Breaking News

ਥਰਮਲ ਬੰਦ ਹੋਣ ਨਾਲ ਲੱਖਾਂ ਵਿਆਕਤੀ ਬੇਰੁਜਗਾਰ ਹੋਣਗੇ ,ਫੈਸਲਾ ਵਾਪਿਸ ਲੈਣ ਦੀ ਮੰਗ

ਮਾਨਸਾ 28 ਜਨਵਰੀ (ਤਰਸੇਮ ਸਿੰਘ ਫਰੰਡ ) ਅੱਜ ਇੱਥੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ
ਬਠਿੰਡਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਬੰਦ ਕਰਨ ਦੇ
ਫੈਸਲੇ ਨੂੰ ਵਾਪਸ ਕਰਨ ਸਬੰਧੀ ਮੈਮੋਰੰਡਮ ਹਲਕਾ ਵਿਧਾਇਕ ਮਾਨਸਾ ਸ੍ਰ. ਮਾਨਸ਼ਾਹੀਆ ਨੂੰ
ਦਿੱਤਾ। ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੀ ਮਾਨਸਾ ਇਕਾਈ ਵੱਲੋਂ ਮੁੱਖ ਮੰਤਰੀ ਪੰਜਾਬ ਦੇ
ਨਾਮ ਲਿਖੇ ਮੈਮੋਰੰਡਮ ਵਿੱਚ ਮੰਗ ਕੀਤੀ ਕਿ ਇਹ ਫੈਸਲਾ ਬਿਨਾ ਕਿਸੇ ਠੋਸ ਵਿਚਾਰ ਵਟਾਂਦਰੇ ਦੇ
ਜਲਦੀ ਵਿੱਚ ਲਿਆ ਗਿਆ ਹੈ। ਜਿਸ ਨੂੰ ਲਾਗੂ ਕਰਨਾ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ
ਹੋਵੇਗਾ। ਇਸ ਫੈਸਲੇ ਨਾਲ ਪੰਜਾਬ ਦੇ ਲੋਕ ਪ੍ਰਾਈਵੇਟ ਥਰਮਲ ਪਲਾਟਾਂ ਉੱਪਰ ਨਿਰਭਰ ਹੋ ਜਾਣਗੇ।
ਜੋ ਆਪਣੀ ਮਨ ਮਰਜੀ ਦੇ ਰੇਟ ਵਸੂਲਣਗੇ। ਪਹਿਲਾਂ ਤੋਂ ਹੀ ਮਹਿੰਗੀ ਬਿਜਲੀ ਦੇ ਭਾਰ ਥੱਲੇ ਦੱਬੇ
ਪੰਜਾਬ ਦੇ ਲੋਕਾਂ ਦੀ ਭਾਰੀ ਲੁੱਟ ਖਸੁੱਟ ਹੋਵੇਗੀ।
ਇਹਨਾਂ ਥਰਮਲ ਪਲਾਟਾਂ ਨੂੰ ਬੰਦ ਕਰਨ ਨਾਲ ਲੱਖਾਂ ਨੌਜਵਾਨ ਬੇਰੋਜ਼ਗਾਰ ਹੋ ਜਾਣਗੇ। ਜਿਸ
ਦਾ ਸਿੱਟਾ ਸਮਾਜ ਲਈ ਹਾਨੀਕਾਰਕ ਹੋਵੇਗਾ। ਗੁਰੂ ਸਾਹਿਬਾਨ ਦੇ ਨਾਮ ਨਾਲ ਸਥਾਪਤ ਇਹਨਾਂ ਥਰਮਲ
ਪਲਾਟਾਂ ਨੇ ਪੰਜਾਬ ਦੀ ਤਰੱਕੀ ਵਿੱਚ ਉੱਘਾ ਯੋਗਦਾਨ ਪਾਇਆ ਹੈ। ਥੋੜਾ ਸਮਾਂ ਪਹਿਲਾਂ ਹੀ
ਇਹਨਾਂ ਦੇ ਨਵੀਨੀਕਰਨ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਗਏ। ਇਹ ਥਰਮਲ ਹਾਲੇ ਵੀ ਆਪਣੀ
ਪੈਦਾਵਾਰ ਸਮਰੱਥਾ ਕਾਰਨ ਪਾਵਰ ਸੈਕਟਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ ਅਤੇ ਸਸਤੀ
ਬਿਜਲੀ ਪੈਦਾ ਕਰ ਰਹੇ ਹਨ। ਸੋ ਬਿਜਲੀ ਮੁਲਾਜਮ ਏਕਤਾ ਮੰਚ ਵੱਲੋਂ ਇਸ ਫੈਸਲੇ ਨੂੰ ਤੁਰੰਤ
ਵਾਪਸ ਲੈਣ ਦੀ ਅਪੀਲ ਪੰਜਾਬ ਸਰਕਾਰ ਤੋਂ ਕੀਤੀ ਗਈ ਅਤੇ ਮਿਤੀ 18—11—2017 ਨੂੰ ਪਾਵਰਕਾਮ ਦੀ
ਮੈਨੇਜਮੈਂਟ ਨਾਲ ਹੋਏ ਫੈਸਲਿਆਂ ਨੂੰ ਤੁਰੰਤ ਲਾਗੂ ਕਰਵਾਉਣ ਦੀ ਵੀ ਮੰਗ ਕੀਤੀ। ਹਲਕਾ ਵਿਧਾਇਕ
ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦਾ ਮੰਗ ਪੱਤਰ
ਮੁੱਖ ਮੰਤਰੀ ਕੋਲ ਪਹੁੰਚਣਗੇ ਅਤੇ ਵਿਧਾਨ ਸਭਾ ਸਮੇਤ ਵੱਖ—ਵੱਖ ਮੰਗਾਂ ਉੱਪਰੋਂ ਇਸ ਸਬੰਧੀ
ਹਮਾਇਤ ਜੁਟਾਉਣਗੇ। ਇਸ ਸਮੇਂ ਬਿਜਲੀ ਮੁਲਾਜਮ ਏਕਤਾ ਮੰਚ ਵੱਲੋਂ ਅਵਤਾਰ ਸਿੰਘ ਰਾਏ, ਕੁਲਦੀਪ
ਸਿੰਘ ਧਾਲੀਵਾਲ, ਸਤਨਾਮ ਸਿੰਘ ਧਾਲੀਵਾਲ, ਅਮਰਜੀਤ ਸਿੰਘ ਅਤੇ ਇੰਜ. ਕਾਕਾ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.