ਹੁਣ ਟਾਈਪ-2 ਸੇਵਾ ਕੇਂਦਰਾਂ ‘ਚ ਵੀ ਮਿਲੇਗੀ ਈ-ਰਜਿਸਟ੍ਰੇਸ਼ਨ ਦੀ ਸਹੂਲਤ  ਜ਼ਿਲ੍ਹੇ ਦੇ 9

0
223

ਮਾਨਸਾ, 24 ਨਵੰਬਰ (ਤਰਸੇਮ ਫਰੰਡ   ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਨੇ
ਦੱਸਿਆ ਕਿ ਹੁਣ ਈ-ਰਜਿਸਟ੍ਰੇਸ਼ਨ ਦੀ ਸਹੂਲਤ ਜ਼ਿਲ੍ਹੇ ਦੇ ਟਾਈਪ-2 ਸੇਵਾ ਕੇਂਦਰਾਂ ਵਿੱਚ ਵੀ
ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਈ-ਰਜਿਸਟ੍ਰੇਸ਼ਨ ਦੀ ਸਹੂਲਤ ਪਹਿਲਾ ਕੇਵਲ
ਟਾਈਪ-1 ਸੇਵਾ ਕੇਂਦਰ ਮਾਨਸਾ ਵਿਖੇ ਹੀ ਮੁਹੱਈਆ ਕਰਵਾਈ ਜਾਂਦੀ ਸੀ। ਪਰ ਲੋਕਾਂ ਦੀ ਮੰਗ ਨੂੰ
ਦੇਖਦਿਆਂ ਸਰਕਾਰ ਵੱਲੋਂ ਹੁਣ ਜ਼ਿਲ੍ਹੇ ਦੇ ਟਾਈਪ-2 ਸੇਵਾ ਕੇਂਦਰਾਂ ਵਿੱਚ ਵੀ ਇਹ ਸਹੂਲਤ ਸ਼ੁਰੂ
ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹੁਣ ਤੱਕ 149 ਵਿਅਕਤੀ ਟਾਈਪ-1 ਸੇਵਾ ਕੇਂਦਰ ਤੋਂ
ਈ-ਰਜਿਸਟ੍ਰੇਸ਼ਨ ਦੀ ਸਹੂਲਤ ਦਾ ਲਾਹਾ ਲੈ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਕੁੱਲ 72 ਸੇਵਾ ਕੇਂਦਰ ਲੋਕਾਂ ਨੂੰ
ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 11 ਸ਼ਹਿਰੀ ਅਤੇ 61 ਪੇਂਡੂ ਖੇਤਰਾਂ ਵਿੱਚ
ਖੁਲ੍ਹੇ ਹੋਏ ਹਨ, ਜੋ ਜ਼ਿਲ੍ਹਾ ਵਾਸੀਆਂ ਨੂੰ ਸਮੇਂ ਸਿਰ ਸੇਵਾਵਾਂ ਮੁੱਹਈਆ ਕਰਵਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਈ-ਰਜਿਸਟ੍ਰੇਸ਼ਨ ਦੀ ਸਹੂਲਤ ਜ਼ਿਲ੍ਹੇ ਵਿੱਚ ਬਣੇ 9 ਟਾਈਪ-2 ਸੇਵਾ ਕੇਂਦਰਾਂ
ਵਿਖੇ ਸ਼ੁਰ ਕਰ ਦਿੱਤੀ ਗਈ ਹੈ, ਜੋ ਵਾਟਰ ਵਰਕਸ ਰੋਡ ਮਾਨਸਾ, ਸੇਵਾ ਕੇਂਦਰ ਭੀਖੀ, ਸੇਵਾ
ਕੇਂਦਰ ਜੋਗਾ, ਸੇਵਾ ਕੇਂਦਰ ਬੀ.ਡੀ.ਪੀ.ਓ. (ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ) ਬੁਢਲਾਡਾ,
ਸੇਵਾ ਕੇਂਦਰ ਐਸ.ਡੀ.ਐਮ. (ਸਬ ਡਵੀਜ਼ਨ ਮੈਜਿਸਟ੍ਰੇਟ) ਦਫ਼ਤਰ ਬੁਢਲਾਡਾ, ਸੇਵਾ ਕੇਂਦਰ ਬਰੇਟਾ,
ਸੇਵਾ ਕੇਂਦਰ ਬੋਹਾ, ਸੇਵਾ ਕੇਂਦਰ ਸਰਕਾਰੀ ਸਕੂਲ ਸਰਦੂਲਗੜ੍ਹ, ਸੇਵਾ ਕੇਂਦਰ ਐਸ.ਡੀ.ਐਮ.
ਦਫਤਰ ਸਰਦੂਲਗੜ੍ਹ ਵਿਖੇ ਸਥਾਪਿਤ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਰਜਿਸਟ੍ਰੇਸ਼ਨ ਦੀ ਸਹੂਲਤ ਟਾਈਪ-2 ਸੇਵਾ ਕੇਂਦਰਾਂ ਵਿਖੇ
ਸ਼ੁਰੂ ਹੋਣ ਨਾਲ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ
ਲੋਕਾਂ ਦੇ ਸਮੇਂ ਅਤੇ ਧਨ ਦੀ ਵੀ ਬੱਚਤ ਹੋਵੇਗੀ ਕਿਉਂਕਿ ਪਹਿਲਾਂ ਉਨ੍ਹਾਂ ਨੂੰ
ਈ-ਰਜਿਸਟ੍ਰੇਸ਼ਨ ਲਈ ਮਾਨਸਾ ਦੇ ਟਾਈਪ-1 ਸੇਵਾ ਕੇਂਦਰ ਵਿਖੇ ਆਉਣਾ ਪੈਂਦਾ ਸੀ। ਪਰ ਹੁਣ ਇਹ
ਸਹੂਲਤ ਉਨ੍ਹਾਂ ਨੂੰ ਆਪਣੇ ਘਰ ਦੇ ਨੇੜੇ ਵਾਲੇ ਟਾਈਪ-2 ਸੇਵਾ ਕੇਂਦਰਾਂ ਵਿੱਚ ਵੀ ਮਿਲਣੀ
ਸ਼ੁਰੂ ਹੋ ਗਈ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.