ਪਾਰਕ ਵਿੱਚ ਮਿੱਟੀ ਪਵਾਕੇ ਵਾਰਡ ਵਾਸੀਆ ਦੀ ਮੰਗ ਕੀਤੀ ਪੂਰੀ

0
573

ਮਾਨਸਾ 28 ਜਨਵਰੀ (ਤਰਸੇਮ ਫਰੰਡ )-ਨਗਰ ਕੋਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ
ਵਾਰਡ ਨੰਬਰ 25 ਦੇ ਪਾਰਕ ਵਿੱਚ ਮਿੱਟੀ ਪਵਾਕੇ ਅੱਜ ਵਾਰਡ ਦੇ ਵਸਨੀਕਾ ਦੀ ਪੁਰਾਣੀ ਮੰਗ ਨੂੰ
ਪੂਰਾ ਕਰਵਾਇਆ ਹੈ ਇਸ ਦੇ ਦੇ ਪਾਰਕ ਦਾ ਹਾਲ ਬਹੁਤ ਮਾੜਾ ਸੀ ਅਤੇ ਵਾਰਡ ਵਾਸੀਆ ਦੀ ਪਿਛਲੇ
ਲੰਬੇ ਸਮੇ ਤੋ ਮੰਗ ਸੀ ਕਿ ਇਸ ਪਾਰਕ ਵਿੱਚ ਮਿੱਟੀ ਪਵਾਕੇ ਇਸ ਨੂੰ ਠੀਕ ਕੀਤਾ ਜਾਵੇ ਵਾਰਡ
ਕੋਂਸਲਰ ਕਰਨੈਲ ਕੋਰ ਦੇ ਯਤਨਾਂ ਸਦਕਾ ਅੱਜ ਪ੍ਰਧਾਨ ਮਨਦੀਪ ਸਿੰਘ ਗੋਰਾ ਵਲੋ ਇਸ ਪਾਰਕ ਵਿੱਚ
ਮਿੱਟੀ ਪਵਾਕੇ ਉਨਾਂ ਦੀ ਮੰਗ ਪੂਰੀ ਕਰ ਦਿੱਤੀ ਹੈ ਇਸ ਮੋਕੇ ਮਨਦੀਪ ਸਿੰਘ ਗੋਰਾ ਨੇ ਕਿਹਾ ਕਿ
ਉਹ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ਼ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੂਰੇ ਸ਼ਹਿਰ ਵਿੱਚ ਵਿਕਾਸ
ਕਾਰਜ ਸ਼ੁਰੂ ਕਰਵਾਏ ਜਾਣਗੇ ਇਸ ਮੌਕੇ ਮਿਉਂਸਪਲ ਕੌਂਸਲਰ ਸ੍ਰੀ ਸਰਿੰਦਰ ਨਿਭੋਰੀਆ, ਸ੍ਰੀ
ਪ੍ਰੇਮ ਸਾਗਰ ਭੋਲਾ, ਸ੍ਰੀਮਤੀ ਆਯੂਸ਼ੀ ਸ਼ਰਮਾਂ, ਸ੍ਰੀ ਰਮੇਸ਼ ਕਮਾਰ ਰਾਜੀ, ਸ੍ਰੀਮਤੀ ਕਿਰਨਾ
ਰਾਣੀ, ਸ੍ਰੀਮਤੀ ਸਰੇਸ਼ ਰਾਣੀ, ਸ੍ਰੀ ਸੌਰਵ ਜਿੰਦਲ, ਸ੍ਰੀਮਤੀ ਕਰਨੈਲ ਕੌਰ, ਸ੍ਰੀਮਤੀ ਮਹਿੰਦਰ
ਕੌਰ ਅਤੇ ਸ਼ਹਿਰੀ ਸ੍ਰੀ ਚੰਦਰ ਸ਼ੇਖਰ ਨੰਦੀ , ਕ੍ਰਿਸ਼ਨ ਚੌਹਾਨ, ਸੀਤਾ ਰਾਮ ਚੰਨੀਆ, ਮੱਘਰ
ਸਿੰਘ, ਦਵਿੰਦਰ ਢਿੱਲੋ, ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.