ਬਸੰਤ ਪੰਚਮੀ ਤੇ ਜਗਰਾਤਾ ਕਰਵਾਇਆ

0
607

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸਥਾਨਕ ਵਾਰਡ ਨੰਬਰ ਚਾਰ ਵਿਚ ਸਥਿਤ ਮਹਾਵੀਰ ਕਾਲੌਨੀ ਦੇ ਸਮੂਹ ਵਾਸੀਆ ਦੇ ਸਹਿਯੋਗ ਨਾਲ ਮਹਾਵੀਰ ਸੇਵਾ ਦਲ ਵੱਲੋ ਲਗਾਤਾਰ 15 ਸਾਲਾ ਤੋ ਇਸ ਵਾਰ ਵੀ ਬਸੰਤ ਪੰਚਮੀ ਦੇ ਸੁਭ ਦਿਹਾੜੇ ਤੇ ਮਾਤਾ ਸਰਸਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਸਵੇੇਰੇ ਪੂਜਾ ਅਰਚਨਾ ਤੋ ਬਾਦ ਹਵਨ ਕਬਵਾਏ ਤੇ ਫਿਰ ਰਾਤ ਨੂੰ ਕਰੀਬ ਸਾਢੇ ਨੋ ਵਜੇ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਦੀ ਰਸਮ ਨਗਰ ਕੌਸ਼ਲ ਦੀ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੁਮਾਰੀ ਤੇ ਵਾਰਡ ਨੰਬਰ ਚਾਰ ਤੋ ਕੌਸ਼ਲਰ ਸੁਰਿੰਦਰ ਜੋਸ਼ੀ ਨੇ ਸੰਯੁਕਤ ਰੂਪ ਵਿਚ ਕੀਤੀ | ਮਹਾਵੀਰ ਸੇਵਾ ਦਲ ਦੇ ਪ੍ਰਧਾਨ ਪਰਮਾਨੰਦ ਨੇ ਦੱਸਿਆ ਕਿ ਅੱਜ ਬਸ਼ੰਤ ਪੰਚਮੀ ਵਾਲੇ ਦਿਨ ਰਾਤ ਨੂੰ ਜਾਗਰਣ ਕਰਵਾਇਆ ਜਾਦਾ ਹੈ ਤੇ ਫਿਰ ਅਗਲੇ ਦਿਨ ਸਵੇਰੇ ਭੋਗ ਉਪੰਰਤ ਮਾਤਾ ਸਰਸਵਤੀ ਦੀ ਮੂਰਤੀ ਨੂੰ ਜਲ ਪ੍ਰਵਾਹ ਕੀਤਾ ਜਾਦਾ ਹੈ | ਇਸ ਜਾਗਰਣ ਵਿਚ ਲੁਧਿਆਣਾ ਤੋ ਆਏ ਗਾਇਕ ਰਾਜ ਬਾਾਕੀ ਐਡ ਪਾਰਟੀ ਨੇ ਮਾਤਾ ਦੀਆ ਭੇਟਾ ਗਾ ਕੇ ਆਈਆ ਸੰਗਤਾ ਨੂੰ ਨਿਹਾਲ ਕੀਤਾ | ਇਸ ਮੌਕੇ ਰਾਜਿੰਦਰ ਕੁਮਾਰ ਗੱਗੀ,ਬੀਰੀ,ਪਰਮਾਨੰਦ ਕੁਮਾਰ,ਅਨਿਲ ਕੁਮਾਰ,ਦਿਨੇਸ਼ ਪੰਡਤ,ਭੋਲਾ ਪਡੰਤ,ਸੋਨੂੰ ਕੁਮਾਰ,ਜੈ ਪ੍ਰਕਾਸ਼,ਹਨੀ ਕੁਮਾਰ,ਗੋਰਵ ਕੁਮਾਰ,ਅਮਰ ਕੁਮਾਰ,ਬਬਲੂ ਪੰਡਤ,ਰਣਜੀਤ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾ ਵੀ ਮੋਜੂਦ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.