Breaking News

ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਜਿੰਮੇਵਾਰੀ ਸਰਕਾਰਾਂ ਜਿੰਮੇ ਤਹਿ ਹੋਵੇ— ਲੱਖੋਵਾਲ, ਮਹੇਸਰੀ

ਮਾਨਸਾ : (ਤਰਸੇਮ ਸਿੰਘ ਫਰੰਡ  ) ਹਰ ਰੋਜ਼ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ  ਕਿਸਾਨਾਂ ਦੀਆਂ
ਆਤਮ ਹੱਤਿਆਵਾਂ ਦੀ ਜਿੰਮੇਵਾਰੀ ਸਰਕਾਰਾਂ ਸਿਰ ਹੋਵੇ ਜਿਹੜੀਆਂ ਕਿਸਾਨਾਂ ਦੀ ਆਰਥਕ ਹਾਲਤ
ਸੁਧਾਰਨ ਹਿੱਤ ਕੋਈ ਯਤਨ ਨਹੀਂ ਕਰਦੀਆਂ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਭਾਰਤੀ
ਕਿਸਾਨ ਯੂਨੀਅਨ ਜਿਲ੍ਹਾ ਮਾਨਸਾ ਦੀ ਵਿਸ਼ਾਲ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਦਿਆਂ ਜਥੇਬੰਦੀ
ਦੇ ਪੰਜਾਬ ਦੇ ਜਨਰਲ ਸਰਕਲ ਸ੍ਰ. ਹਰਿੰਦਰ ਸਿੰਘ ਲੱਖੋਵਾਲ, ਸਕੱਤਰ ਜਨਰਲ ਰਾਮਕਰਨ ਸਿੰਘ
ਰਾਮਾ, ਮੀਤ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਮਹੇਸਰੀ ਅਤੇ ਪ੍ਰਸ਼ੋਤਮ ਸਿੰਘ ਸਕੱਤਰ ਨੇ ਪ੍ਰਗਟ
ਕੀਤੇ।
ਨੇਤਾਵਾਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਇਹ ਵਾਅਦਾ ਕਰਕੇ ਸਰਕਾਰ
ਬਣਾਈ ਸੀ ਕਿ ਬੀ.ਜੇ.ਪੀ. ਦੀ ਸਰਕਾਰ ਬਣਨ ਤੇ ਕਿਸਾਨਾਂ ਨੂੰ ਖੇਤ ਉਪਜ ਦੀਆਂ ਕੀਮਤਾਂ ਡਾ.
ਸਵਾਮੀਨਾਥਨ ਕਮੇਟੀ ਦੀਆ ਸਿਫਾਰਸ਼ਾਂ ਅਨੁਸਾਰ ਦਿੱਤੀਆਂ ਜਾਣਗੀਆਂ ਅਤੇ ਕਿਸਾਨਾਂ ਦੇ ਸਾਰੇ
ਖੇਤੀ ਕਰਜੇ ਖਤਮ ਹੋਣਗੇ। ਲੇਕਿਨ 4 ਸਾਲ ਬੀਤ ਜਾਣ ਦੇ ਬਾਵਜੂਦ ਮੋਦੀ ਸਰਕਾਰ ਨੇ ਕਿਸਾਨਾਂ ਦੀ
ਬਾਤ ਨਹੀਂ ਪੁੱਛੀ ਅਤੇ ਉਲਟਾ ਖੇਤੀ ਨਾਲ ਸਬੰਧਤ ਖਾਦਾਂ, ਮਸ਼ੀਨਰੀ, ਦੁਆਈਆਂ ਅਤੇ ਪੁਰਜੇ
ਜੀ.ਐਸ.ਟੀ. ਦੇ ਘੇਰੇ ਵਿੱਚ ਲਿਆ ਕਿ ਕਿਸਾਨ ਨੂੰ ਭਾਰੀ ਆਰਥਿਕ ਢਾਹ ਲਈ ਹੈ। ਸਿੱਟੇ ਵਜੋਂ
ਕਿਸਾਨਾਂ ਦੀਆਂ ਆਤਮ—ਹੱਤਿਆਵਾਂ ਦਿਨੋ—ਦਿਨ ਵੱਧ ਰਹੀਆਂ ਹਨ।
ਸ੍ਰ. ਲੱਖੋਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੀ ਇਹੋ ਝੂਠਾ
ਵਾਅਦਾ ਕਰਕੇ ਸਰਕਾਰ ਤਾਂ ਬਣ ਗਈ ਹੈ ਲੇਕਿਨ 1 ਸਾਲ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਨੂੰ
ਕੁੱਝ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਣ ਕਾਰਨ
ਕਿਸਾਨ 900 ਕਰੋੜ ਰੁਪਏ ਦਾ ਹੋਰ ਕਰਜਦਾਰ ਹੋ ਗਿਆ ਹੈ। ਡੀਜਲ ਅਤੇ ਪੈਟਰੋਲ ਨੂੰ ਜੀ.ਐਸ.ਟੀ.
ਵਿਚੋਂ ਬਾਹਰ ਰੱਖ ਕੇ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ
ਅੰਦਰ ਨਕਲੀ ਦੁਆਈਆਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ।
ਲੇਕਿਨ ਖੇਤੀਬਾੜੀ ਮਹਿਕਮਾ ਅਤੇ ਸਰਕਾਰ ਨੇ ਇਸ ਪਾਸੇ ਕੋਈ ਕਦਮ ਨਹੀ ਚੁੱਕਿਆ।
ਜ਼ਿਲ੍ਹਾ ਪ੍ਰਧਾਨ ਸ੍ਰ. ਨਿਰਮਲ ਸਿੰਘ ਝੰਡੂਕੇ ਨੇ ਆਏ ਹੋਏ ਕਿਸਾਨਾਂ ਨੂੰ ਜੀ ਆਇਆ ਆਖਿਆ ਅਤੇ
ਸੂਬਾਈ ਆਗੂਆਂ ਨੂੰ ਪੂਰਨ ਵਿਸ਼ਵਾਸ ਦਿੱਤਾ ਕਿ ਮਾਨਸਾ ਜ਼ਿਲ੍ਹਾ ਹਰ ਸੂਬਾਈ ਫੈਸਲੇ ਤੇ ਖਰਾ
ਉਤਰੇਗਾ। ਅਖੀਰ ਵਿੱਚ ਕਿਸਾਨਾਂ ਨੇਤਾਵਾਂ ਨੇ ਦੱਸਿਆ ਕਿ 13 ਮਾਰਚ ਨੂੰ ਦਿੱਲੀ ਦਾ ਘਿਰਾਓ
ਕਰਕੇ ਸਰਕਾਰਾਂ ਨੂੰ ਕਿਸਾਨਾਂ ਪੱਖੀ ਫੈਸਲੇ ਲੈਣ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ
ਕਿ ਤੁਸੀਂ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਦਿਓ, ਪਿੰਡਾਂ ਵਿੱਚ ਇਕਾਈਆਂ ਬਣਾਓ ਅਤੇ ਜਥੇਬੰਦਕ
ਹੋ ਕੇ ਆਪਣੀ ਤਾਕਤ ਨਾਲ ਹੀ ਸਰਕਾਰਾਂ ਨੂੰ ਕਿਸਾਨ ਪੱਖੀ ਨੀਤੀਆਂ ਬਣਾਉਣ ਲਈ ਮਜਬੂਰ ਕਰ ਦਿਓ।
ਇਸ ਮੌਕੇ ਲਾਭ ਸਿੰਘ ਬਰਨਾਲਾ ਜਿਲ੍ਹਾ ਸਕੱਤਰ ਜਨਰਲ, ਗੁਰਚਰਨ ਸਿੰਘ ਰੱਲਾ ਖਜਾਨਚੀ, ਦਰਸ਼ਨ
ਸਿੰਘ ਜਟਾਣਾ ਪ੍ਰੈਸ ਸਕੱਤਰ, ਕਾਕਾ ਸਿੰਘ ਮਾਨਸਾ ਮੀਤ ਪ੍ਰਧਾਨ ਨੇ ਸੰਬੋਧਨ ਕੀਤਾ। ਇਸ ਮੌਕੇ
ਹੋਰਨਾਂ ਤੋਂ ਇਲਾਵਾ ਪ੍ਰਿੰਥੀ fੰਸਘ ਮੀਰਪੁਰ, ਜਸਵੰਤ ਸਿੰਘ ਮਾਨਖੇੜਾ, ਜੱਸਾ ਸਿੰਘ ਹੀਰਕੇ,
ਪ੍ਰਸ਼ੋਤਮ ਗਿੱਲ, ਜਸਕਰਨ ਸਿੰਘ ਸ਼ੇਰਖਾਂ, ਮਾਸਟਰ ਗੁਰਜੰਟ ਸਿੰਘ ਝੁਨੀਰ ਆਦਿ ਹਾਜਰ ਸਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.