ਨਾਇਬ ਤਹਿਸੀਲਦਾਰ ਦੀਆ ਮਾਨਮਾਨੀਆਂ ਤੋਂ ਪ੍ਰੇਸ਼ਾਨ ਸੋਸ਼ਲ ਵਰਕਰ ਨੇ ਐਸ.ਡੀ.ਐਮ.ਨੂੰ ਪੱਤਰ ਦੇਕੇ ਕੀਤੀ ਇੰਨਸਾਫ ਦੀ ਮੰਗ

0
489

ਮਾਨਸਾ (ਤਰਸੇਮ ਫਰੰਡ ) ਨਾਇਬ ਤਹਿਸੀਲਦਾਰ ਭੀਖੀ ਤਹਿਸੀਲ ਦੀਆਂ ਮਨਮਾਨੀਆਂ ਤੋਂ ਤੰਗ ਆਏ
ਸ਼ੋਸ਼ਲ ਵਰਕਰ  ਜਸਪਾਲ ਸਿੰਘ ਅਜਾਦ ਨੇ ਅੱਜ ਐਸ ਡੀ ਐਮ ਮਾਨਸਾ ਨੂੰ ਲਿਖਤੀ ਸ਼ਕਾਇਤ ਕਰਨ ਤੋਂ
ਬਾਅਦ ਮੀਡੀਆ ਕਰਮੀਆਂ ਨੂੰ ਵੀ ਪੱਤਰਾਂ ਦੀ ਕਾਪੀ ਜਾਰੀ ਕੀਤੀ ਹੈ । ਇਸੇ ਦੌਰਾਨ ਜਾਣਕਾਰੀ
ਦਿੰਦਿਆਂ ਜਸਪਾਲ ਸਿੰਘ ਅਜਾਦ ਨੇ ਦੱਸਿਆ ਕਿ ਉੱਕਤ ਤਹਿਸੀਲਦਾਰ  ਜੋ ਕਿ ਪਹਿਲਾਂ ਬਰੇਟਾ ਵਿਖੇ
ਤਾਇਨਾਤ ਸੀ ਉਸ ਸਮੇਂ ਵੀ ਇਸ ਇਸਨੂੰ ਡਿਊਟੀ ਦੌਰਾਨ    ਵਿਜੀਲੈਂਸ  ਵਿਭਾਗ ਵੱਲੋਂ ਰੰਗੇ
ਹੱਥੀ ਫੜਿਆ ਗਿਆ ਸੀ । ਪਰ ਉਕਤ ਅਧਿਕਾਰੀ ਆਪਣੀਆਂ ਆਦਤਾਂ ਤੋਂ ਮਜਬੂਰ ਹੈ । ਇਸ ਅਧਿਕਾਰੀ ਨੇ
ਭੀਖੀ  ਤਹਿਸੀਲ ਵਿੱਚ ਲੋਕਾਂ ਨਾਲ ਪਹਿਲਾਂ ਵਾਲ਼ਾ ਵਰਤਾਓ ਹੀ  ਕਰ ਰਿਹਾ ਹੈ। ਇਸ ਦੀਆਂ
ਵਧੀਕੀਆਂ ਤੋਂ ਪ੍ਰੇਸ਼ਾਨ ਸੋਸ਼ਲ ਵਰਕਰ ਜਸਪਾਲ ਸਿੰਘ ਅਜ਼ਾਦ ਨੇ ਅੱਜ ਐਸ.ਡੀ.ਐਮ. ਸਾਹਿਬ ਮਾਨਸਾ
ਨੂੰ ਇੱਕ ਸ਼ਿਕਾਇਤ ਪੱਤਰ ਦੇਕੇ  ਇਸ ਅਧਿਕਾਰੀ ਦੀਆਂ ਵਧੀਕੀਆਂ ਤੋਂ ਜਾਣੂ ਕਰਵਾਇਆ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਕਿਹਾ ਕਿ ਮੈਂ ਆਪਣੇ ਬੱਚੇ ਦੀ ਪੜ੍ਹਾਈ ਦੀ ਫੀਸ ਲਈ
ਆਪਣੇ ਘਰ ਵਿੱਚੋਂ ਕੁਝ ਜਗ੍ਹਾ ਵੇਚੀ ਸੀ। ਜਿਸ ਦੀ ਰਜਿਸਟਰੀ ਭੀਖੀ ਤਹਿਸੀਲ ਵਿਖੇ ਹੋਣੀ ਸੀ।
ਜਿਸ ਨੂੰ ਬਿਨਾ ਵਜ੍ਹਾ ਤੋਂ ਰੋਕ ਦਿੱਤਾ ਅਤੇ ਰਿਸ਼ਵਤ ਦੀ ਮੰਗ ਕਰਦਾ ਸੀ ਪਰ ਮੈਂ ਰਿਸ਼ਵਤ ਦੇਣ
ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਮੇਰਾ ਕੰਮ ਜਾਇਜ ਸੀ। ਇਸ ਸਮੇਂ ਉਹਨਾਂ ਨਾਲ ਸ਼ਿਕਾਇਤ
ਨਿਵਾਰਨ ਕਮੇਟੀ ਕਾਂਗਰਸ ਦੇ ਆਗੂ ਗੁਰਜੰਟ ਸਿੰਘ ਸਮਾਓ, ਸੰਦੀਪ ਮਹਿਤਾ ਭੀਖੀ ਆਦਿ ਹਾਜ਼ਰ ਸਨ।
ਜਸਪਾਲ ਸਿੰਘ ਅਜਾਦ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਵਾਕੇ ਉਕਤ
ਅਧਿਕਾਰੀ ਤੇ ਕਾਰਵਾਈ ਕਰਕੇ ਮੈਨੂੰ ਇਨਸਾਫ ਦੁਆਇਆ ਜਾਵੇ । ਇਸ ਮਾਮਲੇ ਸਬੰਧੀ ਉਕਤ ਅਧਿਕਾਰੀ
ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀ ਹੋ ਸਕਿਆ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.