Breaking News

ਪੁਲਿਸ ਜਿਲਾ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਹੋਣਗੇ ਰਾਸਟਰਪਤੀ ਮੈਡਲ ਨਾਲ ਸਨਮਾਨਿਤ।

ਸ਼ੇਰਪੁਰ ( ਹਰਜੀਤ ਕਾਤਿਲ ) ਪੁਲਿਸ ਜਿ਼ਲਾ ਸੰਗਰੂਰ ਦੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੂੰ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਦੇਸ਼ ਪੱਧਰੀ ਸਮਾਗਮ ਵਿੱਚ ਉਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਮਾਨਯੋਗ ਰਾਮਨਾਥ ਕੋਵਿੰਦ ਵੱਲੋ ਸਨਮਾਨਿਤ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋ ਸ੍ਰ. ਮਨਦੀਪ ਸਿੰਘ ਸਿੱਧੂ ਬਤੋਰ ਐਸ.ਐਸ.ਪੀ ਸਨਮਾਨ ਹਾਸਿਲ ਕਰਨਗੇ । ਸ: ਸਿੱਧੂ ਜਿੰਨਾਂ ਨੂੰ ਇੱਕ ਇਮਾਨਦਾਰ ਅਤੇ ਨਿੱਡਰ ਅਫਸਰ ਵਜੋ ਜਾਣਿਆ ਜਾਦਾ ਹੈ ਪਹਿਲਾ ਵੀ ਬਹੁਤ ਸਾਰੇ ਸਨਮਾਨ ਹਾਸਿਲ ਕਰ ਚੁੱਕੇ ਹਨ, ਪ੍ਰੰਤੂ ਦੇਸ਼ ਦੇ ਰਾਸਟਰਪਤੀ ਵੱਲੋ ਮਿਲਣ ਵਾਲੇ ਇਸ ਸਨਮਾਨ ਨਾਲ ਪੂਰੇ ਜਿ਼ਲਾ ਸੰਗਰੂਰ ਦੇ ਲੋਕ ਮਾਣ ਮਹਿਸੂਸ ਕਰਦੇ ਹਨ ਕਿ ਉਨਾਂ ਨੂੰ ਸ: ਸਿੱਧੂ ਵਰਗਾਮਿਹਨਤੀ , ਇਮਾਨਦਾਰ ਅਫਸਰ ਮਿਲਿਆ ਹੈ , ਜੋ ਹਮੇਸਾ ਲੋਕਾਂ ਨੂੰ ਇਨਸਾਫ ਦੇਣ ਲਈ ਤਿਆਰ ਰਹਿੰਦੇ ਹਨ ਅਤੇ ਉਨਾਂ ਦੇ ਨਾਲ ਕੰਮ ਕਰਨ ਵਾਲੇ ਪੁਲਿਸ ਅਫਸਰ ਵੀ ਸ: ਸਿੱਧੂ ਦੀ ਅਗਵਾਈ ਵਿਚ ਕੰਮ ਕਰਕੇ ਮਾਣ ਮਹਿਸੂਸ ਕਰਦੇ ਹਨ । ਜਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਸ.ਮਨਦੀਪ ਸਿੰਘ ਸਿੱਧੂ ਜਿਲ੍ਹੇ ਦੇ ਆਮ ਲੋਕਾਂ ਦੇ ਬੁਹਤ ਹੀ ਚਹਤੇ ਅਤੇ ਹਰਮਨ ਪਿਆਰੇ ਅਫਸ਼ਰ ਹਨ ਆਮ ਲੋਕਾ ਦਾ ਕਹਿਣਾ ਹੈ ਉਹ ਅਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਵਾਉਦੇ ਹਨ ਅਤੇ ਹਮੇਸ਼ਾ ਹੀ ਲੋਕਾ ਦੇ ਭੱਲੇ ਲਈ ਸੋਚਦੇ ਹਨ ਆਮ ਪਬਲਿਕ ਨਾਲ ਗੱਲਬਾਤ ਕਰਦੇ ਸਮੇ ਉਨ੍ਹਾ ਦਾ ਗੈਰ-ਪੁਲਸੀਆ ਰਵੱਈਆ, ਮਿੱਠਾ ਵਰਤਾਉ,ਉੱਚ ਦਰਜੇ ਦੀ ਪਬਲਿਕ ਡਿਲਿੰਗ ਅਤੇ ਆਮ ਸਮਾਜਕ ਬੋਲਚਾਲ ਦੌਰਾਨ ਇਨਸਾਨੀਤ ਤਹਿਜੀਬ ਦਰਸ਼ਨ ਦੀਦਾਰ ਉਨ੍ਹਾ ਦੀ ਸਖਸੀਅਤ ਵਿਚੋ ਆਪ ਮੁਹਾਰੇ ਅਤੇ ਸਹਿਜੇ ਹੀ ਕੀਤੇ ਜਾ ਸਕਦੇ ਹਨ। ਸੰਗਰੂਰ ਜਿਲੇ ਅੰਦਰ ਹੋਣ ਵਾਲੇ ਅਨੇਕਾਂ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਦੌਰਾਨ ਉਨ੍ਹਾ ਦੀ ਹਾਜਰੀ ਪ੍ਰਬੰਧਕਾਂ ਲਈ ਵੱਡੇ ਧੰਨ ਭਾਗ ਅਤੇ ਮਾਣ ਸਤਿਕਾਰ ਤੋ ਇਲਾਵਾ ਉਨ੍ਹਾ ਨੂੰ ਕੰਮ ਕਰਨ ਦੀ ਲਗਨ.ਮਿਹਨਤ,ਜਜਬਾ,ਪਿਆਰ,ਬਲ-ਬੁੱਧੀ ਅਤੇ ਹੌਸਲਾ ਦਿੰਦੀ ਆ ਰਹੀ ਹੈ ਉਨ੍ਹਾ ਦੀ ਸਖਸੀਅਤ ਵਿੱਚ ਬੇਹੱਦ ਜਾਦੂਈ ਅਸਰ ਅਤੇ ਮਿਕਤਾਨੀਸੀ ਖਿੱਚ ਹੈ ਜਿਹੜੀ ਉਨ੍ਹਾ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਲਗਾਤਾਰ ਪ੍ਰਭਾਵਿਤ ਕਰਦੀ ਹੈ ਸਿਵਲ ਕਪੜਿਆ ਵਿੱਚ ਸਟੇਜਾਂ ਤੇ ਪਬਲਿਕ ਨੂੰ ਸੰਬੋਧਿਤ ਕਰਦਿਆ ਉਹ ਇੱਕ ਚੰਗੇ ਸੁਲਝੇ ਹੋਏ ਰਾਜਨੀਤਕ ਪਾਰਟੀ ਦੇ ਮੁਢਲੀ ਕਤਾਰ ਦੇ ਨੇਤਾ ਹੋਣ ਦਾ ਭੁਲੇਖਾ ਖੜਾ ਕਰਨ ਵਿਚ ਕਾਮਯਾਬ ਹੋ ਜਾਦੇ ਹਨ । ਜਦੋ ਇਸ ਸਬੰਧੀ ਕੁੱਝ ਬੁਧੀਜੀਵੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਸ.ਮਨਦੀਪ ਸਿੰਘ ਸਿੱਧੂ ਨੂੰ ਸਮਾਜਕ ਅਤੇ ਧਾਰਮਿਕ ਸੰਸਥਾਵਾਂ ਵੱਲੋ ਦਿਤੇ ਜਾਂ ਰਹੇ ਰੋਜਾਨਾ ਦੇ ਸੱਦਿਆ ਤੋ ਇਹ ਪਤਾ ਚੱਲਦਾ ਹੈ ਕਿ ਉਨ੍ਹਾ ਦਾ ਲੋਕਾ ਵਿੱਚ ਕਿੰਨਾ ਜਨ ਆਧਾਰ ਹੈ । ਉਨ੍ਹਾ ਨੇ ਕਿਹਾ ਕਿ ਪਰ ਸਮੇ ਦਾ ਇਹ ਵੀ ਬਹੁਤ ਕੋੜਾ ਸੱਚ ਹੈ ਕਿ ਸਾਨੂੰ ਸਾਡੇ ਆਦਰਸ਼ਵਾਦੀ ਰਾਜਨੀਤਕ ਲੀਡਰ ਦੇਸ਼ ਅਜਾਦ ਹੋਣ ਤੇ 68-69 ਸਾਲ ਬਾਦ ਵੀ ਨਸੀਬ ਨਹੀ ਹੋਏ ਜੇਕਰ ਸ.ਮਨਦੀਪ ਸਿੰਘ ਸਿੱਧੂ ਵਰਗੇ ਸਮਰਪਤ ਲੋਕ ਸੇਵਕਾਂ ਦੇ ਸੁਲਝੇ ਹੋਏ ਹੱਥਾਂ ਵਿੱਚ ਸੂਬੇ ਦੀ ਵਾਗਡੋਰ ਜਾਂ ਸਾਸਨ ਆ ਜਾਵੇ ਤਾਂ ਪੰਜਾਬ , ਪੰਜਾਬੀਆ ਲਈ ਸੱਚਮੁੱਚ ਸਵਰਗ ਦਾ ਰੂਪ ਹੁਣ ਵੀ ਅਖਤਿਆਰ ਕਰ ਸਕਦਾ ਹੈ । ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਸ: ਸਿੱਧੂ ਇਸੇ ਤਰਾਂ ਹੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰਦੇ ਰਹਿਣ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.