ਪੂੰਜੀਵਾਦ ਦੀ ਭੇਟ ਚੜ੍ਹੇ ਮਾਨਵੀ ਰਿਸ਼ਤਿਆਂ ਨੂੰ ਬਚਾਉਣਾ ਅਜੋਕੇ ਸਮੇਂ ਦੀ ਅਣਸਰਦੀ ਲੋੜ: ਡਾ. ਜੋਗਿੰਦਰ ਸਿੰਘ ਨਿਰਾਲਾ….

0
464

ਸੰਗਰੂਰ(ਸੁਨੀਲ ਕੌਸ਼ਿਕ ਗੰਢੂਅਾਂ)ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ
ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਨਾਮਵਰ ਸ਼ਾਇਰ ਤਰਸੇਮ ਦੇ ਚਰਚਿਤ
ਕਾਵਿ-ਸੰਗ੍ਰਹਿ ‘ਕਮਰਿਆਂ ਤੋਂ ਬਾਹਰ ਬੈਠਾ ਘਰ’ ‘ਤੇ ਕਰਵਾਏ ਗਏ ਗੋਸ਼ਟੀ ਸਮਾਗਮ ਵਿੱਚ ਸਿਰਮੌਰ
ਪੰਜਾਬੀ ਸਾਹਿਤਕਾਰ ਡਾ. ਜੋਗਿੰਦਰ ਨਿਰਾਲਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ
ਕਿ ਪੂੰਜੀਵਾਦ ਦੀ ਭੇਟ ਚੜ੍ਹੇ ਮਾਨਵੀ ਰਿਸ਼ਤਿਆਂ ਨੂੰ ਬਚਾਉਣਾ ਅਜੋਕੇ ਸਮੇਂ ਦੀ ਅਣਸਰਦੀ ਲੋੜ
ਹੈ। ਉਨ੍ਹਾਂ ਨੇ ਕਿਹਾ ਕਿ ਤਰਸੇਮ ਦੀ ਕਵਿਤਾ ਵਿਸ਼ਵ ਪੱਧਰ ‘ਤੇ ਲਿਖੀ ਜਾ ਰਹੀ ਕਵਿਤਾ ਦਾ
ਮੁਕਾਬਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਖੋਜਪੂਰਨ ਪਰਚੇ
ਵਿੱਚ ਉੱਘੇ ਲੇਖਕ ਅਤੇ ਆਲੋਚਕ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਮਾਏਦਾਰੀ ਨੂੰ
ਸਮੇਂ ਸਿਰ ਖ਼ਤਮ ਨਾ ਕੀਤਾ ਜਾਵੇ ਤਾਂ ਇਹ ਮਨੁੱਖਤਾ ਲਈ ਵਿਨਾਸ਼ਕਾਰੀ ਸਾਬਤ ਹੁੰਦੀ ਹੈ। ਉਨ੍ਹਾਂ
ਨੇ ਕਿਹਾ ਕਿ ਭਾਸ਼ਾ ਕਰਕੇ ਹੀ ਮਨੁੱਖ ਜਾਨਵਰ ਤੋਂ ਵੱਖਰਾ ਹੈ। ਸਮਾਗਮ ਵਿੱਚ ਮੁੱਖ ਮਹਿਮਾਨ
ਵਜੋਂ ਸ਼ਾਮਲ ਹੋਏ ਪ੍ਰਸਿੱਧ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਨਵੀਂ ਪੀੜ੍ਹੀ ਨੂੰ ਸਾਹਿਤ
ਨਾਲ ਜੋੜਨ ‘ਤੇ ਜ਼ੋਰ ਦਿੱਤਾ। ਸਟੇਟ ਐਵਾਰਡੀ ਅਧਿਆਪਕ ਡਾ. ਇਕਬਾਲ ਸਿੰਘ ਨੇ ਕਿਹਾ ਕਿ
ਵਿਸ਼ਵੀਕਰਨ ਨੇ ਮਨੁੱਖ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਹੈ। ਭਾਸ਼ਾ ਵਿਗਿਆਨੀ ਡਾ. ਸੁਖਵਿੰਦਰ
ਸਿੰਘ ਪਰਮਾਰ ਨੇ ਕਿਹਾ ਕਿ ਤਰਸੇਮ ਭਾਸ਼ਾ ਵਿਗਿਆਨ ਦੀਆਂ ਬਾਰੀਕੀਆਂ ਨੂੰ ਸਮਝਣ ਵਾਲਾ ਚੇਤੰਨ
ਕਵੀ ਹੈ। ਡਾ. ਮੀਤ ਖਟੜਾ ਨੇ ਤਰਸੇਮ ਨੂੰ ਲੋਕ ਬੋਲੀ ਵਿੱਚ ਲੋਕਾਂ ਦੀ ਗੱਲ ਕਰਨ ਵਾਲਾ ਕਵੀ
ਆਖਿਆ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਵਿਸ਼ਵਮੰਡੀ ਨੇ ਮਨੁੱਖ ਦੀਆਂ ਇੱਛਾਵਾਂ ਵਿੱਚ
ਵਾਧਾ ਕੀਤਾ ਹੈ। ਕਵਿੱਤਰੀ ਰਣਜੀਤ ਕੌਰ ਸਵੀ ਨੇ ਤਰਸੇਮ ਦੀ ਪੁਸਤਕ ਵਿੱਚੋਂ ਉਨ੍ਹਾਂ ਦੀ
ਕਵਿਤਾ ‘ਨਦੀ ਦੇ ਰੂ ਬ ਰੂ’ ਪੜ੍ਹ ਕੇ ਸੁਣਾਈ। ਸ਼ਾਇਰ ਤਰਸੇਮ ਨੇ ਆਪਣੇ ਜੀਵਨ ਅਤੇ ਲਿਖਣ
ਪ੍ਰਕਿਰਿਆ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਆਪਣੀਆਂ ਕੁੱਝ ਚੋਣਵੀਆਂ ਰਚਨਾਵਾਂ
ਵੀ ਸੁਣਾਈਆਂ। ਇਸ ਮੌਕੇ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਪੰਜਾਬੀ ਭਾਸ਼ਾ ਅਤੇ
ਸਾਹਿਤ ਦੀ ਪ੍ਰਫੁੱਲਤਾ ਲਈ ਮਹੱਤਵਪੂਰਨ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦਿੱਤਾ ਜਾਣ ਵਾਲਾ ਸਨਮਾਨ ਪੱਤਰ ਸੁਖਵਿੰਦਰ ਕੌਰ ਸਿੱਧੂ ਵੱਲੋਂ ਪੜ੍ਹ ਕੇ ਸੁਣਾਇਆ
ਗਿਆ।
ਉਪਰੰਤ ਸੁਖਵਿੰਦਰ ਸਿੰਘ ਲੋਟੇ ਦੀ ਸ਼ਾਨਦਾਰ ਗ਼ਜ਼ਲ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿੱਚ
ਭੁਪਿੰਦਰ ਸਿੰਘ ਬੋਪਾਰਾਏ, ਜਗਜੀਤ ਸਿੰਘ ਲੱਡਾ, ਕਰਮ ਸਿੰਘ ਜ਼ਖ਼ਮੀ, ਸੁਨੀਲ ਕੌਸ਼ਿਕ ਗੰਢੂਆਂ,
ਗੁਰਪ੍ਰੀਤ ਸਿੰਘ ਸਹੋਤਾ, ਬਲਜਿੰਦਰ ਬਾਲੀ ਰੇਤਗੜ੍ਹ, ਮੀਤ ਸਕਰੌਦੀ, ਸਰਬਜੀਤ ਸਿੰਘ, ਸਤਪਾਲ
ਸਿੰਘ ਲੌਂਗੋਵਾਲ, ਮੂਲ ਚੰਦ ਸ਼ਰਮਾ, ਪੇਂਟਰ ਸੁਖਦੇਵ ਸਿੰਘ, ਸੁਰਜੀਤ ਸਿੰਘ ਮੌਜ਼ੀ, ਲਾਭ ਸਿੰਘ
ਝੱਮਟ, ਸੁਖਵਿੰਦਰ ਕੌਰ ਸਿੱਧੂ, ਰਣਜੀਤ ਕੌਰ ਸਵੀ, ਮੇਜਰ ਸਿੰਘ ਰਾਜਗੜ੍ਹ, ਭੁਪਿੰਦਰ ਨਾਗਪਾਲ,
ਚਰਨਜੀਤ ਸਿੰਘ ਸਮਾਣਾ, ਜੱਗੀ ਮਾਨ, ਗੁਰਪ੍ਰਭ ਸਿੰਘ ਭਰੂਰ, ਬਲਜਿੰਦਰ ਈਲਵਾਲ ਅਤੇ ਸੰਦੀਪ
ਸਿੰਘ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ
ਸਾਹਿਤਕਾਰਾਂ ਨੂੰ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਜਗਜੀਤ ਸਿੰਘ ਲੱਡਾ ਨੇ
ਬਾਖ਼ੂਬੀ ਨਿਭਾਈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.