ਪਿੰਡ ਬੁਰਜ ਮਹਿਮਾ ਅਤੇ ਮਹਿਮਾ ਭਗਵਾਨਾ ਦੇ ਨਿਵਾਸੀਆਂ ਵੱਲੋਂ ਕਰਵਾਇਆ ਗਿਆ ਸ੍ਰੀ ਆਖੰਡ ਪਾਠ ਸਾਹਿਬ ਜੀ ਪ੍ਰਕਾਸ਼

0
260

ਬਠਿੰਡਾ , 21 ਜਨਵਰੀ (ਬੁਰਜਾਂ ਵਾਲਾ ਮਾਨ)
ਪਿੰਡ ਬੁਰਜ ਮਹਿਮਾ ਅਤੇ ਪਿੰਡ ਮਹਿਮਾ ਭਗਵਾਨਾ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ
ਸਰਬਤ ਦੇ ਭਲੇ ਲਈ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ‘ਤੇ ਸਥਿਤ ਬੁਰਜ ਮਹਿਮਾ ਦੇ ਮੇਨ ਬੱਸ
ਸਟੈਂਡ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ
ਆਜ਼ਾਦ ਵੈੱਲਫ਼ੇਅਰ ਸੁਸਾਇਟੀ ਬਠਿੰਡਾ ਦੇ ਪੀਆਰਓ ਬਲਵੰਤ ਸਿੰਘ ਗੈਵੀ ਮਾਨ ਨੇ ਦੱਸਿਆ ਕਿ ਹਰ
ਸਾਲ ਵਾਂਗ ਇਸ ਸਾਲ ਵੀ ਸ੍ਰੀ ਆਖੰਡ ਪਾਠ ਸਾਹਿਬ ਜੀ ਪ੍ਰਕਾਸ਼ ਪੂਰੀ ਸ਼ਰਧਾ ਨਾਲ ਕਰਵਾਇਆ ਗਿਆ।
ਅਰਦਾਸ ਤੋਂ ਬਾਆਦ ਵਾਹਿਗਰੂ ਜੀ ਦਾ ਲੰਗਰ ਅਟੁੱਟ ਚੱਲਿਆ। ਇਸ ਸਮੇਂ ਬੁਰਜ ਮਹਿਮਾ ਅਤੇ ਮਹਿਮਾ
ਭਗਵਾਨਾ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਆਪਣੀ ਡਿਊਟੀ ਪੂਰੀ ਸ਼ਰਧਾ ਨਾਲ ਨਿਭਾਈ ਗਈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.