸਿਟਾਂ ਅਤੇ ਅਨੇਕਾਂ ਸਿੰਗਲ ਗੀਤਾਂ ਪੰਜਾਬੀ ਮਿਊਜਿਕ ਇੰਡਸਟਰੀਜ਼ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਦਰਸ਼ਨ ਖੇਲਾ ਦਾ ਨਾਮ ਉਨ੍ਹਾਂ ਗਾਇਕਾਂ ਦੀ ਲਿਸਟ ‘ਚ ਆਉਾਦਾ ਹੈ, ਜਿੰਨ੍ਹਾਂ ਨੇ ਹਮੇਸ਼ਾਂ ਹੀ ਪੰਜਾਬੀ ਸੱਭਿਆਚਾਰ ਅਤੇ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਹੈ |
ਗਾਇਕ ਦਰਸ਼ਨ ਖੇਲਾ ਉਹ ਗਾਇਕ ਹਨ, ਜੋ ਪੰਜਾਬ ਦੀ ਉੱਘੀ ਲੋਕ ਗਾਇਕਾ ਮਿਸ ਪੂਜਾ ਨੂੰ ਪੰਜਾਬੀ ਮਿਊਜਿਕ ਇੰਡਸਟਰੀਜ ‘ਚ ਲੈ ਕੇ ਆਏ ਹਨ | ਜਿੰਨ੍ਹਾਂ ਦਾ ਪਹਿਲਾ ਹਿੱਟ ਗੀਤ Uਭੰਨ ਚੂੜੀਆਂ ਪਿਆਰ ਤੇਰਾ ਦੇਖਦੀ ਨੇ ਹੱਥ ‘ਚ ਮਰਾ ਲਈ ਵੰਗ ਵੇU ਸੀ | ਦਰਸ਼ਨ ਖੇਲਾ ਮਿੱਠ-ਬੋਲੜੇ ਸੁਭਾਅ ਅਤੇ ਹਰ ਇੱਕ ਛੋਟੇ ਵੱਡੇ ਨੂੰ ਪਿਆਰ ਅਦਬ ਨਾਲ ਸਤਿਕਾਰ ਦੇਣ ਵਾਲੇ ਗਾਇਕ ਹਨ |
ਜੇਕਰ ਗਾਇਕ ਦਰਸ਼ਨ ਖੇਲਾ ਦੇ ਗਾਇਕ ਸਫ਼ਰ ਤੇ ਨਿਗ੍ਹਾ ਮਾਰੀਏ ਤਾਂ ਉਨ੍ਹਾਂ ਨੇ ਸੰਨ 2002 ‘ਚ ਆਪਣੀ ਪਹਿਲੀ ਕੈਸਿਟ Uਘੱਗਰਾ ਕਰੇ ਕਲੋਲU ਕੀਤੀ ਸੀ, ਜਿਸ ਤੋਂ ਬਾਅਦ ਫੇਰ ਕਦਾੋ ਮੇਲੇ ਹੋਣਗੇU, Uਜਾਨ ਤੋਂ ਪਿਆਰੀU ਤੇਰੀ ਜਾਨ ਬਣ ਕੇU, UਚਿੱਠੀਆਂU, Uਪ੍ਰਪੋਜ਼U ਆਦਿ ਕੈਿੋਸਟਾਂ ਨੇ ਮਾਰਕੀਟ ‘ਚ ਧੁੰਮ ਮਚਾਈ, ਜਿਸ ਨਾਲ ਗਾਇਕ ਦਰਸ਼ਨ ਖੇਲਾ ਹਰ ਇੱਕ ਦਾ ਹਰਮਨ ਪਿਆਰਾ ਗਾਇਕ ਬਣ ਗਿਆ | ਇਸ ਤੋਂ ਇਲਾਵਾ ਉਨ੍ਹਾਂ ਦੇ UਚੋਗਾU, U53 ਫੁੱਟਾU, UਬਿਜਲੀU ਸਮੇਤ ਅਨੇਕਾਂ ਸਿੰਗਲ ਗੀਤ ਮਾਰਕੀਟ ‘ਚ ਜਿੰਨ੍ਹਾਂ ਨੁੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਮਣਾਂਮੂੰਹੀ ਪਿਆਰ ਬਖ਼ਸਿਆ | ਗਾਇਕ ਦਰਸ਼ਨ ਖੇਲਾ ਇੱਕ ਵਾਰ ਫਿਰ ਤੋਂ ਉਘੇ ਗੀਤਕਾਰ ਸਹਿਬਾਜ ਧੂਰਕੋਟ ਦਾ ਲਿਖਿਆ ਗੀਤ Uਲੈਂਡਲਾਇਨ ਲੈ ਕੇ ਹਾਜ਼ਰ ਹੋਏ ਹਨ, ਜਿਸ ਦਾ ਸੰਗਤੀ ਮਿਊਜਿਕ ਅੰਪਾਇਰ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਵੀਡੀਓ ਫਿਲਮਾਂਕਣ ਬੌਬੀ ਡੋਡ ਵੱਲੋਂ ਕੈਨੇਡਾ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ ਹੈ | ਇਸ ਗੀਤ ਨੂੰ ਜਸ ਰਿਕਾਰਡ ਅਤੇ ਜਸਵੀਰਪਾਲ ਸਿੰਘ ਵੱਲੋਂ ਸਰੋਤਿਆਂ ਦੀ ਕਚਿਹਰੀ ‘ਚ ਪੇਸ਼ ਕੀਤਾ ਗਿਆ ਹੈ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.