Breaking News

ਅਜ਼ਾਦੀ ਘਲਾਟੀਆ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਮਾਨਸਾ (ਤਰਸੇਮ ਸਿੰਘ ਫਰੰਡ ) ਅੱਜ ਫਰੀਡਮ ਫਾਇਟਰਜ਼ ਉਤਰਾ ਅਧਿਕਾਰੀ ਜਿਲ੍ਹਾ ਮਾਨਸਾ ਦੀ
ਮੀਟਿੰਗ ਪ੍ਰਧਾਨ ਚਤਿੰਨ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 26 ਜਨਵਰੀ ਨੂੰ
ਅਜ਼ਾਦੀ ਘਲਾਟੀਆਂ ਦੇ ਵਾਰਿਸ਼ਾਂ ਨੂੰ ਸਨਮਾਨ ਨਾ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ  ਅਤੇ
ਫਰੀਡਮ ਫਾਇਟਰ ਪ੍ਰਿਵਾਰਾਂ ਨਾਲ ਸਬੰਧਤ  ਜਿਲ੍ਹੇ ਦੀਆਂ ਹੋਰ ਮੰਗਾਂ ਬਾਰੇ ਵਿਚਾਰ ਵਟਾਂਦਰਾ
ਕੀਤਾ ਗਿਆ। ਇਸ ਉਪਰੰਤ  ਫੈਸ਼ਲਾ ਕਰਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਥੇਬੰਦੀ ਦਾ ਵਫ਼ਦ ਮਿਲਿਆ
ਅਤੇ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪਹਿਲੀ ਮੰਗ ਇਹ ਮੰਨੀ ਗਈ ਕਿ ਜੋ 26 ਜਨਵਰੀ ਨੂੰ
ਫਰੀਡਮ ਫਾਇਟਰਜ਼ ਦੇ ਉਤਰਾ ਅਧਿਕਾਰੀਆਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ। ਉਹ ਹੁਣ ਛੇਤੀ ਹੀ
ਹੋਰ ਦਿਨ ਫਿਕਸ਼ ਕਰਕੇ ਫਰੀਡਮ ਫਾਇਟਰਜ਼ ਤੇ ਉਤਰਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਦੂਜੀ ਮੰਗ (ਯਾਦਗਾਰੀ ਹਾਲ ਬਣਾਉਣ ਦੀ) ਅਤੇ ਸਲਾਹਕਾਰ ਕਮੇਟੀਆਂ ਵਿੱਚ ਸਮੂਦਗੀ ਦੇਣ ਦਾ
ਭਰੋਸ਼ਾ ਦਿੱਤਾ ਗਿਆ। ਇਸ ਮੌਕੇ ਜਿਲ੍ਹਾ ਕਮੇਟੀ ਭਰਪੂਰ ਸਿੰਘ, ਵੀਰਦਵਿੰਦਰ, ਰਾਜਦੀਪ ਸਿੰਘ,
ਗੁਰਵਿੰਦਰ ਸਿੰਘ, ਪ੍ਰੇਮ ਸਿੰਘ, ਸੁਖਜੀਤ ਸਿੰਘ, ਰਾਮਪਾਲ ਸਿੰਘ, ਜਗਦੀਪ ਸਿੰਘ ਗੁੜਥੜੀ,
ਜਰਨੈਲ ਸਿੰਘ ਖਾਲਸਾ, ਹਰਜਿੰਦਰ ਸਿੰਘ ਜੋਗਾ, ਨਿਰਮਲ ਸਿੰਘ ਅਤੇ ਹੋਰ ਸ਼ਾਮਲ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.