ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਯਾਰੀ ਦੀ ਟੀਮ ਪਹੁੰਚੀ ਦਰਬਾਰ ਸਾਹਿਬ

0
418

ਫਿਲਮ ਦੀ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਅਯਾਰੀ ਦੇ ਕਲਾਕਾਰ ਅਤੇ ਟੀਮ ਮੈਂਬਰਾਂ ਨੇ
ਦਰਬਾਰ ਸਾਹਿਬ ਪੁੱਜ ਕੇ ਮੱਥਾ ਟੇਕਿਆ I ਨਿਰਦੇਸ਼ਕ ਨਿਰਜ਼ ਪੈਂਦੇ ਅਤੇ ਸ਼ੀਤਲ ਭਾਟੀਆ ਦੇ
ਨਾਲ ਅਦਾਕਾਰ ਸਿਧਾਰਥ ਮਲਹੋਤਰਾ, ਮਨੋਜ ਬਾਜਪੇਈ , ਰਕੁਲ ਪ੍ਰੀਤ ਸਿੰਘ ਅਤੇ ਪੂਜਾ
ਚੋਪੜਾ ਨੇ ਵਾਧਾ ਬਾਰਡਰ ਤੇ ਗਣਤੰਤਰ ਦਿਵਸ ਮਨਾਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਦਰਬਾਰ
ਸਾਹਿਬ ਵਿਖੇ ਪੁੱਜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ I

ਟੀਮ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਫੋਜੀਆਂ ਦੇ ਕੈਂਪ ਵਿੱਚ ਸਮਹਾਂ
ਗੁਜ਼ਾਰਨਾ ਉਹਨਾਂ ਲਈ ਬਹੁਤ ਮਾਨ ਵਾਲੀ ਗੱਲ ਸੀ ਅਤੇ ਉਹ ਇਸਨੂੰ ਕਦੇ ਨਹੀਂ ਭੁੱਲ ਸਕਣਗੇ
I ਅਯਾਰੀ ਫਿਲਮ ਦੋ ਮਜ਼ਬੂਤ ਦਿਮਾਗ ਵਾਲੇ ਫੌਜ਼ ਅਧਿਕਾਰੀਆਂ ਦੇ ਇਰਦ ਗਿਰਦ ਘੁੰਮਦੀ ਹੈ
ਜੋ ਪੂਰੀ ਤਰ੍ਹਾਂ ਅੱਲਗ ਵਿਚਾਰ ਰੱਖਦੇ ਹਨ ਪਰ ਫਿਰ ਵੀ ਦੋਵੇਂ ਆਪਣੀ ਜਗ੍ਹਾ ਸਹੀ ਹਨ I

ਫਿਲਮ ਵਿੱਚ ਸਿਧਾਰਥ ਮਲਹੋਤਰਾ ਅਤੇ ਮਨੋਜ ਬਾਜਪੇਈ ਗੁਰੂ – ਚੇਲੇ ਦੀ ਭੂਮਿਕਾ ਵਿੱਚ
ਨਜ਼ਰ ਆਉਣਗੇ ਇਸਦੇ ਨਾਲ ਹੀ ਅਯਾਰੀ ਫਿਲਮ ਅਨੁਪਮ ਖੇਰ, ਨਸੀਰੁਧੀਨ ਸ਼ਾਹ, ਰਕੁਲ ਪ੍ਰੀਤ
ਅਤੇ ਪੂਜਾ ਚੋਪੜਾ ਵਰਗੇ ਪ੍ਰਮੁੱਖ ਕਲਾਕਾਰਾਂ ਨਾਲ ਭਰੀ ਹੋਈ ਹੈ I ਸ਼ੀਤਲ ਭਾਟੀਆ, ਧਵਲ
ਜੰਤੀਲਾਲ ਗੜਾ ਵਲੋਂ ਬਣਾਈ ਗਈ ਇਹ ਫਿਲਮ ੯ ਫਰਵਰੀ ਨੂੰ ਦੇਸ਼ਭਰ ਵਿੱਚ ਰਿਲੀਜ਼ ਕੀਤੀ
ਜਾਵੇਗੀ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.