ਇਤਿਹਾਸਕ ਪਿੰਡ ਠੀਕਰੀਵਾਲ ਵਿਖੇ ਸੰਤ ਬਲਵੀਰ ਸਿੰਘ ਘੁੰਨਸ ਦਾ ਵਿਸੇਸ ਸਨਮਾਨ ਕੀਤਾ

0
393

ਮਹਿਲ ਕਲਾਂ 29 ਜਨਵਰੀ (ਗੁਰਸੇਵਕ ਸਿੰਘ ਸਹੋਤਾ)- ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੇ ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ ਦੀ 11 ਮੈਂਬਰੀ ਕਮੇਟੀ ਦਾ ਸਲਾਹਕਾਰ ਮੈਂਬਰ ਚੁਣੇ ਜਾਣ ‘ਤੇ ਉਹਨਾ ਦਾ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਭਜਨ ਸਿੰਘ ਭੁੱਲਰ ਨੇ ਕਿਹਾ ਕਿ ਸੰਤ ਬਲਵੀਰ ਸਿੰਘ ਘੁੰਨਸ ਪੰਜਾਬ ਭਰ ‘ਚ ਦਰਵੇਸ ਸਿਆਸਤਦਾਨ ਵਜੋਂ ਜਾਣੇ ਜਾਦੇ ਹਨ,ਸਾਂਤ ਸੁਭਾਅ ਅਤੇ ਉਹਨਾਂ ਦੀ ਰਾਜਨੀਤਿਕ ਮੁੱਦਿਆਂ ਤੇ ਪਕੜ ਕਾਰਨ ਸ਼ੋ੍ਰਮਣੀ ਅਕਾਲੀ ਦਲ ਨੇ ਹਰ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਤੇ ਵਿਸ਼ਵਾਸ ਪ੍ਰਗਟਾਇਆ ਹੈ ਜਿਸ ਤੇ ਉਹ ਹਮੇਸ਼ਾ ਖਰੇ ਉਤਰੇ ਹਨ | ਸੰਤ ਘੁੰਨਸ ਜਿਲੇ ਅੰਦਰ ਸਾਫ ਸੁਥਰੇ ਅਕਸ ਅਤੇ ਹਰ ਇੱਕ ਵਰਕਰ ਦੇ ਦੁੱਖ ਸੁੱਖ ਵਿੱਚ ਖੜਨ ਵਾਲੇ ਆਗੂ ਹਨ ਇਸ ਲਈ ਹਰ ਆਗੂ ਅਤੇ ਵਰਕਰ ਦੇ ਦਿਲਾ ‘ਚ ਸੰਤ ਘੁੰਨਸ ਪ੍ਰਤੀ ਬੇਹੱਦ ਸਤਿਕਾਰ ਹੈ | ਉਹਨਾਂ ਕਿਹਾ ਕਿ ਸੰਤ ਘੁੰਨਸ ਦੀ ਯੋਗ ਅਗਵਾਈ ਸਦਕਾ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਸਮੇਂ ਸਮੇਂ ਐਸ ਸੀ ਵਰਗ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਦਾ ਰਿਹਾ ਹੈ ਅਤੇ ਹੁਣ ਉਹਨਾ ਦੀ ਇਸ ਨਿਯੁਕਤੀ ਨਾਲ ਪਾਰਟੀ ਨੂੰ ਵੱਡਾ ਲਾਭ ਹੋਵੇਗਾ | ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਦੇ ਸਹਾਇਕ ਸਕੱਤਰ ਜਸਵਿੰਦਰ ਸਿੰਘ ਲੱਧੜ, ਨੰਬਰਦਾਰ ਅਵਤਾਰ ਸਿੰਘ, ਅਵਤਾਰ ਸਿੰਘ ਮਾਨ, ਬਲਦੇਵ ਸਿੰਘ ਨਹਿਲ, ਮੁਖਤਿਆਰ ਸਿੰਘ, ਮਾਸਟਰ ਉਜਾਗਰ ਸਿੰਘ, ਦਰਸਨ ਸਿੰਘ, ਹਰਦੇਵ ਸਿੰਘ,ਅਮਰਜੀਤ ਸਿੰਘ ਮਾਨ ਅਤੇ ਗੁਰਜਿੰਦਰ ਸਿੰਘ ਹਾਜਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.